ਪੜਚੋਲ ਕਰੋ
(Source: ECI/ABP News)
Celebs Shortest Marriages: ਕਿਸੇ ਦਾ 55 ਘੰਟੇ ਤੇ ਕਿਸੇ ਦਾ 2 ਮਹੀਨੇ, ਇੰਨੇ ਘੱਟ ਸਮੇਂ 'ਚ ਟੁੱਟ ਗਿਆ ਇਨ੍ਹਾਂ Celebs ਦਾ ਵਿਆਹ!
Celebs Shortest Marriages
1/7

ਹਾਲ ਹੀ 'ਚ ਬ੍ਰਿਟਨੀ ਸਪੀਅਰਸ ਦੇ ਪਹਿਲੇ ਪਤੀ ਨੇ ਤੀਜੇ ਵਿਆਹ 'ਚ ਪਹੁੰਚ ਕੇ ਹੰਗਾਮਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਬ੍ਰਿਟਨੀ ਦਾ ਪਹਿਲਾ ਵਿਆਹ ਬਚਪਨ ਦੇ ਦੋਸਤ ਜੇਸਨ ਨਾਲ ਹੋਇਆ ਸੀ, ਜੋ ਸਿਰਫ 55 ਘੰਟਿਆਂ ਵਿੱਚ ਟੁੱਟ ਗਿਆ ਸੀ। ਬ੍ਰਿਟਨੀ ਤੋਂ ਇਲਾਵਾ ਕਈ ਅਜਿਹੇ ਸੈਲੇਬਸ ਹਨ ਜਿਨ੍ਹਾਂ ਨੇ ਥੋੜ੍ਹੇ ਸਮੇਂ ਵਿੱਚ ਹੀ ਆਪਣਾ ਵਿਆਹ ਵੀ ਤੋੜ ਲਿਆ।
2/7

ਬੰਗਾਲੀ ਅਭਿਨੇਤਰੀ ਤੇ ਸੰਸਦ ਮੈਂਬਰ ਨੁਸਰਤ ਜਹਾਂ ਨੇ ਨਿਖਿਲ ਜੈਨ ਨਾਲ ਵਿਆਹ ਕਰਵਾਇਆ, ਜੋ ਸਿਰਫ 6 ਮਹੀਨਿਆਂ ਵਿੱਚ ਹੀ ਟੁੱਟ ਗਿਆ। ਨੁਸਰਤ ਨੇ ਤੁਰਕੀ ਵਿੱਚ ਹੋਏ ਵਿਆਹ ਨੂੰ ਭਾਰਤ ਵਿੱਚ ਅਵੈਧ ਦੱਸਿਆ ਸੀ।
3/7

ਸਾਰਾ ਖਾਨ ਨੇ ਬਿੱਗ ਬੌਸ ਸ਼ੋਅ 'ਚ ਅਲੀ ਮਰਚੈਂਟ ਨਾਲ ਵਿਆਹ ਕੀਤਾ ਸੀ ਪਰ ਸ਼ੋਅ ਤੋਂ ਬਾਹਰ ਆਉਂਦੇ ਹੀ 2 ਮਹੀਨਿਆਂ 'ਚ ਦੋਹਾਂ ਦਾ ਤਲਾਕ ਹੋ ਗਿਆ ਸੀ।
4/7

ਰੇਖਾ ਦਾ ਵਿਆਹ 1990 'ਚ ਕਾਰੋਬਾਰੀ ਮੁਕੇਸ਼ ਅਗਰਵਾਲ ਨਾਲ ਹੋਇਆ ਸੀ। ਵਿਆਹ ਦੇ 7 ਮਹੀਨੇ ਬਾਅਦ ਹੀ ਮੁਕੇਸ਼ ਨੇ ਖੁਦਕੁਸ਼ੀ ਕਰ ਲਈ ਸੀ, ਜਿਸ ਕਾਰਨ ਰੇਖਾ ਨੂੰ ਵੱਡਾ ਝਟਕਾ ਲੱਗਾ ਸੀ।
5/7

ਮਨੀਸ਼ਾ ਕੋਇਰਾਲਾ ਨੇ ਨੇਪਾਲ ਦੇ ਵੱਡੇ ਕਾਰੋਬਾਰੀ ਸਮਰਾਟ ਦਹਿਲ ਨਾਲ ਵਿਆਹ ਕੀਤਾ ਸੀ। ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਦੋਹਾਂ ਦਾ ਝਗੜਾ ਇੰਨਾ ਵਧ ਗਿਆ ਕਿ ਦੋਵੇਂ ਵੱਖ-ਵੱਖ ਰਹਿਣ ਲੱਗ ਪਏ। ਆਖਰਕਾਰ ਦੋਵਾਂ ਦਾ 2 ਸਾਲ 'ਚ ਅਧਿਕਾਰਤ ਤੌਰ 'ਤੇ ਤਲਾਕ ਹੋ ਗਿਆ।
6/7

ਕਰਨ ਸਿੰਘ ਗਰੋਵਰ ਨੇ ਪਹਿਲਾ ਵਿਆਹ 2008 ਵਿੱਚ ਟੀਵੀ ਅਦਾਕਾਰਾ ਸ਼ਰਧਾ ਨਿਗਮ ਨਾਲ ਕੀਤਾ ਸੀ। ਲਗਾਤਾਰ ਝਗੜੇ ਤੋਂ ਬਾਅਦ 10 ਮਹੀਨਿਆਂ 'ਚ ਹੀ ਦੋਹਾਂ ਦਾ ਤਲਾਕ ਹੋ ਗਿਆ।
7/7

ਅਭਿਨੇਤਾ ਪੁਲਕਿਤ ਸਮਰਾਟ ਨੇ ਸਲਮਾਨ ਦੀ ਮੂੰਹ ਬੋਲੀ ਭੈਣ ਸ਼ਵੇਤਾ ਰੋਹਿਰਾ ਨਾਲ ਵਿਆਹ ਕੀਤਾ ਸੀ। 2014 'ਚ ਹੋਇਆ ਇਹ ਵਿਆਹ ਸਿਰਫ 1 ਸਾਲ 'ਚ ਹੀ ਟੁੱਟ ਗਿਆ। ਹੁਣ ਪੁਲਕਿਤ ਅਦਾਕਾਰਾ ਕ੍ਰਿਤੀ ਖਰਬੰਦਾ ਨੂੰ ਡੇਟ ਕਰ ਰਹੇ ਹਨ।
Published at : 13 Jun 2022 10:36 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਲੁਧਿਆਣਾ
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
