ਪੜਚੋਲ ਕਰੋ
Advertisement
ਯੂ.ਕੇ. 'ਚ ਨਸ਼ਾ ਵੇਚਣ ਦੇ ਦੋਸ਼ 'ਚ ਪੰਜਾਬੀ ਦੇ ਗਿਰੋਹ ਨੂੰ 95 ਸਾਲ ਦੀ ਕੈਦ
ਲੰਡਨ: ਇੰਗਲੈਂਡ ਵਿੱਚ ਤਕਰੀਬਨ ਇੱਕ ਕਰੋੜ ਪੌਂਡ ਦਾ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਗਿਰੋਹ ਨੂੰ ਮੰਗਲਵਾਰ ਨੂੰ ਲੈਸਟਰ ਦੀ ਅਦਾਲਤ ਨੇ ਕੁੱਲ 95 ਸਾਲ ਦੀ ਸਜ਼ਾ ਸੁਣਾ ਹੈ।
ਗਿਰੋਹ ਵਿੱਚ ਸ਼ਾਮਲ ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਤੇ ਦੋ ਪਾਕਿਸਤਾਨੀਆਂ ਨੂੰ ਅਦਾਲਤ ਨੇ ਅੰਤਰਰਾਸ਼ਟਰੀ ਪੱਧਰ ਉੱਤੇ ਨਸ਼ਾ ਤਸਕਰੀ ਕਰਨ ਦੇ ਦੋਸ਼ ਵਿੱਚ ਕੁੱਲ 95 ਸਾਲ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ ਵਿੱਚ ਜਗਦੀਸ਼ ਪਟੇਲ ਨੂੰ 25 ਸਾਲ, ਪਲਵਿੰਦਰ ਰੰਧਾਵਾ ਨੂੰ 18 ਸਾਲ ਤੇ ਰਵਿੰਦਰ ਮੋਧਾ ਨੂੰ 16 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਹੈਰੋਇਨ ਦੀ ਤਸਕਰੀ ਕਰਨ ਵਾਲੇ ਇਸ ਗਿਰੋਹ ਨੂੰ ਈਸਟ ਮਿਡਲੈਂਡ ਸਪੈਸ਼ਲ ਆਪ੍ਰੇਸ਼ਨ ਯੂਨਿਟ ਨੇ ਕਾਬੂ ਕੀਤਾ ਸੀ। ਇਸ ਲਈ ਯੂਨਿਟ ਨੇ ਨੀਦਰਲੈਂਡ, ਪਾਕਿਸਤਾਨ ਤੇ ਫਰਾਂਸ ਦੀਆਂ ਏਜੰਸੀਆਂ ਦਾ ਸਹਿਯੋਗ ਵੀ ਲਿਆ ਸੀ। ਇਹ ਗਿਰੋਹ ਵਿਦੇਸ਼ਾਂ ਤੋਂ ਨਸ਼ਾ ਮੰਗਵਾ ਕੇ ਬ੍ਰਿਟੇਨ ਵਿੱਚ ਸਪਲਾਈ ਕਰਦਾ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਜਲੰਧਰ
ਦੇਸ਼
Advertisement