ਪੜਚੋਲ ਕਰੋ
(Source: ECI/ABP News)
Vaani Kapoor: ਐਕਟਿੰਗ ਤੋਂ ਪਹਿਲਾਂ ਕਿਹੜਾ ਕੰਮ ਕਰਦਾ ਸੀ ਵਾਣੀ ਕਪੂਰ? ਜਾਣ ਕੇ ਰਹਿ ਜਾਵੋਗੇ ਹੈਰਾਨ
Vaani Kapoor Birthday: ਬਾਲੀਵੁੱਡ ਅਦਾਕਾਰਾ ਵਾਣੀ ਕਪੂਰ ਅੱਜ 23 ਅਗਸਤ ਨੂੰ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਅਦਾਕਾਰਾ ਅਕਸਰ ਗਲੈਮਰਸ ਤਸਵੀਰਾਂ ਸ਼ੇਅਰ ਕਰਕੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵਿਚਾਲੇ ਚਰਚਾ 'ਚ ਰਹਿੰਦੀ ਹੈ।
Vaani Kapoor
1/8
![ਅਦਾਕਾਰਾ ਵਾਣੀ ਕਪੂਰ ਨੇ ਸਾਲ 2013 'ਚ ਫਿਲਮ 'ਸ਼ੁੱਧ ਦੇਸੀ ਰੋਮਾਂਸ' ਨਾਲ ਫਿਲਮਾਂ ਦੀ ਦੁਨੀਆ 'ਚ ਐਂਟਰੀ ਕੀਤੀ ਸੀ। ਯਸ਼ਰਾਜ ਫਿਲਮਜ਼ ਦੇ ਬੈਨਰ ਹੇਠ ਬਣੀ ਇਸ ਫਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ ਅਤੇ ਪਰਿਣੀਤੀ ਚੋਪੜਾ ਮੁੱਖ ਭੂਮਿਕਾਵਾਂ 'ਚ ਸਨ। ਹਾਲਾਂਕਿ ਫਿਲਮ 'ਚ ਵਾਣੀ ਨੇ ਆਪਣੀ ਐਕਟਿੰਗ ਨਾਲ ਲੋਕਾਂ ਨੂੰ ਦੀਵਾਨਾ ਬਣਾਇਆ ਸੀ।](https://cdn.abplive.com/imagebank/default_16x9.png)
ਅਦਾਕਾਰਾ ਵਾਣੀ ਕਪੂਰ ਨੇ ਸਾਲ 2013 'ਚ ਫਿਲਮ 'ਸ਼ੁੱਧ ਦੇਸੀ ਰੋਮਾਂਸ' ਨਾਲ ਫਿਲਮਾਂ ਦੀ ਦੁਨੀਆ 'ਚ ਐਂਟਰੀ ਕੀਤੀ ਸੀ। ਯਸ਼ਰਾਜ ਫਿਲਮਜ਼ ਦੇ ਬੈਨਰ ਹੇਠ ਬਣੀ ਇਸ ਫਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ ਅਤੇ ਪਰਿਣੀਤੀ ਚੋਪੜਾ ਮੁੱਖ ਭੂਮਿਕਾਵਾਂ 'ਚ ਸਨ। ਹਾਲਾਂਕਿ ਫਿਲਮ 'ਚ ਵਾਣੀ ਨੇ ਆਪਣੀ ਐਕਟਿੰਗ ਨਾਲ ਲੋਕਾਂ ਨੂੰ ਦੀਵਾਨਾ ਬਣਾਇਆ ਸੀ।
2/8
![ਵਾਣੀ ਕਪੂਰ ਦਾ ਜਨਮ 23 ਅਗਸਤ 1992 ਨੂੰ ਰਾਜਧਾਨੀ ਦਿੱਲੀ ਵਿੱਚ ਹੋਇਆ ਸੀ। ਅਭਿਨੇਤਰੀ ਨੇ ਸੈਰ-ਸਪਾਟਾ ਅਧਿਐਨ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ। ਜੈਪੁਰ ਵਿੱਚ ਓਬਰਾਏ ਹੋਟਲਜ਼ ਵਿੱਚ ਤਿੰਨ ਸਾਲਾਂ ਦੀ ਇੰਟਰਨਸ਼ਿਪ ਅਤੇ ਆਈਟੀਸੀ ਹੋਟਲਜ਼ ਵਿੱਚ ਕੰਮ ਕਰਨ ਤੋਂ ਬਾਅਦ, ਉਸਨੇ ਮਾਡਲਿੰਗ ਦੀ ਦੁਨੀਆ ਵਿੱਚ ਕਦਮ ਰੱਖਿਆ।](https://cdn.abplive.com/imagebank/default_16x9.png)
ਵਾਣੀ ਕਪੂਰ ਦਾ ਜਨਮ 23 ਅਗਸਤ 1992 ਨੂੰ ਰਾਜਧਾਨੀ ਦਿੱਲੀ ਵਿੱਚ ਹੋਇਆ ਸੀ। ਅਭਿਨੇਤਰੀ ਨੇ ਸੈਰ-ਸਪਾਟਾ ਅਧਿਐਨ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ। ਜੈਪੁਰ ਵਿੱਚ ਓਬਰਾਏ ਹੋਟਲਜ਼ ਵਿੱਚ ਤਿੰਨ ਸਾਲਾਂ ਦੀ ਇੰਟਰਨਸ਼ਿਪ ਅਤੇ ਆਈਟੀਸੀ ਹੋਟਲਜ਼ ਵਿੱਚ ਕੰਮ ਕਰਨ ਤੋਂ ਬਾਅਦ, ਉਸਨੇ ਮਾਡਲਿੰਗ ਦੀ ਦੁਨੀਆ ਵਿੱਚ ਕਦਮ ਰੱਖਿਆ।
3/8
![ਵਾਣੀ ਦੇ ਪਿਤਾ ਦਾ ਨਾਮ ਸ਼ਿਵ ਕਪੂਰ ਹੈ, ਜੋ ਕਿ ਇੱਕ ਕਾਰੋਬਾਰੀ ਹਨ। ਉਸਦੀ ਮਾਂ ਦਾ ਨਾਮ ਡਿੰਪੀ ਕਪੂਰ ਹੈ, ਜੋ ਇੱਕ ਮਾਰਕੀਟਿੰਗ ਐਗਜ਼ੀਕਿਊਟਿਵ ਹੈ। ਵਾਣੀ ਕਪੂਰ ਅਤੇ ਉਸਦੇ ਪਰਿਵਾਰ ਦਾ ਕਦੇ ਵੀ ਫਿਲਮੀ ਦੁਨੀਆ ਨਾਲ ਦੂਰ-ਦੂਰ ਤੱਕ ਕੋਈ ਦਾ ਸਬੰਧ ਨਹੀਂ ਸੀ, ਪਰ ਵਾਣੀ ਨੇ ਹੌਲੀ-ਹੌਲੀ ਸਫਲਤਾ ਵੱਲ ਕਦਮ ਵਧਾਏ ਹਨ।](https://cdn.abplive.com/imagebank/default_16x9.png)
ਵਾਣੀ ਦੇ ਪਿਤਾ ਦਾ ਨਾਮ ਸ਼ਿਵ ਕਪੂਰ ਹੈ, ਜੋ ਕਿ ਇੱਕ ਕਾਰੋਬਾਰੀ ਹਨ। ਉਸਦੀ ਮਾਂ ਦਾ ਨਾਮ ਡਿੰਪੀ ਕਪੂਰ ਹੈ, ਜੋ ਇੱਕ ਮਾਰਕੀਟਿੰਗ ਐਗਜ਼ੀਕਿਊਟਿਵ ਹੈ। ਵਾਣੀ ਕਪੂਰ ਅਤੇ ਉਸਦੇ ਪਰਿਵਾਰ ਦਾ ਕਦੇ ਵੀ ਫਿਲਮੀ ਦੁਨੀਆ ਨਾਲ ਦੂਰ-ਦੂਰ ਤੱਕ ਕੋਈ ਦਾ ਸਬੰਧ ਨਹੀਂ ਸੀ, ਪਰ ਵਾਣੀ ਨੇ ਹੌਲੀ-ਹੌਲੀ ਸਫਲਤਾ ਵੱਲ ਕਦਮ ਵਧਾਏ ਹਨ।
4/8
![ਮਾਡਲਿੰਗ ਤੋਂ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਣ ਵਾਲੀ ਵਾਣੀ ਕਪੂਰ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ਵਾਣੀ ਨਾ ਸਿਰਫ ਖੂਬਸੂਰਤ ਅਤੇ ਗਲੈਮਰਸ ਹੈ ਸਗੋਂ ਬੇਹੱਦ ਪ੍ਰਤਿਭਾਸ਼ਾਲੀ ਵੀ ਹੈ। ਸਮੇਂ ਦੇ ਨਾਲ ਹੌਲੀ-ਹੌਲੀ ਅੱਗੇ ਵਧਦੇ ਹੋਏ ਉਸ ਨੇ ਆਪਣੇ ਕਰੀਅਰ ਨੂੰ ਰਫ਼ਤਾਰ ਦਿੱਤੀ ਹੈ।](https://cdn.abplive.com/imagebank/default_16x9.png)
ਮਾਡਲਿੰਗ ਤੋਂ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਣ ਵਾਲੀ ਵਾਣੀ ਕਪੂਰ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ਵਾਣੀ ਨਾ ਸਿਰਫ ਖੂਬਸੂਰਤ ਅਤੇ ਗਲੈਮਰਸ ਹੈ ਸਗੋਂ ਬੇਹੱਦ ਪ੍ਰਤਿਭਾਸ਼ਾਲੀ ਵੀ ਹੈ। ਸਮੇਂ ਦੇ ਨਾਲ ਹੌਲੀ-ਹੌਲੀ ਅੱਗੇ ਵਧਦੇ ਹੋਏ ਉਸ ਨੇ ਆਪਣੇ ਕਰੀਅਰ ਨੂੰ ਰਫ਼ਤਾਰ ਦਿੱਤੀ ਹੈ।
5/8
![ਵਾਣੀ ਨੇ ਆਪਣੇ ਬਾਲੀਵੁੱਡ ਕਰੀਅਰ ਵਿੱਚ ਇੱਕ ਤੋਂ ਵੱਧ ਕੇ ਇੱਕ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ। ਐਕਟਿੰਗ ਦੇ ਨਾਲ-ਨਾਲ ਵਾਣੀ ਮਾਡਲਿੰਗ ਦੀ ਦੁਨੀਆ 'ਚ ਕਾਫੀ ਐਕਟਿਵ ਰਹਿੰਦੀ ਹੈ। ਫਿਲਮਾਂ ਦੇ ਨਾਲ-ਨਾਲ ਉਹ ਮਾਡਲਿੰਗ, ਫੋਟੋਸ਼ੂਟ, ਐਡ ਤੋਂ ਕਾਫੀ ਕਮਾਈ ਕਰਦੀ ਹੈ। ਉਸਨੇ ਆਪਣੇ ਕਰੀਅਰ ਵਿੱਚ ਕਈ ਮਸ਼ਹੂਰ ਫੈਸ਼ਨ ਡਿਜ਼ਾਈਨਰਾਂ ਲਈ ਰੈਂਪ ਵਾਕ ਕਰਨ ਦੇ ਨਾਲ-ਨਾਲ ਟੈਲੀਵਿਜ਼ਨ ਵਿਗਿਆਪਨਾਂ ਵਿੱਚ ਵੀ ਕੰਮ ਕੀਤਾ ਹੈ।](https://cdn.abplive.com/imagebank/default_16x9.png)
ਵਾਣੀ ਨੇ ਆਪਣੇ ਬਾਲੀਵੁੱਡ ਕਰੀਅਰ ਵਿੱਚ ਇੱਕ ਤੋਂ ਵੱਧ ਕੇ ਇੱਕ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ। ਐਕਟਿੰਗ ਦੇ ਨਾਲ-ਨਾਲ ਵਾਣੀ ਮਾਡਲਿੰਗ ਦੀ ਦੁਨੀਆ 'ਚ ਕਾਫੀ ਐਕਟਿਵ ਰਹਿੰਦੀ ਹੈ। ਫਿਲਮਾਂ ਦੇ ਨਾਲ-ਨਾਲ ਉਹ ਮਾਡਲਿੰਗ, ਫੋਟੋਸ਼ੂਟ, ਐਡ ਤੋਂ ਕਾਫੀ ਕਮਾਈ ਕਰਦੀ ਹੈ। ਉਸਨੇ ਆਪਣੇ ਕਰੀਅਰ ਵਿੱਚ ਕਈ ਮਸ਼ਹੂਰ ਫੈਸ਼ਨ ਡਿਜ਼ਾਈਨਰਾਂ ਲਈ ਰੈਂਪ ਵਾਕ ਕਰਨ ਦੇ ਨਾਲ-ਨਾਲ ਟੈਲੀਵਿਜ਼ਨ ਵਿਗਿਆਪਨਾਂ ਵਿੱਚ ਵੀ ਕੰਮ ਕੀਤਾ ਹੈ।
6/8
![ਮੀਡੀਆ ਰਿਪੋਰਟਾਂ ਮੁਤਾਬਕ 2022 'ਚ ਵਾਣੀ ਕਪੂਰ ਦੀ ਜਾਇਦਾਦ 10 ਕਰੋੜ ਦੇ ਕਰੀਬ ਹੋਣ ਦਾ ਅਨੁਮਾਨ ਹੈ। ਨੈੱਟਵਰਥਪੀਡੀਆ ਮੁਤਾਬਕ ਵਾਨੀ ਕਰੀਬ 375 ਮਿਲੀਅਨ ਦੀ ਜਾਇਦਾਦ ਦੀ ਮਾਲਕ ਹੈ। ਦਿੱਲੀ ਅਤੇ ਮੁੰਬਈ ਵਿੱਚ ਉਨ੍ਹਾਂ ਦਾ ਆਪਣਾ ਘਰ ਹੈ। ਇਸ ਤੋਂ ਇਲਾਵਾ ਕਈ ਮਹਿੰਗੀਆਂ ਕਾਰਾਂ ਦਾ ਭੰਡਾਰ ਵੀ ਹੈ। ਖਬਰਾਂ ਮੁਤਾਬਕ ਵਾਣੀ ਨੇ ਦੇਸ਼ ਤੋਂ ਬਾਹਰ ਵੀ ਚੱਲ ਅਤੇ ਅਚੱਲ ਜਾਇਦਾਦ ਬਣਾਈ ਹੈ, ਹਾਲਾਂਕਿ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ।](https://cdn.abplive.com/imagebank/default_16x9.png)
ਮੀਡੀਆ ਰਿਪੋਰਟਾਂ ਮੁਤਾਬਕ 2022 'ਚ ਵਾਣੀ ਕਪੂਰ ਦੀ ਜਾਇਦਾਦ 10 ਕਰੋੜ ਦੇ ਕਰੀਬ ਹੋਣ ਦਾ ਅਨੁਮਾਨ ਹੈ। ਨੈੱਟਵਰਥਪੀਡੀਆ ਮੁਤਾਬਕ ਵਾਨੀ ਕਰੀਬ 375 ਮਿਲੀਅਨ ਦੀ ਜਾਇਦਾਦ ਦੀ ਮਾਲਕ ਹੈ। ਦਿੱਲੀ ਅਤੇ ਮੁੰਬਈ ਵਿੱਚ ਉਨ੍ਹਾਂ ਦਾ ਆਪਣਾ ਘਰ ਹੈ। ਇਸ ਤੋਂ ਇਲਾਵਾ ਕਈ ਮਹਿੰਗੀਆਂ ਕਾਰਾਂ ਦਾ ਭੰਡਾਰ ਵੀ ਹੈ। ਖਬਰਾਂ ਮੁਤਾਬਕ ਵਾਣੀ ਨੇ ਦੇਸ਼ ਤੋਂ ਬਾਹਰ ਵੀ ਚੱਲ ਅਤੇ ਅਚੱਲ ਜਾਇਦਾਦ ਬਣਾਈ ਹੈ, ਹਾਲਾਂਕਿ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ।
7/8
![ਵਾਣੀ ਕਪੂਰ ਹਾਲ ਹੀ 'ਚ ਫਿਲਮ 'ਸ਼ਮਸ਼ੇਰਾ' 'ਚ ਨਜ਼ਰ ਆਈ ਸੀ। ਇਸ ਫਿਲਮ 'ਚ ਉਹ ਰਣਬੀਰ ਕਪੂਰ ਦੇ ਨਾਲ ਨਜ਼ਰ ਆਈ ਸੀ। ਹਾਲਾਂਕਿ ਇਹ ਫਿਲਮ ਬਾਕਸ ਆਫਿਸ 'ਤੇ ਕਮਾਲ ਨਹੀਂ ਕਰ ਸਕੀ ਪਰ ਲੋਕਾਂ ਨੇ ਉਸ ਦੀ ਐਕਟਿੰਗ ਅਤੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ। ਤੁਹਾਨੂੰ ਦੱਸ ਦੇਈਏ ਕਿ 'ਸ਼ਮਸ਼ੇਰਾ' 22 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ।](https://cdn.abplive.com/imagebank/default_16x9.png)
ਵਾਣੀ ਕਪੂਰ ਹਾਲ ਹੀ 'ਚ ਫਿਲਮ 'ਸ਼ਮਸ਼ੇਰਾ' 'ਚ ਨਜ਼ਰ ਆਈ ਸੀ। ਇਸ ਫਿਲਮ 'ਚ ਉਹ ਰਣਬੀਰ ਕਪੂਰ ਦੇ ਨਾਲ ਨਜ਼ਰ ਆਈ ਸੀ। ਹਾਲਾਂਕਿ ਇਹ ਫਿਲਮ ਬਾਕਸ ਆਫਿਸ 'ਤੇ ਕਮਾਲ ਨਹੀਂ ਕਰ ਸਕੀ ਪਰ ਲੋਕਾਂ ਨੇ ਉਸ ਦੀ ਐਕਟਿੰਗ ਅਤੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ। ਤੁਹਾਨੂੰ ਦੱਸ ਦੇਈਏ ਕਿ 'ਸ਼ਮਸ਼ੇਰਾ' 22 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ।
8/8
!['ਸ਼ਮਸ਼ੇਰਾ' ਤੋਂ ਪਹਿਲਾਂ ਵਾਣੀ ਨੂੰ 'ਚੰਡੀਗੜ੍ਹ ਕਰੇ ਆਸ਼ਿਕੀ', 'ਬੈਲਬੋਟਮ', 'ਬੇਫਿਕਰੇ' ਅਤੇ ਫਿਲਮ 'ਵਾਰ' 'ਚ ਦੇਖਿਆ ਗਿਆ ਸੀ। ਇਨ੍ਹਾਂ ਸਾਰੀਆਂ ਫਿਲਮਾਂ 'ਚ ਵਾਣੀ ਦੀ ਐਕਟਿੰਗ ਦਰਸ਼ਕਾਂ ਤੋਂ ਲੈ ਕੇ ਫਿਲਮ ਆਲੋਚਕਾਂ ਤੱਕ ਸਭ ਨੂੰ ਕਾਫੀ ਪਸੰਦ ਆਇਆ ਸੀ।](https://cdn.abplive.com/imagebank/default_16x9.png)
'ਸ਼ਮਸ਼ੇਰਾ' ਤੋਂ ਪਹਿਲਾਂ ਵਾਣੀ ਨੂੰ 'ਚੰਡੀਗੜ੍ਹ ਕਰੇ ਆਸ਼ਿਕੀ', 'ਬੈਲਬੋਟਮ', 'ਬੇਫਿਕਰੇ' ਅਤੇ ਫਿਲਮ 'ਵਾਰ' 'ਚ ਦੇਖਿਆ ਗਿਆ ਸੀ। ਇਨ੍ਹਾਂ ਸਾਰੀਆਂ ਫਿਲਮਾਂ 'ਚ ਵਾਣੀ ਦੀ ਐਕਟਿੰਗ ਦਰਸ਼ਕਾਂ ਤੋਂ ਲੈ ਕੇ ਫਿਲਮ ਆਲੋਚਕਾਂ ਤੱਕ ਸਭ ਨੂੰ ਕਾਫੀ ਪਸੰਦ ਆਇਆ ਸੀ।
Published at : 23 Aug 2022 08:44 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)