ਪੜਚੋਲ ਕਰੋ
ਸਰਜੀਕਲ ਸਟ੍ਰਾਈਕ ਬਾਰੇ ਸੁਸ਼ਮਾ ਸਵਰਾਜ ਦਾ ਵੱਡਾ ਖੁਲਾਸਾ, ਪਾਕਿਸਤਾਨ ਫ਼ੌਜ ਖਫਾ!
ਸ਼ਮਾ ਮੁਤਾਬਕ ਏਅਰ ਸਟ੍ਰਾਈਕ ਲਈ ਫ਼ੌਜਾਂ ਨੂੰ ਫਰੀ ਹੈਂਡ ਦਿੱਤਾ ਗਿਆ ਸੀ। ਫ਼ੌਜ ਨੂੰ ਸਾਫ ਤੌਰ 'ਤੇ ਕਿਹਾ ਗਿਆ ਸੀ ਕਿ ਉਨ੍ਹਾਂ ਦਾ ਨਿਸ਼ਾਨਾ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਹੋਣੇ ਚਾਹੀਦੇ ਹਨ।
![ਸਰਜੀਕਲ ਸਟ੍ਰਾਈਕ ਬਾਰੇ ਸੁਸ਼ਮਾ ਸਵਰਾਜ ਦਾ ਵੱਡਾ ਖੁਲਾਸਾ, ਪਾਕਿਸਤਾਨ ਫ਼ੌਜ ਖਫਾ! sushma swaraj claims during air strike air force was directed not to harm pak citizen and army ਸਰਜੀਕਲ ਸਟ੍ਰਾਈਕ ਬਾਰੇ ਸੁਸ਼ਮਾ ਸਵਰਾਜ ਦਾ ਵੱਡਾ ਖੁਲਾਸਾ, ਪਾਕਿਸਤਾਨ ਫ਼ੌਜ ਖਫਾ!](https://static.abplive.com/wp-content/uploads/sites/5/2019/04/19140543/sushma-swaraj-on-air-strike-and-pak-army-reaction.jpg?impolicy=abp_cdn&imwidth=1200&height=675)
ਅਹਿਮਦਾਬਾਦ: ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਏਅਰ ਸਟ੍ਰਾਈਕ ਸਮੇਂ ਭਾਰਤੀ ਫ਼ੌਜ ਨੂੰ ਸਾਫ ਨਿਰਦੇਸ਼ ਸਨ ਕਿ ਪਾਕਿਸਤਾਨ ਦੇ ਕਿਸੇ ਵੀ ਨਾਗਰਿਕ ਤੇ ਫ਼ੌਜੀ ਨੂੰ ਝਰੀਟ ਤਕ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਅਸੀਂ ਕੌਮਾਂਤਰੀ ਭਾਈਚਾਰੇ ਨੂੰ ਵੀ ਇਹੋ ਕਿਹਾ ਸੀ ਕਿ ਏਅਰ ਸਟ੍ਰਾਈਕ ਆਪਣੇ ਬਚਾਅ ਲਈ ਕੀਤੀ ਗਈ ਕਾਰਵਾਈ ਹੈ।
ਸੁਸ਼ਮਾ ਮੁਤਾਬਕ ਏਅਰ ਸਟ੍ਰਾਈਕ ਲਈ ਫ਼ੌਜਾਂ ਨੂੰ ਫਰੀ ਹੈਂਡ ਦਿੱਤਾ ਗਿਆ ਸੀ। ਫ਼ੌਜ ਨੂੰ ਸਾਫ ਤੌਰ 'ਤੇ ਕਿਹਾ ਗਿਆ ਸੀ ਕਿ ਉਨ੍ਹਾਂ ਦਾ ਨਿਸ਼ਾਨਾ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਹੋਣੇ ਚਾਹੀਦੇ ਹਨ। ਹਵਾਈ ਫ਼ੌਜ ਨੇ ਅੱਤਵਾਦੀ ਕੈਂਪਾਂ ਨੂੰ ਤਬਾਹ ਕੀਤਾ ਤੇ ਵਾਪਸ ਪਰਤ ਆਏ। ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ਦੇ ਬਾਲਾਕੋਟ, ਚਕੋਟੀ ਤੇ ਮੁਜ਼ੱਫਰਾਬਾਦ ਸਥਿਤ ਅੱਤਵਾਦੀ ਟਿਕਾਣਿਆਂ 'ਤੇ ਬੰਬਾਰੀ ਕੀਤੀ ਸੀ।
ਵਿਦੇਸ਼ ਮੰਤਰੀ ਦੇ ਇਸ ਬਿਆਨ ਤੋਂ ਪਾਕਿਸਤਾਨ ਫ਼ੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਖਾਸੇ ਖ਼ਫਾ ਹਨ। ਉਨ੍ਹਾਂ ਕਿਹਾ ਕਿ ਸਾਲ 2016 ਵਿੱਚ ਕੋਈ ਸਰਜੀਕਲ ਸਟ੍ਰਾਈਕ ਨਹੀਂ ਸੀ ਹੋਈ ਤੇ ਨਵੀਂ ਦਿੱਲੀ ਨੂੰ ਇਹ ਦਾਅਵਾ ਵੀ ਵਾਪਸ ਲੈ ਲੈਣਾ ਚਾਹੀਦਾ ਹੈ ਕਿ ਫਰਵਰੀ ਵਿੱਚ ਏਅਰ ਸਟ੍ਰਾਈਕ ਦੌਰਾਨ ਪਾਕਿ ਐਫ-16 ਜਹਾਜ਼ ਨੂੰ ਸੁੱਟ ਲਿਆ ਗਿਆ।
ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫਲੇ ਨੂੰ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ ਸੀ। ਇਸ ਫਿਦਾਈਨ ਹਮਲੇ ਵਿੱਚ 40 ਜਵਾਨਾਂ ਨੇ ਆਪਣੀ ਜਾਨ ਗਵਾਈ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕਾਰੋਬਾਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)