ਪੜਚੋਲ ਕਰੋ
SHERSHAH ਲਈ ਸਿਧਾਰਥ ਨੇ ਲਏ ਕਰੋੜਾਂ ਰੁਪਏ, ਜਾਣੋ ਕਿਆਰਾ ਅਡਵਾਨੀ ਸਮੇਤ ਸਭ ਦੀ ਫੀਸ
1/7

ਕਾਰਗਿਲ ਜੰਗ ਦੇ ਹੀਰੋ ਕੈਪਟਨ ਵਿਕਰਮ ਬਤਰਾ 'ਤੇ ਬਣੀ ਫ਼ਿਲਮ ਸ਼ੇਰਸ਼ਾਹ ਨੂੰ ਦਰਸ਼ਕਾਂ ਨੇ ਕਾਫੀ ਸਲਾਹਿਆ ਹੈ। ਫ਼ਿਲਮ ਵਿੱਚ ਸਿਧਾਰਥ ਮਲਹੋਤਰਾ ਨੇ ਮੁੱਖ ਭੂਮਿਕਾ ਨਿਭਾਈ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਫ਼ਿਲਮ ਦੇ ਸਾਰੇ ਸਿਤਾਰਿਆਂ ਨੇ ਆਪੋ ਆਪਣੇ ਕਿਰਦਾਰ ਨਿਭਾਉਣ ਲਈ ਕਿੰਨੀ ਫ਼ੀਸ ਪ੍ਰਾਪਤ ਕੀਤੀ ਹੈ।
2/7

ਰਿਪੋਰਟਾਂ ਮੁਤਾਬਕ ਕੈਪਟਨ ਵਿਕਰਮ ਬਤਰਾ ਦਾ ਕਿਰਦਾਰ ਨਿਭਾਉਣ ਲਈ ਸਿਧਾਰਥ ਮਲਹੋਤਰਾ ਨੇ ਸੱਤ ਕਰੋੜ ਰੁਪਏ ਫ਼ੀਸ ਪ੍ਰਾਪਤ ਕੀਤੀ ਹੈ।
3/7

ਫ਼ਿਲਮ ਵਿੱਚ ਵਿਕਰਮ ਬਤਰਾ ਦੀ ਮੰਗੇਤਰ ਡਿੰਪਲ ਚੀਮਾ ਦਾ ਕਿਰਦਾਰ ਨਿਭਾਉਣ ਵਾਲੀ ਕਿਆਰਾ ਅਡਵਾਨੀ ਨੇ ਸ਼ੇਰਸ਼ਾਹ ਫ਼ਿਲਮ ਲਈ ਚਾਰ ਕਰੋੜ ਰੁਪਏ ਫ਼ੀਸ ਲਈ ਹੈ।
4/7

ਅਦਾਕਾਰ ਸ਼ਿਵ ਪੰਡਿਤ ਫ਼ਿਲਮ ਸ਼ੇਰਸ਼ਾਹ ਵਿੱਚ ਲੈਫ਼ਟੀਨੈਂਟ ਸੰਜੀਵ ਜਿੰਮੀ ਜੰਵਾਲ ਦਾ ਕਿਰਦਾਰ ਨਿਭਾਉਂਦੇ ਦਿਖਾਈ ਦਿੰਦੇ ਹਨ। ਉਨ੍ਹਾਂ ਇਸ ਫ਼ਿਲਮ ਲਈ 45 ਲੱਖ ਰੁਪਏ ਲਏ ਹਨ।
5/7

ਅਦਾਕਾਰ ਨਿਕੇਤਨ ਧੀਰ ਨੇ ਵੀ ਇਸ ਫ਼ਿਲਮ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ, ਜਿਸ ਬਦਲੇ ਉਨ੍ਹਾਂ 35 ਲੱਖ ਰੁਪਏ ਪ੍ਰਾਪਤ ਕੀਤੇ ਹਨ।
6/7

ਵਿਕਰਮ ਬਤਰਾ ਦੇ ਦੋਸਤ ਨਾਇਬ ਸੂਬੇਦਾਰ ਬੰਸੀ ਲਾਲ ਦਾ ਕਿਰਦਾਰ ਨਿਭਾਉਣ ਵਾਲੇ ਅਨਿਲ ਚਰਨਜੀਤ ਨੇ ਵੀ ਆਪਣੀ ਅਦਾਕਾਰੀ ਦੇ ਮਿਹਨਤਾਨੇ ਵਜੋਂ 25 ਲੱਖ ਰੁਪਏ ਲਏ ਹਨ।
7/7

ਫ਼ਿਲਮ ਵਿੱਚ ਵਿਕਰਮ ਬਤਰਾ ਦੇ ਪਿਤਾ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਪਵਨ ਕਲਿਆਣ ਨੇ ਇਸ ਫ਼ਿਲਮ ਲਈ 50 ਲੱਖ ਰੁਪਏ ਦੀ ਫ਼ੀਸ ਲਈ ਹੈ। ਉੱਥੇ ਹੀ ਅੱਤਵਾਦੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰਾ ਮੀਰ ਸਰਵਰ ਨੇ 25 ਲੱਖ ਰੁਪਏ ਦੀ ਫ਼ੀਸ ਲਈ ਹੈ।
Published at : 26 Aug 2021 09:07 AM (IST)
ਹੋਰ ਵੇਖੋ





















