5. Gunjan Saxena: The Kargil Girl: ਇਸ ਲਿਸਟ 'ਚ 5ਵੇਂ ਸਥਾਨ 'ਤੇ ਜਾਨਹਵੀ ਕਪੂਰ ਦੀ ਗੁੰਜਨ ਸਕਸੈਨਾ: ਕਾਰਗਿਲ ਗਰਲ ਰਹੀ। ਸ਼ਰਨ ਸ਼ਰਮਾ ਦੀ 'ਗੁੰਜਨ ਸਕਸੈਨਾ: ਦ ਕਾਰਗਿਲ ਗਰਲ' ਅਸਲ ਜ਼ਿੰਦਗੀ 'ਤੇ ਅਧਾਰਤ ਹੈ। ਇਹ ਫਿਲਮ ਆਈਜੇਐਫ ਦੀ ਮਹਿਲਾ ਪਾਇਲਟ ਗੁੰਜਨ ਸਕਸੈਨਾ ਦੀ ਕਹਾਣੀ ਹੈ। ਜਾਹਨਵੀ ਕਪੂਰ ਨੇ ਇਸ ਬਾਇਓਪਿਕ ਵਿਚ ਗੰਜਨ ਦੀ ਭੂਮਿਕਾ ਨਿਭਾਈ। ਇੱਕ ਪਾਸੇ ਜਿੱਥੇ ਲੋਕਾਂ ਨੇ ਫਿਲਮ ਨੂੰ ਪਸੰਦ ਕੀਤਾ ਉੱਥੇ ਹੀ ਫਿਲਮ ਨੂੰ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ। ਇਹ ਫਿਲਮ ਭਤੀਜਾਵਾਦ ਦੀ ਚਰਚਾ ਦਾ ਹਿੱਸਾ ਵੀ ਰਹੀ ਸੀ। ਫਿਲਮ ਵਿੱਚ ਜਾਹਨਵੀ ਕਪੂਰ, ਪੰਕਜ ਤ੍ਰਿਪਾਠੀ ਅਤੇ ਅੰਗਦ ਬੇਦੀ ਮੁੱਖ ਭੂਮਿਕਾਵਾਂ ਵਿੱਚ ਹਨ।