Viral Video: ਪਰੇਡ 'ਚ ਟਕਰਾਏ ਦੋ ਹੈਲੀਕਾਪਟਰ, 23 ਸਕਿੰਟਾਂ 'ਚ 10 ਦੀ ਮੌਤ, ਵੀਡੀਓ ਉੱਡਾ ਦੇਵੇਗਾ ਹੋਸ਼
Helicopter Crash: ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਆਸਮਾਨ ਦੇ ਵਿੱਚ ਦੋ ਹੈਲੀਕਾਪਟਰ ਆਪਸ ਦੇ ਵਿੱਚ ਟਕਰਾਅ ਗਏ। ਇਸ ਹਾਦਸੇ ਦੇ ਵਿੱਚ 10 ਲੋਕਾਂ ਦੀ ਮੌਤ ਹੋ ਗਈ।
Helicopter Crash Video: ਮਲੇਸ਼ੀਆ ਵਿੱਚ ਮੰਗਲਵਾਰ ਯਾਨੀਕਿ 23 ਅਪ੍ਰੈਲ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਨੇਵਲ ਮਿਲਟਰੀ ਪਰੇਡ ਦੌਰਾਨ ਉੱਥੇ ਅਚਾਨਕ ਦੋ ਹੈਲੀਕਾਪਟਰ ਕ੍ਰੈਸ਼ ਹੋ ਗਏ, ਜਿਸ 'ਚ 10 ਲੋਕਾਂ ਦੀ ਜਾਨ ਚਲੀ ਗਈ। ਸਮਾਚਾਰ ਏਜੰਸੀ ਆਈਏਐਨਐਸ ਦੀ ਰਿਪੋਰਟ ਦੇ ਅਨੁਸਾਰ, ਇਹ ਘਟਨਾ ਮਲੇਸ਼ੀਆ ਦੇ ਪੇਰਾਕ ਰਾਜ ਵਿੱਚ ਮੰਗਲਵਾਰ 23 ਅਪ੍ਰੈਲ ਦੀ ਸਵੇਰ ਨੂੰ ਵਾਪਰੀ।
ਇਸ ਦੌਰਾਨ, ਰਾਇਲ ਮਲੇਸ਼ੀਅਨ ਨੇਵੀ ਦੇ ਇੱਕ ਸੰਖੇਪ ਬਿਆਨ ਵਿੱਚ ਦੱਸਿਆ ਗਿਆ ਕਿ ਇਹ ਘਟਨਾ ਸਥਾਨਕ ਸਮੇਂ ਅਨੁਸਾਰ ਸਵੇਰੇ 9.32 ਵਜੇ ਲੁਮਟ ਰਾਇਲ ਮਲੇਸ਼ੀਅਨ ਨੇਵਲ ਬੇਸ 'ਤੇ ਫਲਾਈਪਾਸਟ ਰਿਹਰਸਲ ਦੌਰਾਨ ਵਾਪਰੀ। ਸਮਾਚਾਰ ਏਜੰਸੀ ਸਿਨਹੂਆ ਦੀ ਖਬਰ ਵਿਚ ਦੱਸਿਆ ਗਿਆ ਹੈ ਕਿ ਇਕ ਹੈਲੀਕਾਪਟਰ ਵਿਚ ਸੱਤ ਕਰਮਚਾਰੀ ਸਵਾਰ ਸਨ, ਜਦਕਿ ਦੂਜੇ ਵਿਚ ਤਿੰਨ ਲੋਕ ਬੈਠੇ ਸਨ। ਇਨ੍ਹਾਂ ਸਾਰੇ ਪੀੜਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਨ੍ਹਾਂ ਨੂੰ ਪਛਾਣ ਲਈ ਲੁਮਟ ਬੇਸ ਹਸਪਤਾਲ ਭੇਜਿਆ ਗਿਆ।
At least 10 people k1lled when two military helicopters collided midair in Lumut, #Malaysia. pic.twitter.com/gR45qrwjVZ
— Arthur Morgan (@ArthurM40330824) April 23, 2024
ਵੀਡੀਓ ਵਾਇਰਲ
ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਹਾਦਸੇ ਨਾਲ ਜੁੜੀ ਇਕ ਵੀਡੀਓ ਵੀ ਸਾਹਮਣੇ ਆਈ ਹੈ। 23 ਸੈਕਿੰਡ ਦੀ ਇਸ ਕਲਿੱਪ ਵਿੱਚ ਦੋ ਹੈਲੀਕਾਪਟਰ ਬਹੁਤ ਨੇੜੇ ਤੋਂ ਉੱਡਦੇ ਹੋਏ ਦਿਖਾਈ ਦਿੱਤੇ। ਕੁਝ ਸਕਿੰਟਾਂ ਬਾਅਦ ਹੀ ਉਹ ਇੱਕ ਦੂਜੇ ਨਾਲ ਟਕਰਾ ਗਏ। ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਸੀ ਕਿ ਦੋਵੇਂ ਹੈਲੀਕਾਪਟਰਾਂ ਦੇ ਪੱਖੇ ਆਪਸ 'ਚ ਟਕਰਾ ਗਏ ਅਤੇ ਕੁੱਝ ਹੀ ਦੇਰ 'ਚ ਉਹ ਅਸਮਾਨ ਤੋਂ ਜ਼ਮੀਨ 'ਤੇ ਡਿੱਗ ਪਏ। ਧਮਾਕੇ ਨਾਲ ਉਥੇ ਮੌਜੂਦ ਸਾਰਾ ਸਾਮਾਨ ਤਬਾਹ ਹੋ ਗਿਆ।
ਇਸ ਹਾਦਸੇ ਤੋਂ ਬਾਅਦ ਮਲੇਸ਼ੀਆ ਦੇ ਪੀਐਮ ਨੇ ਕੀ ਕਿਹਾ?
ਹਾਦਸੇ ਤੋਂ ਬਾਅਦ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਐਕਸ 'ਤੇ ਪੋਸਟ ਕਰਕੇ ਇਸ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਲਿਖਿਆ- ਮ੍ਰਿਤਕਾਂ ਦੇ ਪਰਿਵਾਰਾਂ ਨਾਲ ਮੇਰੀ ਸੰਵੇਦਨਾ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਉਨ੍ਹਾਂ ਨੂੰ ਇਸ ਔਖੀ ਘੜੀ ਨਾਲ ਲੜਨ ਦੀ ਤਾਕਤ ਬਖਸ਼ੇ।
ਐਕਸ 'ਤੇ ਵੀਡੀਓ ਦੇਖਣ ਵਾਲੇ ਵੀ ਹੰਝੂਆਂ ਵਿੱਚ ਰਹਿ ਗਏ!
ਇਸ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਦੇਖਣ ਤੋਂ ਬਾਅਦ ਲੋਕਾਂ ਨੇ ਇਸ 'ਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਹਾਲਾਂਕਿ ਇਸ ਕਲਿੱਪ ਨੂੰ ਦੇਖ ਕੇ ਜ਼ਿਆਦਾਤਰ ਲੋਕਾਂ ਨੇ ਹੈਰਾਨੀ ਪ੍ਰਗਟਾਈ ਹੈ।