ਪੜਚੋਲ ਕਰੋ
ਗੁੜ ਵਾਲਾ ਦੁੱਧ ਸਰੀਰ ਦੇ ਲਈ ਰਾਮਬਾਣ, ਥਕਾਵਟ ਤੇ ਕਮਜ਼ੋਰੀ ਦੀ ਸਮੱਸਿਆ ਹੋ ਜਾਏਗੀ ਦੂਰ, ਜਾਣੋ ਇਸਦੇ ਫਾਇਦੇ
ਦੁੱਧ 'ਚ ਮੌਜੂਦ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਗੁੜ ਵਿੱਚ ਮੌਜੂਦ ਆਇਰਨ ਸਰੀਰ ਵਿੱਚ ਅਨੀਮੀਆ ਨੂੰ ਦੂਰ ਕਰਦਾ ਹੈ। ਗੁੜ ਦੇ ਨਾਲ ਦੁੱਧ ਤੁਹਾਡੀ ਥਕਾਵਟ ਦੂਰ ਹੋ ਜਾਂਦੀ ਹੈ। ਇਹ ਦੋਵੇਂ ਮਿਲ ਸਰੀਰ ਨੂੰ ਕਈ ਫਾਇਦੇ ਦਿੰਦੇ ਹਨ
( Image Source : Freepik )
1/6

ਜੇ ਤੁਸੀਂ ਕਮਜ਼ੋਰ ਹੱਡੀਆਂ 'ਚ ਜਾਨ ਪਾਉਣਾ ਚਾਹੁੰਦੇ ਹੋ ਤਾਂ ਦੁੱਧ ਤੇ ਗੁੜ ਦਾ ਮਿਸ਼ਰਣ ਤੁਹਾਡੇ ਲਈ ਬਹੁਤ ਲਾਭਕਾਰੀ ਸਾਬਿਤ ਹੋ ਸਕਦਾ ਹੈ। ਦੁੱਧ 'ਚ ਕੈਲਸ਼ੀਅਮ ਹੁੰਦਾ ਹੈ ਜੋ ਹੱਡੀਆਂ ਦੀ ਘਣਤਾ ਨੂੰ ਵਧਾਉਂਦਾ ਹੈ, ਜਦਕਿ ਗੁੜ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦੇ ਹਨ।
2/6

ਦਿਨ ਭਰ ਦੀ ਭੱਜ-ਦੌੜ ਅਤੇ ਤਣਾਅ ਨਾਲ ਜੂਝਣ ਤੋਂ ਬਾਅਦ ਗਰਮ ਦੁੱਧ 'ਚ ਗੁੜ ਮਿਲਾ ਕੇ ਪੀਣ ਨਾਲ ਤੁਹਾਨੂੰ ਕਾਫੀ ਰਾਹਤ ਮਿਲ ਸਕਦੀ ਹੈ। ਗੁੜ ਵਿੱਚ ਮੌਜੂਦ ਪੋਸ਼ਕ ਤੱਤ ਤਣਾਅ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ ਅਤੇ ਦੁੱਧ ਸਰੀਰ ਨੂੰ ਸ਼ਾਂਤ ਕਰਦਾ ਹੈ।
Published at : 29 Sep 2024 10:48 PM (IST)
ਹੋਰ ਵੇਖੋ




















