US Mass Shooting: ਅਮਰੀਕਾ 'ਚ ਨਹੀਂ ਥੰਮ ਰਿਹਾ ਗੋਲੀਬਾਰੀ ਦਾ ਸਿਲਸਿਲਾ , ਹੁਣ ਓਕਲਾਹੋਮਾ 'ਚ ਫਾਇਰਿੰਗ, ਚਾਰ ਲੋਕਾਂ ਦੀ ਮੌਤ, ਕਈ ਜ਼ਖਮੀ
Oklahoma: ਅਮਰੀਕਾ ਵਿੱਚ Mass Shooting ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ । ਅਮਰੀਕਾ ਦੇ ਟੈਕਸਾਸ ਵਿੱਚ ਹੋਏ ਕਤਲੇਆਮ ਤੋਂ ਬਾਅਦ ਹੁਣ ਓਕਲਾਹੋਮਾ ਵਿੱਚ ਵੀ ਕਈ ਲੋਕਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈ
Oklahoma: ਅਮਰੀਕਾ ਵਿੱਚ Mass Shooting ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ । ਅਮਰੀਕਾ ਦੇ ਟੈਕਸਾਸ ਵਿੱਚ ਹੋਏ ਕਤਲੇਆਮ ਤੋਂ ਬਾਅਦ ਹੁਣ ਓਕਲਾਹੋਮਾ ਵਿੱਚ ਵੀ ਕਈ ਲੋਕਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈ। ਟੁਲਸਾ ਵਿੱਚ ਸੇਂਟ ਫਰਾਂਸਿਸ ਹਸਪਤਾਲ ਕੈਂਪਸ ਨੇੜੇ ਗੋਲੀਬਾਰੀ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਬਾਅਦ ਵਿੱਚ ਪੁਲਿਸ ਨੇ ਇਸ ਹਮਲਾਵਰ ਨੂੰ ਵੀ ਮਾਰ ਵੀ ਗਿਰਾਇਆ। ਇਸ ਗੋਲੀਬਾਰੀ ਵਿਚ ਕਈ ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਵਿਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਹਮਲਾਵਰ ਨੇ ਲੋਕਾਂ 'ਤੇ ਚਲਾਈਆਂ ਗੋਲੀਆਂ
ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਅਚਾਨਕ ਆਪਣੀ ਬੰਦੂਕ ਲੈ ਕੇ ਮੌਕੇ 'ਤੇ ਪਹੁੰਚਿਆ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉੱਥੇ ਮੌਜੂਦ ਕਈ ਲੋਕਾਂ ਨੂੰ ਗੋਲੀਆਂ ਲੱਗੀਆਂ, ਜਿਨ੍ਹਾਂ 'ਚੋਂ ਚਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਕੀਆਂ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ। ਕੁਝ ਸਮੇਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਹਮਲਾਵਰ ਨੂੰ ਗੋਲੀ ਮਾਰ ਦਿੱਤੀ ਗਈ। ਪੁਲਿਸ ਨੇ ਅਜੇ ਤੱਕ ਹਮਲਾਵਰ ਦੀ ਪਛਾਣ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਹੈ।
ਅਮਰੀਕਾ ਵਿੱਚ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ
ਦੱਸ ਦੇਈਏ ਕਿ ਅਮਰੀਕਾ ਵਿੱਚ ਸਾਲ 2022 ਦੌਰਾਨ ਹੁਣ ਤੱਕ ਸਮੂਹਿਕ ਗੋਲੀਬਾਰੀ ਦੀਆਂ 233 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਹਾਲ ਹੀ 'ਚ ਟੈਕਸਾਸ ਦੇ ਇਕ ਸਕੂਲ 'ਚ ਦਾਖਲ ਹੋ ਕੇ ਹਮਲਾਵਰ ਨੇ 18 ਮਾਸੂਮ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਇਆ। ਜਦਕਿ ਇਸ ਹਮਲੇ ਵਿੱਚ ਤਿੰਨ ਹੋਰਾਂ ਦੀ ਮੌਤ ਹੋ ਗਈ। ਇਸ ਹੈਰਾਨ ਕਰਨ ਵਾਲੀ ਘਟਨਾ ਤੋਂ ਬਾਅਦ ਅਮਰੀਕਾ ਵਿੱਚ ਬੰਦੂਕਾਂ ਨੂੰ ਲੈ ਕੇ ਸਖ਼ਤ ਕਾਨੂੰਨਾਂ ਦੀ ਲਗਾਤਾਰ ਚਰਚਾ ਹੋ ਰਹੀ ਹੈ। ਪਰ ਇਸ ਬਹਿਸ ਦੇ ਵਿਚਕਾਰ ਲਗਾਤਾਰ ਵੱਡੇ ਪੱਧਰ 'ਤੇ ਮਾਸ ਸ਼ੂਟਿੰਗ ਦਾ ਸਿਲਸਿਲਾ ਜਾਰੀ ਹੈ। ਰਾਸ਼ਟਰਪਤੀ ਬਾਈਡਨ ਖੁਦ ਇਸ ਕਾਨੂੰਨ ਦਾ ਜ਼ਿਕਰ ਕਰ ਚੁੱਕੇ ਹਨ ।