ਪੜਚੋਲ ਕਰੋ
(Source: ECI/ABP News)
The Kapil Sharma Show: ਕਪਿਲ ਸ਼ਰਮਾ ਸ਼ੋਅ ਦੇ ਪਹਿਲੇ ਐਪੀਸੋਡ ਦੀ ਸ਼ੂਟਿੰਗ ਪੂਰੀ, ਕਾਮਨਵੈਲਥ ਗੋਲਡ ਮੈਡਲ ਜੇਤੂ ਬਣੇ ਸ਼ੋਅ ਦੇ ਪਹਿਲੇ ਮਹਿਮਾਨ
The Kapil Sharma Show: ਕਾਮੇਡੀਅਨ ਕਪਿਲ ਸ਼ਰਮਾ ਆਪਣੇ ਸ਼ੋਅ ਦਾ ਨਵਾਂ ਸੀਜ਼ਨ ਲੈ ਕੇ ਆ ਰਹੇ ਹਨ। ਇਹ ਨਵਾਂ ਸੀਜ਼ਨ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਨੇ ਨਵੇਂ ਸੀਜ਼ਨ ਦਾ ਪਹਿਲਾ ਐਪੀਸੋਡ ਸ਼ੂਟ ਕੀਤਾ ਹੈ।

ਪੀਵੀ ਸਿੰਧੂ, ਕਪਿਲ ਸ਼ਰਮਾ
1/8

The Kapil Sharma Show: ਕਾਮੇਡੀਅਨ ਕਪਿਲ ਸ਼ਰਮਾ ਆਪਣੇ ਸ਼ੋਅ ਦਾ ਨਵਾਂ ਸੀਜ਼ਨ ਲੈ ਕੇ ਆ ਰਹੇ ਹਨ। ਇਹ ਨਵਾਂ ਸੀਜ਼ਨ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਨੇ ਨਵੇਂ ਸੀਜ਼ਨ ਦਾ ਪਹਿਲਾ ਐਪੀਸੋਡ ਸ਼ੂਟ ਕੀਤਾ ਹੈ।
2/8

ਕਪਿਲ ਸ਼ਰਮਾ ਇੱਕ ਨਵੇਂ ਅਵਤਾਰ ਨਾਲ ਵਾਪਸੀ ਕਰ ਰਹੇ ਹਨ। ਦਿ ਕਪਿਲ ਸ਼ਰਮਾ ਸ਼ੋਅ ਦਾ ਨਵਾਂ ਸੀਜ਼ਨ 10 ਸਤੰਬਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਕਪਿਲ ਨੇ ਸ਼ੋਅ ਦਾ ਪਹਿਲਾ ਐਪੀਸੋਡ ਸ਼ੂਟ ਕਰ ਲਿਆ ਹੈ। ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।
3/8

ਐਤਵਾਰ ਨੂੰ ਕਪਿਲ ਨੇ ਐਪੀਸੋਡ ਦੀ ਸ਼ੂਟਿੰਗ ਕੀਤੀ। ਦ ਕਪਿਲ ਸ਼ਰਮਾ ਸ਼ੋਅ ਦੇ ਇਸ ਐਪੀਸੋਡ ਵਿੱਚ ਗੋਲਡਨ ਗਰਲਜ਼ ਆਉਣ ਵਾਲੀਆਂ ਹਨ। ਜੀ ਹਾਂ ਗੋਲਡਨ ਗਰਲਜ਼ ਤੋਂ ਸਾਡਾ ਮਤਲਬ ਹੈ ਕਿ ਜਿਹੜੀਆਂ ਕੁੜੀਆਂ ਨੇ ਕਾਮਨਵੈਲਥ ਖੇਡਾਂ `ਚ ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਇਆ। ਉਹ ਕੁੜੀਆਂ ਸ਼ੋਅ ਦੀ ਸ਼ਾਨ ਵਧਾਉਣ ਲਈ ਆਈਆਂ। ਉਨ੍ਹਾਂ ਨੇ ਗੋਲਡਨ ਗਰਲਜ਼ ਨਾਲ ਮਸਤੀ ਕਰਦੇ ਹੋਏ ਫੋਟੋਆਂ ਸ਼ੇਅਰ ਕੀਤੀਆਂ ਹਨ।
4/8

ਦ ਕਪਿਲ ਸ਼ਰਮਾ ਸ਼ੋਅ ਦੇ ਇਸ ਐਪੀਸੋਡ 'ਚ ਰਾਸ਼ਟਰਮੰਡਲ ਖੇਡਾਂ 'ਚ ਜਿੱਤ ਦਾ ਝੰਡਾ ਲਹਿਰਾਉਣ ਤੋਂ ਬਾਅਦ ਆਈਆਂ ਗੋਲਡਨ ਗਰਲਜ਼। ਕਪਿਲ ਨੇ ਸਾਰਿਆਂ ਨਾਲ ਸੈਲਫੀ ਸ਼ੇਅਰ ਕੀਤੀ ਹੈ।
5/8

ਕਪਿਲ ਸ਼ਰਮਾ ਸ਼ੋਅ ਦੇ ਇਸ ਐਪੀਸੋਡ ਵਿੱਚ ਪੀਵੀ ਸਿੰਧੂ, ਲਵਲੀ ਚੌਬੇ, ਨਿਖਤ ਜ਼ਰੀਨ, ਰੂਪਾ ਰਾਣੀ ਟਿਰਕੀ, ਪਿੰਕੀ ਸਿੰਘ ਅਤੇ ਨਯਨ ਮੌਨੀ ਸੈਕੀਆ ਆ ਚੁੱਕੇ ਹਨ।
6/8

ਉਨ੍ਹਾਂ ਸਾਰਿਆਂ ਨਾਲ ਫੋਟੋਆਂ ਸਾਂਝੀਆਂ ਕਰਦੇ ਹੋਏ, ਕਪਿਲ ਨੇ ਲਿਖਿਆ - ਦ ਕਪਿਲ ਸ਼ਰਮਾ ਸ਼ੋਅ 'ਤੇ ਸਾਡੀਆਂ ਗੋਲਡਨ ਗਰਲਜ਼ ਦੀ ਮੇਜ਼ਬਾਨੀ ਕਰਨਾ ਬਹੁਤ ਖੁਸ਼ੀ ਦੀ ਗੱਲ ਹੈ, ਜਿਨ੍ਹਾਂ ਨੇ ਰਾਸ਼ਟਰਮੰਡਲ ਖੇਡਾਂ 2022 'ਤੇ ਪੂਰੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ।
7/8

ਦਿ ਕਪਿਲ ਸ਼ਰਮਾ ਸ਼ੋਅ 'ਚ ਕਪਿਲ ਦਾ ਬਿਲਕੁਲ ਵੱਖਰਾ ਲੁੱਕ ਦੇਖਣ ਨੂੰ ਮਿਲਣ ਵਾਲਾ ਹੈ। ਉਨ੍ਹਾਂ ਦੇ ਇਸ ਟਰਾਂਸਫਾਰਮੇਸ਼ਨ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਹਨ। ਕਪਿਲ ਨੇ ਕਾਫੀ ਭਾਰ ਘਟਾਇਆ ਹੈ।
8/8

ਦਿ ਕਪਿਲ ਸ਼ਰਮਾ ਸ਼ੋਅ ਦੇ ਨਵੇਂ ਸੀਜ਼ਨ ਦੀ ਗੱਲ ਕਰੀਏ ਤਾਂ ਇਸ ਵਿੱਚ ਕਈ ਨਵੇਂ ਕਲਾਕਾਰ ਨਜ਼ਰ ਆਉਣ ਵਾਲੇ ਹਨ। ਕਪਿਲ ਨੇ ਨਵੀਂ ਟੀਮ ਨੂੰ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ ਹੈ।
Published at : 29 Aug 2022 12:35 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਲੁਧਿਆਣਾ
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
