ਪੜਚੋਲ ਕਰੋ
Health Care News: ਆਓ ਤੁਹਾਨੂੰ ਦੱਸਦੇ ਹਾਂ ਸਰੀਰ ਦੇ ਉਹ 5 ਅੰਗ ਜਿਨ੍ਹਾਂ ਦਾ ਸੁੰਨ ਹੋਣਾ....ਹਾਰਟ ਅਟੈਕ ਦਾ ਸੰਕੇਤ
Health News: ਜੇਕਰ ਸਰੀਰ ਦੇ ਕੁਝ ਹਿੱਸਿਆਂ ਵਿੱਚ ਝਰਨਾਹਟ ਮਹਿਸੂਸ ਹੁੰਦੀ ਹੈ ਜਾਂ ਸਰੀਰ ਦੇ ਅੰਗ ਕੁਝ ਸਮੇਂ ਲਈ ਪੂਰੀ ਤਰ੍ਹਾਂ ਸੁੰਨ ਤੇ ਠੰਢੇ ਹੋ ਜਾਂਦੇ ਹਨ, ਤਾਂ ਇਹ ਹਾਰਟ ਅਟੈਕ ਦੀ ਨਿਸ਼ਾਨੀ ਹੋ ਸਕਦੀ ਹੈ।

( Image Source : Freepik )
1/5

ਖੱਬੇ ਮੋਢੇ ਦਾ ਸੁੰਨ ਹੋਣਾ-ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਖੱਬਾ ਮੋਢਾ ਸੁੰਨ ਹੋਣਾ ਸ਼ੁਰੂ ਹੋ ਜਾਂਦਾ ਹੈ। ਇੰਨਾ ਹੀ ਨਹੀਂ ਮੋਢੇ 'ਚ ਹਲਕਾ ਜਾਂ ਤੇਜ਼ ਦਰਦ ਵੀ ਦੇਖਿਆ ਜਾਂਦਾ ਹੈ। ਇਸ ਨਿਸ਼ਾਨੀ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
2/5

ਖੱਬੀ ਬਾਂਹ ਦਾ ਸੁੰਨ ਹੋਣਾ- ਸਿਰਫ਼ ਮੋਢੇ ਹੀ ਨਹੀਂ, ਹਾਰਟ ਅਟੈਕ ਦੇ ਸ਼ੁਰੂਆਤੀ ਲੱਛਣਾਂ ਵਿੱਚ ਖੱਬੇ ਹੱਥ ਦਾ ਸੁੰਨ ਹੋਣਾ ਵੀ ਸ਼ਾਮਲ ਹੈ। ਕਈ ਵਾਰ ਹੱਥਾਂ ਵਿੱਚ ਝਰਨਾਹਟ ਕਾਰਨ ਕੰਮ ਕਰਨ ਵਿੱਚ ਦਿੱਕਤ ਆਉਂਦੀ ਹੈ ਤੇ ਇਹ ਸਮੱਸਿਆ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ।
3/5

ਖੱਬੇ ਜਬਾੜੇ ਦਾ ਸੁੰਨ ਹੋਣਾ-ਦਿਲ ਦੇ ਦੌਰੇ ਦੇ ਸ਼ੁਰੂਆਤੀ ਲੱਛਣਾਂ ਵਿੱਚ ਜਬਾੜੇ ਦਾ ਸੁੰਨ ਹੋਣਾ ਵੀ ਸ਼ਾਮਲ ਹੈ। ਖ਼ਾਸਕਰ ਜੇ ਖੱਬੇ ਪਾਸੇ ਦੇ ਜਬਾੜੇ ਵਿੱਚ ਝਰਨਾਹਟ ਹੁੰਦੀ ਹੈ, ਤਾਂ ਤੁਹਾਨੂੰ ਸੁਚੇਤ ਰਹਿਣਾ ਚਾਹੀਦਾ ਹੈ।
4/5

ਗਰਦਨ ਦਾ ਸੁੰਨ ਹੋਣਾ-ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਸੌਣ ਜਾਂ ਖਰਾਬ ਆਸਣ ਕਾਰਨ ਗਰਦਨ ਸੁੰਨ ਹੋ ਜਾਂਦੀ ਹੈ ਪਰ ਜੇਕਰ ਗਰਦਨ ਦੇ ਖੱਬੇ ਪਾਸੇ ਰੁਕ-ਰੁਕ ਕੇ ਜਾਂ ਲੰਬੇ ਸਮੇਂ ਤੱਕ ਝਰਨਾਹਟ ਬਣੀ ਰਹੇ ਤਾਂ ਇਹ ਹਾਰਟ ਅਟੈਕ ਦਾ ਸੰਕੇਤ ਹੋ ਸਕਦਾ ਹੈ।
5/5

ਪਿੱਠ ਦਾ ਸੁੰਨ ਹੋਣਾ-ਦਿਲ ਦੇ ਦੌਰੇ ਦੇ ਸ਼ੁਰੂਆਤੀ ਲੱਛਣਾਂ ਵਿੱਚ ਪਿੱਠ ਦਾ ਸੁੰਨ ਹੋਣਾ ਵੀ ਸ਼ਾਮਲ ਹੈ। ਇਸ ਵਿੱਚ ਪਿੱਠ ਦੇ ਉੱਪਰਲੇ ਹਿੱਸੇ ਵਿੱਚ ਝਰਨਾਹਟ ਮਹਿਸੂਸ ਕੀਤੀ ਜਾ ਸਕਦੀ ਹੈ ਜਾਂ ਸੁੰਨ ਹੋ ਜਾਂਦੀ ਹੈ।
Published at : 29 Aug 2023 09:07 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਮਨੋਰੰਜਨ
ਦੇਸ਼
Advertisement
ਟ੍ਰੈਂਡਿੰਗ ਟੌਪਿਕ
