ਪੜਚੋਲ ਕਰੋ
Jazzy B: ਜੈਜ਼ੀ ਬੀ ਦੀਆਂ ਅੱਖਾਂ ਹੋਈਆਂ ਨਮ, ਮਾਂ ਨੂੰ ਯਾਦ ਕਰ ਬੋਲੇ- 'ਕਦੇ ਵੀ ਪੂਰਾ ਨਹੀਂ ਹੋ ਸਕਦਾ ਇਹ ਘਾਟਾ'
Jazzy B Mother Death Anniversary: ਪੰਜਾਬੀ ਗਾਇਕ ਜੈਜ਼ੀ ਬੀ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਕਰੀਬ 3 ਦਹਾਕਿਆਂ ਤੋਂ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ।

Jazzy B Mother
1/6

ਦੇਸ਼ ਹੀ ਨਹੀਂ ਸਗੋਂ ਵਿਦੇਸ਼ ਵਿੱਚ ਵੀ ਜੈਜ਼ੀ ਬੀ ਦੇ ਪ੍ਰਸ਼ੰਸਕ ਮੌਜੂਦ ਹਨ। ਇਸ ਦੇ ਨਾਲ-ਨਾਲ ਗਾਇਕ ਦੀ ਸੋਸ਼ਲ ਮੀਡੀਆ ‘ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ।
2/6

ਉਹ ਜਦੋਂ ਵੀ ਕੋਈ ਪੋਸਟ ਸ਼ੇਅਰ ਕਰਦੇ ਹਨ ਤਾਂ ਫੈਨਜ਼ ਵੱਲੋਂ ਉਨ੍ਹਾਂ ਨੂੰ ਬੇਹੱਦ ਪਿਆਰ ਦਿੱਤਾ ਜਾਂਦਾ ਹੈ। ਇਸ ਵਿਚਾਲੇ ਕਲਾਕਾਰ ਨੇ ਇੱਕ ਭਾਵੁਕ ਕਰ ਦੇਣ ਵਾਲੀ ਪੋਸਟ ਸ਼ੇਅਰ ਕੀਤੀ ਹੈ।
3/6

ਜੈਜ਼ੀ ਬੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਆਪਣੀ ਮਾਂ ਨਾਲ ਤਸਵੀਰਾਂ ਦਾ ਵੀਡੀਓ ਕਲਿੱਪ ਸ਼ੇਅਰ ਕੀਤਾ ਹੈ। ਜਿਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਮਿਸ ਯੂ ਮਾਂ, ਮੈਨੂੰ ਵਿਸ਼ਵਾਸ਼ ਨਹੀਂ ਹੋ ਰਿਹਾ, ਤੁਸੀ ਸਾਨੂੰ ਛੱਡ ਗਏ, ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ... ਕਲਾਕਾਰ ਦੀ ਇਸ ਪੋਸਟ ਨੂੰ ਵੇਖ ਪ੍ਰਸ਼ੰਸਕਾਂ ਦੀਆਂ ਅੱਖਾਂ ਵੀ ਨਮ ਹੋ ਰਹੀਆਂ ਹਨ। ਦੱਸ ਦੇਈਏ ਕਿ ਕਲਾਕਾਰ ਨੇ ਆਪਣੀ ਮਾਂ ਦੀ ਮੌਤ ਦੀ ਤਰੀਕ ਦਾ ਟੈਟੂ ਵੀ ਬਣਾਇਆ ਹੋਇਆ ਹੈ।
4/6

ਦਰਅਸਲ, ਬੀਤੇ ਦਿਨੀਂ ਜੈਜ਼ੀ ਬੀ ਦੀ ਮਾਂ ਦੀ 14ਵੀਂ ਬਰਸੀ ਸੀ। ਇਸ ਮੌਕੇ ਜੈਜ਼ੀ ਬੀ ਨੇ ਆਪਣੀ ਮਾਂ ਨਾਲ ਪੁਰਾਣੀਆਂ ਤਸਵੀਰਾਂ ਦਾ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ।
5/6

ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਇਮੋਸ਼ਨਲ ਕੈਪਸ਼ਨ ਵੀ ਲਿਖੀ। ਜੈਜ਼ੀ ਬੀ ਦੀ ਇਹ ਪੋਸਟ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਭਾਵੁਕ ਕਰ ਰਹੀ ਹੈ। ਫੈਨਜ਼ ਇਸ ਪੋਸਟ ‘ਤੇ ਖੂਬ ਕਮੈਂਟ ਤੇ ਲਾਈਕ ਕਰ ਰਹੇ ਹਨ।
6/6

ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਨੇ ਹਾਲ ਹੀ ‘ਚ ਆਪਣਾ ਗੀਤ ਸਿੱਖੀ v/s ਮੌਤ ਰਿਲੀਜ਼ ਕੀਤਾ। ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਜੈਜ਼ੀ ਬੀ ਨੇ ਪੰਜਾਬੀ ਫਿਲਮ ‘ਸਨੋਮੈਨ’ ਨਾਲ ਫਿਲਮ ਇੰਡਸਟਰੀ ‘ਚ ਵਾਪਸੀ ਕੀਤੀ ਹੈ। ਇਸ ਫਿਲਮ ਜੈਜ਼ੀ ਬੀ ਨੀਰੂ ਬਾਜਵਾ ਦੇ ਨਾਲ ਐਕਟਿੰਗ ਕਰਦੇ ਨਜ਼ਰ ਆਏ ਸੀ।
Published at : 19 Dec 2023 08:22 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਚੰਡੀਗੜ੍ਹ
ਲੁਧਿਆਣਾ
ਪਟਿਆਲਾ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
