ਪੜਚੋਲ ਕਰੋ
ਕੀ ਔਰਤਾਂ ਤੇ ਮਰਦਾਂ 'ਚ ਵੱਖ-ਵੱਖ ਹੁੰਦੇ ਨੇ ਹਾਰਟ ਅਟੈਕ ਦੇ ਲੱਛਣ, ਜਾਣੋ ਕਿਸ ਨੂੰ ਹੁੰਦੈ ਜ਼ਿਆਦਾ ਖ਼ਤਰਾ?
ਦਿਲ ਦਾ ਦੌਰਾ ਇੱਕ ਗੰਭੀਰ ਤੇ ਜਾਨਲੇਵਾ ਰੋਗ ਹੈ। ਕਈ ਅਧਿਐਨਾਂ ਵਿੱਚ ਇਹ ਪਾਇਆ ਗਿਆ ਹੈ ਕਿ ਔਰਤਾਂ ਤੇ ਮਰਦਾਂ ਵਿੱਚ ਇਸ ਦੇ ਲੱਛਣ ਵੱਖ-ਵੱਖ ਹੋ ਸਕਦੇ ਹਨ। ਦਿਲ ਦਾ ਦੌਰਾ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਜ਼ਿਆਦਾ ਖਤਰਨਾਕ ਤੇ ਜਾਨਲੇਵਾ ਹੁੰਦੈ।
ਕੀ ਔਰਤਾਂ ਤੇ ਮਰਦਾਂ 'ਚ ਵੱਖ-ਵੱਖ ਹੁੰਦੇ ਨੇ ਹਾਰਟ ਅਟੈਕ ਦੇ ਲੱਛਣ
1/5

Heart Attack : ਦੁਨੀਆ ਭਰ ਵਿੱਚ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਰਿਹਾ ਹੈ। ਇਹ ਇੱਕ ਘਾਤਕ ਬਿਮਾਰੀ ਹੈ। ਇਸ ਤੋਂ ਮਰਦ ਅਤੇ ਔਰਤਾਂ ਦੋਵੇਂ ਪ੍ਰਭਾਵਿਤ ਹੁੰਦੇ ਹਨ। ਸਿਹਤ ਮਾਹਿਰਾਂ ਨੇ ਪਾਇਆ ਹੈ ਕਿ ਦਿਲ ਨਾਲ ਸਬੰਧਤ ਬਿਮਾਰੀਆਂ ਕੋਰੋਨਾ ਤੋਂ ਬਾਅਦ ਹੋਰ ਗੰਭੀਰ ਹੋ ਗਈਆਂ ਹਨ। ਇਸ ਤੋਂ ਇਲਾਵਾ ਸਰੀਰਕ ਗਤੀਵਿਧੀ ਦੀ ਕਮੀ, ਭੋਜਨ ਵਿੱਚ ਗੜਬੜ, ਤਣਾਅ ਵਧਣ ਨਾਲ ਦਿਲ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਇਸ ਤੋਂ ਵੀ ਚਿੰਤਾਜਨਕ ਗੱਲ ਇਹ ਹੈ ਕਿ ਔਰਤਾਂ ਅਤੇ ਮਰਦਾਂ ਵਿੱਚ ਇਸ ਦੇ ਲੱਛਣਾਂ ਵਿੱਚ ਵੀ ਅੰਤਰ ਵੇਖਿਆ ਗਿਆ ਹੈ।
2/5

ਕੁੱਝ ਅਧਿਐਨਾਂ ਵਿੱਚ ਪਾਇਆ ਗਿਆ ਹੈ ਕਿ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਦਿਲ ਦਾ ਦੌਰਾ ਜ਼ਿਆਦਾ ਖਤਰਨਾਕ ਤੇ ਜਾਨਲੇਵਾ ਹੋ ਸਕਦਾ ਹੈ। ਸਮੇਂ ਸਿਰ ਇਲਾਜ ਦੀ ਘਾਟ ਨੂੰ ਇਸ ਖਤਰੇ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਔਰਤਾਂ ਤੇ ਮਰਦਾਂ ਵਿੱਚ ਹਾਰਟ ਅਟੈਕ (Heart Attack) ਦੇ ਮਾਮਲੇ ਕਿਵੇਂ ਵੱਖ-ਵੱਖ ਹੋ ਸਕਦੇ ਹਨ ਤੇ ਉਨ੍ਹਾਂ ਦਾ ਇਲਾਜ ਕੀ ਹੈ...
Published at : 14 Jul 2023 07:24 PM (IST)
ਹੋਰ ਵੇਖੋ





















