ਪੜਚੋਲ ਕਰੋ
Ranjit Bawa: ਰਣਜੀਤ ਬਾਵਾ ਦੇ ਫੈਨਜ਼ ਹੋ ਜਾਣ ਤਿਆਰ, ਨਵੇਂ ਸਾਲ 'ਤੇ ਗਾਇਕ ਦਾ ਰਿਲੀਜ਼ ਹੋਣ ਜਾ ਰਿਹਾ ਇਹ ਗੀਤ
Ranjit Bawa All Eyes On Me: ਸਭ ਨੂੰ ਇੰਤਜ਼ਾਰ ਸੀ ਕਿ ਰਣਜੀਤ ਬਾਵਾ ਕੇਂਦਰ ਸਰਕਾਰ ਦੀ ਕਾਰਵਾਈ 'ਤੇ ਕੀ ਜਵਾਬ ਦੇਣਗੇ। ਹੁਣ ਬਾਵਾ ਨੇ ਕੇਂਦਰ ਨੂੰ ਮੂੰਹਤੋੜ ਜਵਾਬ ਦਿੱਤਾ। ਨਵੇਂ ਸਾਲ 'ਤੇ ਬਾਵਾ ਪਹਿਲੇ ਹੀ ਗੀਤ ਦੇ ਨਾਲ ਧਮਾਕਾ ਕਰਨ ਜਾ ਰਹੇ ਹਨ

ਰਣਜੀਤ ਬਾਵਾ
1/6

ਰਣਜੀਤ ਬਾਵਾ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ 'ਚੋਂ ਇੱਕ ਹਨ। ਗਾਇਕ ਸਾਫ ਸੁਥਰੀ ਤੇ ਅਰਥ ਭਰਪੂਰ ਗਾਇਕੀ ਲਈ ਜਾਣਿਆ ਜਾਂਦਾ ਹੈ। ਵੈਸੇ ਤਾਂ ਬਾਵਾ ਲਾਈਮਲਾਈਟ ਤੋਂ ਦੂਰ ਰਹਿਣਾ ਹੀ ਪਸੰਦ ਕਰਦੇ ਹਨ, ਪਰ ਹਾਲ ਹੀ 'ਚ ਉਹ ਉਦੋਂ ਸੁਰਖੀਆਂ 'ਚ ਆਏ ਜਦੋਂ ਦਸੰਬਰ 2022 'ਚ ਇਨਕਮ ਟੈਕਸ ਵਿਭਾਗ ਨੇ ਉਨ੍ਹਾਂ ਦੇ ਘਰ 'ਚ ਛਾਪੇਮਾਰੀ ਕੀਤੀ ਸੀ।
2/6

ਸਭ ਨੂੰ ਇੰਤਜ਼ਾਰ ਸੀ ਕਿ ਰਣਜੀਤ ਬਾਵਾ ਕੇਂਦਰ ਸਰਕਾਰ ਦੀ ਇਸ ਕਾਰਵਾਈ 'ਤੇ ਕੀ ਜਵਾਬ ਦੇਣਗੇ। ਹੁਣ ਬਾਵਾ ਨੇ ਕੇਂਦਰ ਨੂੰ ਮੂੰਹਤੋੜ ਜਵਾਬ ਦਿੱਤਾ ਹੈ। ਨਵੇਂ ਸਾਲ 'ਤੇ ਬਾਵਾ ਪਹਿਲੇ ਹੀ ਗੀਤ ਦੇ ਨਾਲ ਧਮਾਕਾ ਕਰਨ ਜਾ ਰਹੇ ਹਨ।
3/6

ਜੀ ਹਾਂ, ਰਣਜੀਤ ਬਾਵ ਦਾ ਗੀਤ 'ਆਲ ਆਈਜ਼ ਆਨ ਮੀ' ਜਲਦ ਹੀ ਰਿਲੀਜ਼ ਹੋ ਸਕਦਾ ਹੈ। ਇਸ ਗੀਤ ਦੇ ਪੋਸਟਰ ਨੂੰ ਸ਼ੇਅਰ ਕਰਦਿਆਂ ਬਾਵਾ ਨੇ ਕੈਪਸ਼ਨ 'ਚ ਲਿਖਿਆ, 'ਸਭ ਜਾਣਦੇ ਹਾਂ ਤਾਂ ਹੀ ਚੁੱਪ ਆਂ, ਰੱਬ ਜਾਣਦਾ ਕਿ ਬੰਦੇ ਗੁੱਡ ਆਂ।'
4/6

ਦੱਸ ਦਈਏ ਕਿ ਇਸ ਗੀਤ ਨੂੰ ਰਣਜੀਤ ਬਾਵਾ ਦਾ ਕੇਂਦਰ ਸਰਕਾਰ ਨੂੰ ਜਵਾਬ ਮੰਨਿਆ ਜਾ ਰਿਹਾ ਹੈ। ਕਿਉਂਕਿ ਛਾਪੇਮਾਰੀ ਤੋਂ ਬਾਅਦ ਹੀ ਬਾਵਾ ਨੇ ਇਸ ਗੀਤ ਦਾ ਐਲਾਨ ਕੀਤਾ ਹੈ ਅਤੇ ਕੈਪਸ਼ਨ ਨੇ ਵੀ ਬਿਆਨ ਕਰ ਦਿੱਤਾ ਹੈ ਕਿ ਉਹ ਕਿਸ 'ਤੇ ਤਿੱਖੇ ਤੰਜ ਕੱਸ ਰਹੇ ਹਨ।
5/6

ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਇਸ ਗੀਤ ਦੇ ਬੋਲ ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਲਿਖੇ ਹਨ। ਫਿਲਹਾਲ ਇਸ ਗੀਤ ਦੀ ਕੋਈ ਰਿਲੀਜ਼ ਡੇਟ ਸਾਹਮਣੇ ਨਹੀਂ ਆਈ ਹੈ।
6/6

ਕਾਬਿਲੇਗ਼ੌਰ ਹੈ ਕਿ ਦਸੰਬਰ 2022 ਨੂੰ ਇਨਕਮ ਟੈਕਸ ਨੇ ਰਣਜੀਤ ਬਾਵਾ ਤੇ ਕੰਵਰ ਗਰੇਵਾਲ ਦੇ ਘਰਾਂ 'ਚ ਛਾਪੇਮਾਰੀ ਕੀਤੀ ਸੀ। ਕਿਉਂਕਿ ਇਨ੍ਹਾਂ ਦੋਵੇਂ ਗਾਇਕਾਂ ਨੇ ਕਿਸਾਨੀ ਅੰਦੋਲਨ ਨੂੰ ਖੁੱਲ੍ਹ ਕੇ ਸਮਰਥਨ ਦਿੱਤਾ ਸੀ, ਇਸ ਕਰਕੇ ਹੀ ਇਹ ਦੋਵੇਂ ਗਾਇਕ ਕੇਂਦਰ ਦੇ ਰਾਡਾਰ 'ਤੇ ਸਨ। ਇਸ ਸਾਰੇ ਮਾਮਲੇ ਕਿਸਾਨ ਅੰਦੋਲਨ ਦੇ ਨਾਲ ਹੀ ਜੋੜ ਕੇ ਦੇਖਿਆ ਗਿਆ ਸੀ।
Published at : 05 Jan 2023 02:58 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਲੁਧਿਆਣਾ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
