(Source: ECI/ABP News)
ਲੇਬਰ ਪੇਨ ਹੋਣ 'ਤੇ ਖੁਦ ਸਾਈਕਲ ਚਲਾ ਹਸਪਤਾਲ ਪਹੁੰਚੀ ਸੰਸਦ ਮੈਂਬਰ, ਪਹੁੰਚਦਿਆਂ ਹੀ ਬੱਚੀ ਨੂੰ ਦਿੱਤਾ ਜਨਮ
ਜੂਲੀ ਨੇ ਕੁਝ ਘੰਟਿਆਂ ਬਾਅਦ ਆਪਣੇ ਫੇਸਬੁੱਕ ਪੇਜ 'ਤੇ ਬੱਚੀ ਨਾਲ ਫੋਟੋ ਪੋਸਟ ਕੀਤੀ। ਉਸ ਨੇ ਕਿਹਾ ਅੱਜ ਤੜਕੇ ਘਰ ਨਵਾਂ ਮਹਿਮਾਨ ਆਇਆ ਹੈ। ਸਾਰਿਆਂ ਨੇ ਉਸ ਦਾ ਸਵਾਗਤ ਕੀਤਾ
![ਲੇਬਰ ਪੇਨ ਹੋਣ 'ਤੇ ਖੁਦ ਸਾਈਕਲ ਚਲਾ ਹਸਪਤਾਲ ਪਹੁੰਚੀ ਸੰਸਦ ਮੈਂਬਰ, ਪਹੁੰਚਦਿਆਂ ਹੀ ਬੱਚੀ ਨੂੰ ਦਿੱਤਾ ਜਨਮ The Member of Parliament reached the hospital on a bicycle due to labor pains and gave birth to a baby girl on arrival ਲੇਬਰ ਪੇਨ ਹੋਣ 'ਤੇ ਖੁਦ ਸਾਈਕਲ ਚਲਾ ਹਸਪਤਾਲ ਪਹੁੰਚੀ ਸੰਸਦ ਮੈਂਬਰ, ਪਹੁੰਚਦਿਆਂ ਹੀ ਬੱਚੀ ਨੂੰ ਦਿੱਤਾ ਜਨਮ](https://feeds.abplive.com/onecms/images/uploaded-images/2021/11/28/ffca4aa31ca029b855cfaaeaa1cf481d_original.png?impolicy=abp_cdn&imwidth=1200&height=675)
MP Julie Anne Genter: ਨਿਊਜ਼ੀਲੈਂਡ ਦੀ ਸੰਸਦ ਮੈਂਬਰ ਜੂਲੀ ਐਨੀ ਗੇਂਟਰ (MP Julie Anne Genter) ਦੀ ਦੁਨੀਆ ਭਰ ਵਿੱਚ ਚਰਚਾ ਹੋ ਰਹੀ ਹੈ। ਅੱਜ ਸਵੇਰੇ ਜੰਮਣ ਪੀੜਾਂ (ਲੇਬਰ ਪੇਨ) ਸ਼ੁਰੂ ਹੋਣ ’ਤੇ ਉਹ ਆਪ ਸਾਈਕਲ ਚਲਾ ਕੇ ਹਸਪਤਾਲ ਪਹੁੰਚੀ ਤੇ ਘੰਟੇ ਬਾਅਦ ਉਸ ਨੇ ਬੱਚੀ ਨੂੰ ਜਨਮ ਦਿੱਤਾ। ਸੋਸ਼ਲ ਮੀਡੀਆ ਉੱਪਰ ਲੋਕ ਸੰਸਦ ਮੈਂਬਰ ਜੂਲੀ ਦੀ ਪ੍ਰਸੰਸਾ ਕਰ ਰਹੇ ਹਨ।
ਜੂਲੀ ਨੇ ਕੁਝ ਘੰਟਿਆਂ ਬਾਅਦ ਆਪਣੇ ਫੇਸਬੁੱਕ ਪੇਜ 'ਤੇ ਬੱਚੀ ਨਾਲ ਫੋਟੋ ਪੋਸਟ ਕੀਤੀ। ਉਸ ਨੇ ਕਿਹਾ ਅੱਜ ਤੜਕੇ ਘਰ ਨਵਾਂ ਮਹਿਮਾਨ ਆਇਆ ਹੈ। ਸਾਰਿਆਂ ਨੇ ਉਸ ਦਾ ਸਵਾਗਤ ਕੀਤਾ। ਮੈਂ ਸੱਚਮੁੱਚ ਜੰਮਣ ਪੀੜਾਂ ਵਿੱਚ ਸਾਈਕਲ ਚਲਾ ਕੇ ਹਸਪਤਾਲ ਜਾਣ ਦੀ ਪਹਿਲਾਂ ਕੋਈ ਯੋਜਨਾ ਨਹੀਂ ਸੀ ਬਣਾਈ ਪਰ ਇਹ ਕਿਵੇਂ ਹੋਇਆ ਰੱਬ ਹੀ ਜਾਣਦਾ ਹੈ।’
ਗੇਂਟਰ ਦੀ ਇਸ ਪੋਸਟ ਦੀ ਨੇਟੀਜ਼ਨਸ ਵੱਲੋਂ ਕਾਫੀ ਤਾਰੀਫ ਕੀਤੀ ਗਈ। ਲੋਕਾਂ ਨੇ ਕਾਮਨਾ ਕੀਤੀ। ਦੂਜੇ ਉਪਭੋਗਤਾਵਾਂ ਨੇ ਕਿਹਾ, ਲੇਬਰ ਦੌਰਾਨ ਸਾਈਕਲ ਚਲਾਉਣਾ ਜ਼ਿਆਦਾ ਫਾਇਦੇਮੰਦ ਸਾਬਤ ਹੋਇਆ। ਇਹ ਪਹਿਲੀ ਵਾਰ ਨਹੀਂ ਜਦੋਂ ਗੇਂਟਰ ਸਾਈਕਲ 'ਤੇ ਬੱਚੇ ਨੂੰ ਜਨਮ ਦੇਣ ਲਈ ਹਸਪਤਾਲ ਪਹੁੰਚਿਆ ਹੋਵੇ। ਤਿੰਨ ਸਾਲ ਪਹਿਲਾਂ ਵੀ ਉਹ ਸਾਈਕਲ 'ਤੇ ਆਕਲੈਂਡ ਹਸਪਤਾਲ ਪਹੁੰਚੀ ਸੀ ਤੇ ਬੱਚੇ ਨੂੰ ਜਨਮ ਦਿੱਤਾ ਸੀ।
ਇਹ ਵੀ ਪੜ੍ਹੋ: ਦਰਦਨਾਕ ਸੜਕ ਹਾਦਸਾ! ਸ਼ਮਸ਼ਾਨਘਾਟ ਜਾਂਦੇ ਸਮੇਂ ਦੋ ਵਾਹਨਾਂ ਦੀ ਆਪਸੀ ਟੱਕਰ ‘ਚ 18 ਲੋਕਾਂ ਦੀ ਮੌਤ, ਕਈ ਜ਼ਖ਼ਮੀ
ਸ਼ੈਰੀ ਮਾਨ ਦਾ ਪਾਕਿਸਤਾਨੀ ਕੁੜੀ ਨਾਲ ਵਿਆਹ? ਸ਼ੈਰੀ ਨੇ ਖੁੱਲ੍ਹੇਆਮ ਕੀਤਾ ਪਿਆਰ ਦਾ ਇਜ਼ਹਾਰ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)