ਪੜਚੋਲ ਕਰੋ
Sore Throat: ਸਵੇਰੇ ਉੱਠਦੇ ਹੀ ਗਲੇ ‘ਚ ਹੋਣ ਵਾਲੀ ਖਰਾਸ਼ ਤੋਂ ਪ੍ਰੇਸ਼ਾਨ! ਤਾਂ ਅਜ਼ਮਾਓ ਇਹ ਨੁਸਖੇ, ਮਿਲੇਗੀ ਰਾਹਤ
Health: ਇਸ ਸਮੇਂ ਮੌਸਮ ਬਦਲ ਰਿਹਾ ਹੈ, ਸਵੇਰੇ-ਸ਼ਾਮ ਹਲਕੀ ਠੰਡ ਪਰ ਦਿਨ ਵੇਲੇ ਧੁੱਪ ਹੈ। ਅਜਿਹੇ ਬਦਲਦੇ ਮੌਸਮ ਕਾਰਨ ਲੋਕ ਅਕਸਰ ਮੌਸਮੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਸਵੇਰੇ ਉੱਠਣ ‘ਤੇ ਉਨ੍ਹਾਂ ਨੂੰ ਅਕਸਰ ਜ਼ੁਕਾਮ, ਦਰਦ ਅਤੇ ਖੁਜਲੀ ਦਾ

( Image Source : Freepik )
1/6

ਅਜਿਹੇ ਬਦਲਦੇ ਮੌਸਮ ਕਾਰਨ ਲੋਕ ਅਕਸਰ ਮੌਸਮੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਸਵੇਰੇ ਉੱਠਣ ‘ਤੇ ਉਨ੍ਹਾਂ ਨੂੰ ਅਕਸਰ ਜ਼ੁਕਾਮ, ਦਰਦ ਅਤੇ ਖੁਜਲੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਸੀਂ ਵੀ ਸਵੇਰੇ ਉੱਠਦੇ ਹੀ ਗਲੇ ਵਾਲੀ ਖਰਾਸ਼ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਜਾਣੋ ਇਸ ਤੋਂ ਰਾਹਤ ਪਾਉਣ ਲਈ ਇਹ ਵਾਲੇ ਟਿਪਸ।
2/6

ਕੋਸਾ ਪਾਣੀ ਖੁਜਲੀ ਤੋਂ ਛੁਟਕਾਰਾ ਪਾਉਣ ਲਈ ਕਾਰਗਰ ਹੈ। ਕੋਸੇ ਪਾਣੀ ‘ਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਪੀਓ। ਨਮਕ ਐਂਟੀਬੈਕਟੀਰੀਅਲ ਹੁੰਦਾ ਹੈ ਜੋ ਗਲੇ ਦੇ ਦਰਦ ਤੋਂ ਰਾਹਤ ਦਿੰਦਾ ਹੈ।
3/6

ਕੋਸੇ ਪਾਣੀ ਵਿਚ ਨਮਕ ਮਿਲਾ ਕੇ ਪੀਣ ਨਾਲ ਦਰਦ ਤੋਂ ਤੁਰੰਤ ਰਾਹਤ ਮਿਲਦੀ ਹੈ। ਇਸ ਪਾਣੀ ਨਾਲ ਦਿਨ ‘ਚ ਤਿੰਨ ਤੋਂ ਚਾਰ ਵਾਰ ਗਰਾਰੇ ਕਰਨ ਨਾਲ ਆਰਾਮ ਮਿਲੇਗਾ।
4/6

ਸ਼ਹਿਦ ਗਲੇ ਦੇ ਦਰਦ ਤੇ ਖਰਾਸ਼ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਕਾਰਗਰ ਹੈ। ਇੱਕ ਗਲਾਸ ਕੋਸੇ ਪਾਣੀ ਵਿੱਚ ਇੱਕ ਚਮਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਓ। ਅਜਿਹਾ ਕਰਨ ਨਾਲ ਗਲੇ ਦੀ ਖਰਾਸ਼ ਤੋਂ ਰਾਹਤ ਮਿਲੇਗੀ।
5/6

ਜੇਕਰ ਤੁਹਾਨੂੰ ਗਲੇ ‘ਚ ਖਰਾਸ਼ ਜਾਂ ਤੇਜ਼ ਖੰਘ ਹੈ ਤਾਂ ਸਭ ਤੋਂ ਪਹਿਲਾਂ ਭਾਫ਼ ਲਓ। ਗਰਮ ਪਾਣੀ ਤੋਂ ਭਾਫ਼ ਸਾਹ ਲੈਣ ਨਾਲ ਬੰਦ ਨੱਕ ਅਤੇ ਗਲੇ ਨੂੰ ਸਾਫ਼ ਕਰਨ ਵਿੱਚ ਮਦਦ ਮਿਲਦੀ ਹੈ। ਜਿਸ ਨਾਲ ਸਾਹ ਲੈਣਾ ਆਸਾਨ ਹੋ ਜਾਂਦਾ ਹੈ। ਇਸ ਨਾਲ ਗਲੇ ਦੀ ਖਰਾਸ਼ ਤੋਂ ਵੀ ਰਾਹਤ ਮਿਲਦੀ ਹੈ।
6/6

ਅਦਰਕ ਦੀ ਵਰਤੋਂ ਖੰਘ ਅਤੇ ਗਲੇ ਦੀ ਖਰਾਸ਼ ‘ਚ ਫਾਇਦੇਮੰਦ ਹੁੰਦੀ ਹੈ। ਇਸ ਨੂੰ ਕੱਚਾ ਚਬਾਉਣ ਨਾਲ ਤੁਹਾਨੂੰ ਗਲੇ ਦੀ ਖਰਾਸ਼ ਤੋਂ ਤੁਰੰਤ ਰਾਹਤ ਮਿਲੇਗੀ। ਜੇਕਰ ਤੁਸੀਂ ਇਸ ਨੂੰ ਕੱਚਾ ਨਹੀਂ ਖਾ ਸਕਦੇ ਹੋ ਤਾਂ ਇਸ ਦੇ ਕਿਸੇ ਹੋਰ ਤਰ੍ਹਾਂ ਜਿਵੇਂ ਚਾਹ ਜਾਂ ਕਾੜੇ ਦੇ ਰੂਪ ਵਿੱਚ ਵਰਤੋਂ ਸਕਦੇ ਹੋ। ਜੇਕਰ ਗਲੇ ਵਿੱਚ ਜ਼ਿਆਦਾ ਦਿੱਕਤ ਹੋਵੇ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਵੋ।
Published at : 30 Mar 2024 06:00 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
