ਪੜਚੋਲ ਕਰੋ
Medicine Side Effects: ਛੋਟੀ-ਮੋਟੀ ਹੈਲਥ ਪ੍ਰੋਬਲਮ ਲਈ ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਦਵਾਈਆਂ ਜਾਣੋ ਕਿੰਨੀ ਵੱਡੀ ਕਰ ਰਹੇ ਹੋ ਗਲਤੀ?
Medicine Side Effects: ਮਾਮੂਲੀ ਤਬੀਅਤ ਖਰਾਬ ਹੋਣ ਜਾਂ ਦਰਦ ਹੋਣ 'ਤੇ ਡਾਕਟਰ ਬਣ ਕੇ ਕੋਈ ਵੀ ਦਵਾਈ ਖਰੀਦ ਕੇ ਖਾਣ ਵਾਲਿਆਂ ਨੂੰ ਇਸ ਦੇ ਕਈ ਸਾਈਡ ਇਫੈਕਟਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਡਾਕਟਰ ਦੀ ਸਲਾਹ ਤੋਂ ਬਿਨਾਂ ਛੋਟੀ-ਮੋਟੀ ਸਮੱਸਿਆ ਲਈ ਦਵਾਈ ਲੈਣਾ ਖਤਰਨਾਕ ਹੋ ਸਕਦਾ ਹੈ। ਕੋਈ ਵੀ ਦਵਾਈ ਜਾਂ ਐਂਟੀਬਾਇਓਟਿਕ ਡਾਕਟਰ ਦੀ ਸਲਾਹ ਤੋ ਬਿਨਾਂ ਨਹੀਂ ਲੈਣੀ ਚਾਹੀਦੀ ਹੈ। ਜੇਕਰ ਤੁਸੀਂ ਵੀ ਮਾਮੂਲੀ ਬਿਮਾਰੀ ਉੱਤੇ ਦਵਾਈਆਂ ਲੈਣ ਦੇ ਆਦੀ ਹੋ ਤਾਂ ਆਪਣੀ ਇਸ ਆਦਤ ਨੂੰ ਸੁਧਾਰ ਲਓ, ਨਹੀਂ ਤਾਂ ਇਹ ਦਵਾਈਆਂ ਤੁਹਾਡੇ ਸਰੀਰ ਨੂੰ ਖਤਰੇ 'ਚ ਪਾ ਦੇਣਗੀਆਂ।
1/5

ਦਵਾਈ ਲੈਣ ਨਾਲ ਦਰਦ ਜਾਂ ਬੇਅਰਾਮੀ ਤੁਰੰਤ ਦੂਰ ਹੋ ਜਾਂਦੀ ਹੈ, ਪਰ ਵਾਰ-ਵਾਰ ਦਵਾਈ ਲੈਣ ਨਾਲ ਸਿਹਤ 'ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਕਈ ਵਾਰ ਅਜਿਹਾ ਸਮਾਂ ਵੀ ਆ ਸਕਦਾ ਹੈ ਜਦੋਂ ਤੁਹਾਡੇ ਸਰੀਰ 'ਤੇ ਦਵਾਈਆਂ ਦਾ ਕੋਈ ਅਸਰ ਨਹੀਂ ਹੁੰਦਾ।
2/5

ਪਿਛਲੇ ਕੁਝ ਸਾਲਾਂ ਵਿੱਚ ਵਾਇਰਲ ਬੁਖਾਰ ਅਤੇ ਜ਼ੁਕਾਮ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਲਈ ਐਂਟੀਬਾਇਓਟਿਕਸ, ਦਰਦ ਨਿਵਾਰਕ ਦਵਾਈਆਂ ਅਤੇ ਓਵਰ ਦ ਕਾਊਂਟਰ ਦਵਾਈਆਂ ਦਾ ਸੇਵਨ ਵਧਿਆ ਹੈ। ਇਹ ਦਵਾਈਆਂ ਤੇਜ਼ੀ ਨਾਲ ਆਰਾਮ ਦਿੰਦੀਆਂ ਹਨ, ਇਸੇ ਲਈ ਕਈ ਲੋਕ ਇਨ੍ਹਾਂ ਦਾ ਵਾਰ-ਵਾਰ ਸੇਵਨ ਕਰਦੇ ਹਨ।
3/5

ਵਾਰ-ਵਾਰ ਦਵਾਈਆਂ ਲੈਣ ਨਾਲ ਐਂਟੀਬਾਇਓਟਿਕ ਪ੍ਰਤੀਰੋਧ ਵਧ ਸਕਦਾ ਹੈ। ਜਿਸ ਨਾਲ ਸਰੀਰ ਵਿੱਚ ਬੈਕਟੀਰੀਆ ਦੇ ਖਿਲਾਫ ਐਂਟੀਬਾਇਓਟਿਕਸ ਦਵਾਈਆਂ (Antibiotic Medicines) ਬੇਅਸਰ ਹੋ ਜਾਂਦੀਆਂ ਹਨ। ਇਸ ਤੋਂ ਬਾਅਦ ਤੁਸੀਂ ਜਿੰਨੀ ਮਰਜ਼ੀ ਦਵਾਈ ਲਓ, ਉਸ ਦਾ ਤੁਹਾਡੇ 'ਤੇ ਕੋਈ ਅਸਰ ਨਹੀਂ ਹੋਵੇਗਾ। ਇਸ ਨਾਲ ਕਿਸੇ ਵੀ ਬੀਮਾਰੀ ਦਾ ਇਲਾਜ ਕਰਨਾ ਮੁਸ਼ਕਲ ਹੋ ਜਾਵੇਗਾ।
4/5

ਵਾਰ-ਵਾਰ ਐਂਟੀਬਾਇਓਟਿਕਸ ਲੈਣ ਦੇ ਨੁਕਸਾਨ: 1. ਸਰੀਰ ਵਿੱਚੋਂ ਚੰਗੇ ਬੈਕਟੀਰੀਆ ਖ਼ਤਮ ਹੋ ਜਾਣਗੇ। 2. ਮਤਲੀ, ਪੇਟ ਦਰਦ ਜਾਂ ਦਸਤ ਹੋ ਸਕਦੇ ਹਨ। 3. ਔਰਤਾਂ ਵਿੱਚ ਯੋਨੀ ਇੰਫੈਕਸ਼ਨ ਦਾ ਖਤਰਾ. 4. ਕਿਡਨੀ ਖਰਾਬ ਹੋ ਸਕਦੀ ਹੈ। 5. ਮੂੰਹ ਅਤੇ ਜੀਭ 'ਤੇ ਛਾਲੇ, ਸਕਿਨ ਐਲਰਜੀ ਆਦਿ 6. ਪਾਚਨ ਸਮੱਸਿਆਵਾਂ 8. ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ
5/5

ਇਸ ਲਈ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਦਵਾਈ ਨਾ ਲਓ। ਡਾਕਟਰ ਜਾਂਚ ਤੋਂ ਬਾਅਦ ਹੀ ਦਵਾਈ ਲਿਖਦੇ ਹਨ। ਕਿਸੇ ਵੀ ਬੈਕਟੀਰੀਆ ਇੰਫੈਕਸ਼ਨ ਜਿਵੇਂ ਕਿ ਸਕਿਨ ਜਾਂ ਦੰਦਾਂ ਦੀ ਇੰਫੈਕਸ਼ਨ ਦੀ ਸਥਿਤੀ ਵਿੱਚ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਐਂਟੀਬਾਇਓਟਿਕਸ ਲੈਣੀ ਚਾਹੀਦੀ ਹੈ।
Published at : 23 Sep 2024 11:20 AM (IST)
ਹੋਰ ਵੇਖੋ
Advertisement
Advertisement





















