ਟਰੰਪ ਦੇ ਟੈਰਿਫ 'ਤੇ ਨਹੀਂ ਲੱਗੇਗੀ 90 ਦਿਨਾਂ ਦੀ ਰੋਕ! ਵ੍ਹਾਈਟ ਹਾਊਸ ਨੇ ਇਸ ਨੂੰ Fake News ਦੱਸਿਆ
ਟਰੰਪ ਦੇ ਟੈਰਿਫਾਂ 'ਤੇ 90 ਦਿਨਾਂ ਦੀ ਕੋਈ ਪਾਬੰਦੀ ਨਹੀਂ ਲੱਗੇਗੀ! ਵ੍ਹਾਈਟ ਹਾਊਸ ਨੇ ਕਿਹਾ- 'ਇਹ ਝੂਠੀ ਖ਼ਬਰ ਹੈ'

Donald Trump: ਅਮਰੀਕਾ ਦੀ ਟੈਰਿਫ ਨੀਤੀ ਕਾਰਨ ਪਿਛਲੇ ਕੁਝ ਦਿਨਾਂ ਤੋਂ ਗਲੋਬਲ ਬਾਜ਼ਾਰ ਵਿੱਚ ਹਾਹਾਕਾਰ ਮਚੀ ਹੋਈ ਹੈ। ਇਸ ਦੌਰਾਨ, ਸਕਾਈ ਨਿਊਜ਼ ਸਮੇਤ ਕਈ ਵਿਦੇਸ਼ੀ ਮੀਡੀਆ ਸੰਗਠਨਾਂ ਨੇ ਵ੍ਹਾਈਟ ਹਾਊਸ ਦੇ ਹਵਾਲੇ ਨਾਲ ਕਿਹਾ ਕਿ ਅਮਰੀਕੀ ਟੈਰਿਫ 'ਤੇ 90 ਦਿਨਾਂ ਦੀ ਪਾਬੰਦੀ ਲੱਗ ਸਕਦੀ ਹੈ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਤਾਂ ਵ੍ਹਾਈਟ ਹਾਊਸ ਨੇ ਅਜਿਹੀ ਕਿਸੇ ਵੀ ਪਾਬੰਦੀ ਤੋਂ ਇਨਕਾਰ ਕਰ ਦਿੱਤਾ ਹੈ। ਵ੍ਹਾਈਟ ਹਾਊਸ ਨੇ ਇਸ ਨੂੰ ਫੇਕ ਨਿਊਜ਼ ਦੱਸਿਆ ਹੈ।
ਵਿਦੇਸ਼ੀ ਮੀਡੀਆ ਵੱਲੋਂ ਕਿਹਾ ਗਿਆ ਸੀ ਕਿ ਅਮਰੀਕੀ ਰਾਸ਼ਟਰਪਤੀ ਚੀਨ ਨੂੰ ਛੱਡ ਕੇ ਸਾਰੇ ਦੇਸ਼ਾਂ 'ਤੇ 90 ਦਿਨਾਂ ਲਈ ਟੈਰਿਫ 'ਤੇ ਪਾਬੰਦੀ ਲਗਾਉਣ 'ਤੇ ਵਿਚਾਰ ਕਰ ਰਹੇ ਹਨ। ਇਸ 'ਤੇ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੇਵਿਟ ਨੇ ਅਮਰੀਕੀ ਨਿਊਜ਼ ਚੈਨਲ ਸੀਐਨਬੀਸੀ ਨੂੰ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਟੈਰਿਫ 'ਤੇ 90 ਦਿਨਾਂ ਦੀ ਰੋਕ ਲਗਾਉਣ ਬਾਰੇ ਕੋਈ ਵੀ ਗੱਲ ਨਹੀ ਆਖੀ ਗਈ ਹੈ, ਇਹ ਫੇਕ ਨਿਊਜ਼ ਹੈ।
ਅਮਰੀਕੀ ਨਿਵੇਸ਼ ਬੈਂਕ Goldman Sachs ਦੇ ਰਿਸਰਚ ਹੈੱਡ ਨੇ ਦਾਅਵਾ ਕੀਤਾ ਕਿ ਭਾਵੇਂ ਟਰੰਪ ਹੁਣ ਆਪਣੇ ਲਾਏ ਗਏ ਟੈਰਿਫ ਤੋਂ ਪਿੱਛੇ ਹੱਟ ਜਾਣ, ਤਾਂ ਵੀ ਮੰਦੀ ਦੀ ਸੰਭਾਵਨਾ ਹੁਣ ਵੱਧ ਗਈ ਹੈ। ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਵਿਸ਼ਵ ਵਪਾਰ ਨੂੰ ਮੁੜ ਸੰਤੁਲਿਤ ਕਰਨ ਅਤੇ ਘਰੇਲੂ ਵਸਤੂਆਂ ਦੇ ਪੁਨਰ ਨਿਰਮਾਣ ਲਈ ਟੈਰਿਫ ਜ਼ਰੂਰੀ ਸਨ। ਉਨ੍ਹਾ ਨੇ ਚੀਨ ਨੂੰ ਸਭ ਤੋਂ ਵੱਡਾ ਦੋਸ਼ੀ ਦੱਸਿਆ ਜਿਸਨੇ ਅਮਰੀਕਾ ਨਾਲ ਸਭ ਤੋਂ ਵੱਧ ਦੁਰਵਿਵਹਾਰ ਕੀਤਾ।
ਅਮਰੀਕਾ ਵੱਲੋਂ ਲਗਾਏ ਗਏ ਟੈਰਿਫ ਦੇ ਜਵਾਬ ਵਿੱਚ ਚੀਨ ਨੇ ਵੀ ਅਮਰੀਕੀ ਉਤਪਾਦਾਂ 'ਤੇ 34 ਪ੍ਰਤੀਸ਼ਤ ਟੈਕਸ ਲਗਾ ਦਿੱਤਾ ਹੈ। ਇਹ ਡਿਊਟੀਆਂ 10 ਅਪ੍ਰੈਲ ਤੋਂ ਅਮਰੀਕੀ ਸਾਮਾਨਾਂ 'ਤੇ ਲਗਾਈਆਂ ਜਾਣਗੀਆਂ। ਟਰੰਪ ਨੇ ਚੀਨ ਦੀ ਇਸ ਕਾਰਵਾਈ ਨੂੰ ਹਾਸੋਹੀਣਾ ਦੱਸਿਆ ਹੈ। ਟਰੰਪ ਦੀ ਟੈਰਿਫ ਨੀਤੀ ਦੇ ਕਾਰਨ, ਪਿਛਲੇ ਕੁਝ ਦਿਨਾਂ ਵਿੱਚ ਦੁਨੀਆ ਭਰ ਦੇ ਸਟਾਕ ਬਾਜ਼ਾਰਾਂ ਵਿੱਚੋਂ ਲਗਭਗ 6 ਟ੍ਰਿਲੀਅਨ ਡਾਲਰ ਦਾ ਮੁੱਲ ਖਤਮ ਹੋ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















