ਪੜਚੋਲ ਕਰੋ
Khalnayak 2: 30 ਸਾਲਾਂ ਬਾਅਦ ਫਿਰ ਤੋਂ ਪਰਦੇ 'ਤੇ ਦਸਤਕ ਦੇਵੇਗਾ 'ਬੱਲੂ', ਸੁਭਾਸ਼ ਘਈ ਨੇ 'ਖਲਨਾਇਕ 2' ਦਾ ਕੀਤਾ ਐਲਾਨ
Khalnayak 2: ਸੰਨੀ ਦਿਓਲ ਦੀ ਫਿਲਮ ਗਦਰ 2 ਦੀ ਸਫਲਤਾ ਤੋਂ ਬਾਅਦ ਮਸ਼ਹੂਰ ਫਿਲਮਕਾਰ ਸੁਭਾਸ਼ ਘਈ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਬਹੁਤ ਜਲਦ 'ਖਲਨਾਇਕ 2' ਲੈ ਕੇ ਆ ਰਹੇ ਹਨ।
30 ਸਾਲਾਂ ਬਾਅਦ ਫਿਰ ਤੋਂ ਪਰਦੇ 'ਤੇ ਦਸਤਕ ਦੇਵੇਗਾ 'ਬੱਲੂ', ਸੁਭਾਸ਼ ਘਈ ਨੇ 'ਖਲਨਾਇਕ 2' ਦਾ ਕੀਤਾ ਐਲਾਨ
1/6

ਸੁਭਾਸ਼ ਘਈ ਨੇ ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਐਲਾਨ ਕੀਤਾ ਹੈ ਕਿ ਉਹ ਜਲਦ ਹੀ ਸੰਜੇ ਦੱਤ ਨਾਲ 'ਖਲਨਾਇਕ 2' ਬਣਾਉਣ ਜਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਸੰਜੇ ਦੱਤ, ਮਾਧੁਰੀ ਦੀਕਸ਼ਿਤ ਅਤੇ ਜੈਕੀ ਸ਼ਰਾਫ ਦੀ ਸਾਲ 1993 'ਚ ਰਿਲੀਜ਼ ਹੋਈ ਫਿਲਮ 'ਖਲਨਾਇਕ' ਦਾ ਸੀਕਵਲ ਹੋਵੇਗੀ।
2/6

ਸੁਭਾਸ਼ ਘਈ ਨੇ ਦੱਸਿਆ ਕਿ ਉਨ੍ਹਾਂ ਨੇ 'ਗਦਰ 2' ਦੀ ਸਫਲਤਾ ਨੂੰ ਦੇਖਦੇ ਹੋਏ 'ਖਲਨਾਇਕ 2' ਬਣਾਉਣ ਦਾ ਫੈਸਲਾ ਲਿਆ ਹੈ। ਕਿਉਂਕਿ ਉਨ੍ਹਾਂ ਨੂੰ ਕਈ ਸੰਦੇਸ਼ ਮਿਲ ਰਹੇ ਹਨ ਕਿ ਤੁਸੀਂ 'ਖਲਨਾਇਕ 2' ਕਿਉਂ ਨਹੀਂ ਬਣਾ ਰਹੇ। ਇਸ ਲਈ ਉਹ ਇਸ 'ਤੇ ਵਿਚਾਰ ਕਰ ਰਹੇ ਹਨ ਅਤੇ ਤੁਸੀਂ ਜਲਦੀ ਹੀ ਖਬਰ ਸੁਣੋਗੇ।
3/6

ਇਸ ਦੇ ਨਾਲ ਹੀ ਸੰਜੇ ਦੱਤ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ ਕਿ 'ਖਲਨਾਇਕ' ਇੱਕ ਵਾਰ ਫਿਰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। 30 ਸਾਲਾਂ ਬਾਅਦ ਇਹ ਫਿਲਮ ਫਿਰ ਸਿਨੇਮਾਘਰਾਂ 'ਚ ਦਸਤਕ ਦੇਵੇਗੀ।
4/6

ਇਸ ਬਾਰੇ ਜਾਣਕਾਰੀ ਦਿੰਦਿਆਂ ਸੁਭਾਸ਼ ਘਈ ਨੇ ਦੱਸਿਆ ਕਿ ‘ਖਲਨਾਇਕ’ ਨੂੰ 4 ਸਤੰਬਰ ਨੂੰ ਰਿਲੀਜ਼ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਫਿਲਮ ਮੁਕਤਾ ਆਰਟ ਸਿਨੇਮਾ ਰਾਹੀਂ 100 ਤੋਂ ਵੱਧ ਸਕ੍ਰੀਨਜ਼ 'ਤੇ ਮੁੜ ਰਿਲੀਜ਼ ਹੋਵੇਗੀ।
5/6

'ਖਲਨਾਇਕ' ਨੇ ਆਪਣੀ ਰਿਲੀਜ਼ ਦੇ 30 ਸਾਲ ਪੂਰੇ ਕਰ ਲਏ ਹਨ। ਇਸ ਫਿਲਮ 'ਚ ਸੰਜੇ ਦੱਤ ਵਿਲੇਨ ਦੀ ਭੂਮਿਕਾ 'ਚ ਨਜ਼ਰ ਆਏ ਸਨ। ਅਦਾਕਾਰ ਦੀ ਜ਼ਬਰਦਸਤ ਅਦਾਕਾਰੀ ਨੇ ਲੋਕਾਂ ਦਾ ਦਿਲ ਜਿੱਤ ਲਿਆ ਸੀ।
6/6

ਵਰਕ ਫਰੰਟ ਦੀ ਗੱਲ ਕਰੀਏ ਤਾਂ ਸੰਜੇ ਦੱਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਲਿਓ' 'ਚ ਰੁੱਝੇ ਹੋਏ ਹਨ। ਇਹ ਫਿਲਮ ਇਸ ਸਾਲ 19 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
Published at : 24 Aug 2023 01:34 PM (IST)
ਹੋਰ ਵੇਖੋ





















