ਪੜਚੋਲ ਕਰੋ
Beauty Tips: ਆਂਡੇ ਦੇ ਛਿਲਕਿਆਂ ਨੂੰ ਸੁੱਟਣ ਦੀ ਬਜਾਏ ਇੰਝ ਕਰੋ ਇਸਤੇਮਾਲ, ਸਕਿਨ ਬਣੇਗੀ ਚਮਕਦਾਰ
Egg Pack For Face: ਅੱਜਕੱਲ੍ਹ ਦੇ ਸਮੇਂ ਵਿੱਚ ਜ਼ਿਆਦਾਤਰ ਲੋਕ ਖੂਬਸੂਰਤ ਅਤੇ ਚਮਕਦਾਰ ਸਕਿਨ ਲਈ ਕਈ ਤਰੀਕੇ ਅਪਣਾ ਰਹੇ ਹਨ। ਇਸ ਦੌਰਾਨ ਕੁਝ ਘਰੇਲੂ ਅਤੇ ਕੁਝ ਬਜ਼ਾਰੂ ਬਿਊਟੀ ਪ੍ਰੋਡਟਕਸ ਦਾ ਇਸਤੇਮਾਲ ਕਰਦੇ ਹਨ।
Egg Peel Pack For Face
1/6

ਇਹੀ ਨਹੀਂ ਕਈ ਲੋਕ ਚਮਕਦਾਰ ਸਕਿਨ ਲਈ ਦਵਾਈਆਂ ਦਾ ਸੇਵਨ ਵੀ ਕਰਦੇ ਹਨ। ਪਰ ਜ਼ਿਆਦਾ ਦਵਾਈਆਂ ਲੈਣ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ। ਇਸ ਤੋਂ ਬਚਣ ਅਤੇ ਚਿਹਰੇ ਨੂੰ ਖੂਬਸੂਰਤ ਬਣਾਉਣ ਲਈ ਤੁਸੀਂ ਆਂਡੇ ਦੇ ਛਿਲਕਿਆਂ ਦੀ ਵਰਤੋਂ ਕਰ ਸਕਦੇ ਹੋ। ਜ਼ਿਆਦਾਤਰ ਲੋਕ ਆਂਡੇ ਦੇ ਛਿਲਕਿਆਂ ਨੂੰ ਕੂੜੇ ਵਿੱਚ ਸੁੱਟ ਦਿੰਦੇ ਹਨ। ਪਰ ਹੁਣ ਤੁਸੀਂ ਇਸ ਦੀ ਵਰਤੋਂ ਆਪਣੇ ਚਿਹਰੇ ਨੂੰ ਚਮਕਦਾਰ ਬਣਾਉਣ ਲਈ ਕਰ ਸਕਦੇ ਹੋ।
2/6

ਅੰਡੇ ਦੇ ਛਿਲਕੇ ਵਿੱਚ ਕੈਲਸ਼ੀਅਮ, ਪ੍ਰੋਟੀਨ ਅਤੇ ਹੋਰ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ, ਜੋ ਸਕਿਨ ਨੂੰ ਸੁੰਦਰ ਬਣਾਉਂਦੇ ਹਨ। ਤੁਸੀਂ ਆਂਡੇ ਦੇ ਛਿਲਕਿਆਂ ਤੋਂ ਫੇਸ ਪਾਊਡਰ ਬਣਾ ਸਕਦੇ ਹੋ। ਸਭ ਤੋਂ ਪਹਿਲਾਂ ਆਂਡੇ ਦੇ ਛਿਲਕਿਆਂ ਨੂੰ ਧੋ ਲਓ ਅਤੇ ਫਿਰ ਉਨ੍ਹਾਂ ਨੂੰ ਪੀਸ ਕੇ ਪਾਊਡਰ ਬਣਾ ਲਓ।
3/6

ਇਸ ਪਾਊਡਰ 'ਚ ਸ਼ਹਿਦ ਜਾਂ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਚਿਹਰੇ ਅਤੇ ਗਰਦਨ 'ਤੇ ਲਗਾਓ, ਫਿਰ 15-20 ਮਿੰਟਾਂ ਬਾਅਦ ਆਪਣਾ ਚਿਹਰਾ ਧੋ ਲਓ।
4/6

ਆਂਡੇ ਦੇ ਛਿਲਕੇ ਦਾ ਪਾਊਡਰ ਬਣਾ ਲਓ, ਫਿਰ ਇਸ ਵਿਚ ਦਹੀ ਜਾਂ ਐਲੋਵੇਰਾ ਜੈੱਲ ਮਿਲਾਓ, ਇਸ ਨਾਲ ਤੁਹਾਡਾ ਫੇਸ ਸਕਰਬ ਤਿਆਰ ਹੋ ਜਾਵੇਗਾ। ਇਸ ਸਕਰਬ ਨੂੰ ਚਿਹਰੇ ਅਤੇ ਗਰਦਨ 'ਤੇ ਲਗਾਓ ਅਤੇ 10 ਮਿੰਟ ਬਾਅਦ ਆਪਣਾ ਚਿਹਰਾ ਧੋ ਲਓ।
5/6

ਤੁਸੀਂ ਆਂਡੇ ਦੇ ਛਿਲਕਿਆਂ ਨਾਲ ਫੇਸ ਮਾਸਕ ਵੀ ਬਣਾ ਸਕਦੇ ਹੋ। ਇਸਦੇ ਲਈ ਆਂਡੇ ਦੇ ਛਿਲਕੇ ਦੇ ਪਾਊਡਰ ਵਿੱਚ 1 ਚਮਚ ਸ਼ਹਿਦ, 1 ਚਮਚ ਦਹੀ ਅਤੇ 1/2 ਚਮਚ ਨਿੰਬੂ ਦਾ ਰਸ ਮਿਲਾ ਕੇ ਫੇਸ ਮਾਸਕ ਬਣਾਓ। ਇਸ ਮਾਸਕ ਨੂੰ ਚਿਹਰੇ ਅਤੇ ਗਰਦਨ 'ਤੇ ਲਗਾਓ ਅਤੇ 20 ਮਿੰਟ ਬਾਅਦ ਧੋ ਲਓ।
6/6

ਆਂਡੇ ਦੇ ਛਿਲਕਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ, ਇੱਕ ਵਾਰ ਪੈਚ ਟੈਸਟ ਜ਼ਰੂਰ ਕਰੋ, ਕਿਉਂਕਿ ਕੁਝ ਲੋਕਾਂ ਨੂੰ ਇਸ ਤੋਂ ਐਲਰਜੀ ਹੋ ਸਕਦੀ ਹੈ। ਜੇਕਰ ਤੁਹਾਨੂੰ ਇਸ ਦੀ ਵਰਤੋਂ ਕਰਨ ਤੋਂ ਬਾਅਦ ਲਾਲ ਮੁਹਾਸੇ ਵਰਗੀ ਸਮੱਸਿਆ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ। ਧਿਆਨ ਰਹੇ ਕਿ ਆਂਡੇ ਦੇ ਛਿਲਕੇ ਦੇ ਪਾਊਡਰ ਨੂੰ ਬਹੁਤ ਬਾਰੀਕ ਪੀਸ ਲਓ ਤਾਂ ਕਿ ਚਮੜੀ 'ਤੇ ਖਰੋਚ ਨਾ ਲੱਗੇ।
Published at : 13 May 2024 10:53 AM (IST)
ਹੋਰ ਵੇਖੋ
Advertisement
Advertisement



















