ਪੜਚੋਲ ਕਰੋ
Heart Attack: ਹਾਰਟ ਅਟੈਕ ਦਾ ਖਤਰਾ ਕਿਸ ਦਿਨ ਵੱਧ, ਖੋਜ 'ਚ ਹੈਰਾਨੀਜਨਕ ਖੁਲਾਸਾ
Heart Attack Time: ਬਦਲਦੀ ਜੀਵਨਸ਼ੈਲੀ ਕਾਰਨ ਅੱਜ-ਕੱਲ੍ਹ ਕਈ ਬਿਮਾਰੀਆਂ ਆਮ ਹੋ ਰਹੀਆਂ ਹਨ, ਜਿਨ੍ਹਾਂ ਵਿੱਚੋਂ ਹਾਰਟ ਅਟੈਕ ਵੀ ਇੱਕ ਹੈ। ਹਰ ਰੋਜ਼ ਹਾਰਟ ਅਟੈਕ ਨੂੰ ਲੈ ਕੇ ਕੋਈ ਨਾ ਕੋਈ ਖੋਜ ਸਾਹਮਣੇ ਆਉਂਦੀ ਰਹਿੰਦੀ ਹੈ।
ਹਾਰਟ ਅਟੈਕ ਦਾ ਖਤਰਾ ਕਿਸ ਦਿਨ ਵੱਧ ਹੋ ਸਕਦਾ
1/4

ਬੇਲਫਾਸਟ ਹੈਲਥ ਐਂਡ ਸੋਸ਼ਲ ਕੇਅਰ ਟਰੱਸਟ ਅਤੇ ਰਾਇਲ ਕਾਲਜ ਆਫ ਆਇਰਲੈਂਡ ਦੁਆਰਾ ਕੀਤੀ ਗਈ ਇੱਕ ਖੋਜ ਵਿੱਚ, ਹਾਰਟ ਅਟੈਕ ਨਾਲ ਜੁੜਿਆ ਇੱਕ ਖਾਸ ਦਿਨ ਦੱਸਿਆ ਗਿਆ ਹੈ। ਇਸ ਖੋਜ ਦੇ ਮੁਤਾਬਕ ਹਫਤੇ ਦੇ ਕਿਸੇ ਖਾਸ ਦਿਨ ਇੰਨਾ ਜ਼ਿਆਦਾ ਭਾਵਨਾਤਮਕ ਅਤੇ ਪੇਸ਼ੇਵਰ ਤਣਾਅ ਹੁੰਦਾ ਹੈ ਕਿ ਕਈ ਲੋਕ ਹਾਰਟ ਅਟੈਕ ਦਾ ਸ਼ਿਕਾਰ ਹੋ ਜਾਂਦੇ ਹਨ। ਇੰਨਾ ਹੀ ਨਹੀਂ ਇਸ ਅਧਿਐਨ 'ਚ ਹੋਰ ਵੀ ਕਈ ਗੱਲਾਂ ਕਹੀਆਂ ਗਈਆਂ ਹਨ।
2/4

ਸੋਮਵਾਰ ਨੂੰ ਹਾਰਟ ਅਟੈਕ ਦਾ ਸਭ ਤੋਂ ਵੱਧ ਖਤਰਾ ਇਸ ਅਧਿਐਨ ਮੁਤਾਬਕ ਸੋਮਵਾਰ ਨੂੰ ਹਾਰਟ ਅਟੈਕ ਦਾ ਖ਼ਤਰਾ ਬਾਕੀ ਦਿਨਾਂ ਦੇ ਮੁਕਾਬਲੇ ਸਭ ਤੋਂ ਵੱਧ ਹੁੰਦਾ ਹੈ। ਬੇਲਫਾਸਟ ਹੈਲਥ ਐਂਡ ਸੋਸ਼ਲ ਕੇਅਰ ਟਰੱਸਟ ਅਤੇ ਆਇਰਲੈਂਡ ਦੇ ਰਾਇਲ ਕਾਲਜ ਆਫ ਸਰਜਨਸ ਦੇ ਖੋਜਕਰਤਾਵਾਂ ਨੇ 2013 ਅਤੇ 2018 ਦੇ ਵਿਚਕਾਰ ਆਇਰਲੈਂਡ ਵਿੱਚ 10,528 ਮਰੀਜ਼ਾਂ ਦੇ ਡੇਟਾ ਦਾ ਵਿਸ਼ਲੇਸ਼ਣ ਕੀਤਾ। ਜਿਸ ਨੂੰ ਬੇਹੱਦ ਗੰਭੀਰ ਕਿਸਮ ਦਾ ਹਾਰਟ ਅਟੈਕ ਹੋਣ ਕਾਰਨ ਹਸਪਤਾਲ ਦਾਖਲ ਕਰਵਾਉਣਾ ਪਿਆ।
Published at : 09 Apr 2024 05:18 PM (IST)
ਹੋਰ ਵੇਖੋ





















