ਪੜਚੋਲ ਕਰੋ
Walking: ਸੌਣ ਤੋਂ ਇੱਕ ਘੰਟਾ ਪਹਿਲਾਂ ਸੈਰ ਕਰਨ ਨਾਲ ਮਿਲਦੇ ਗਜ਼ਬ ਫਾਇਦੇ, ਅੱਜ ਤੋਂ ਸ਼ਾਮਿਲ ਕਰੋ ਇਸ ਚੰਗੀ ਆਦਤ ਨੂੰ
Health News: ਸੈਰ ਕਰਨਾ ਸਰੀਰ ਦੇ ਲਈ ਬਹੁਤ ਵਧੀਆ ਹੁੰਦਾ ਹੈ। ਇਸ ਦੇ ਨਾਲ ਸਰੀਰ ਫਿੱਟ ਅਤੇ ਊਰਜਾਵਾਨ ਰਹਿੰਦਾ ਹੈ। ਸੈਰ ਕਰਨ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...

ਸੈਰ ਕਰਨ ਦੇ ਫਾਇਦੇ ( Image Source : Freepik )
1/7

ਸਿਹਤਮੰਦ ਰਹਿਣ ਲਈ ਹਰ ਰੋਜ਼ ਸਵੇਰ ਜਾਂ ਸ਼ਾਮ ਦੀ ਸੈਰ ਕਰਦੇ ਹਨ। ਬੇਸ਼ੱਕ ਇਸ ਦੇ ਸਰੀਰ ਲਈ ਬਹੁਤ ਸਾਰੇ ਫਾਇਦੇ ਹਨ ਅਤੇ ਇਸ ਲਈ, ਇਸ ਨੂੰ ਰੁਟੀਨ ਵਿੱਚ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
2/7

ਪਰ ਕੀ ਤੁਸੀਂ ਜਾਣਦੇ ਹੋ ਕਿ ਸੌਣ ਤੋਂ ਪਹਿਲਾਂ ਸੈਰ ਕਰਨ ਨਾਲ ਤੁਹਾਡੀ ਸਿਹਤ 'ਤੇ ਕੀ ਅਸਰ ਪੈਂਦਾ ਹੈ? ਜੀ ਹਾਂ ਜੇਕਰ ਤੁਸੀਂ ਰੋਜ਼ਾਨਾ ਸੌਣ ਤੋਂ ਅੱਧਾ ਘੰਟਾ ਜਾਂ ਇੱਕ ਘੰਟਾ ਪਹਿਲਾਂ ਸੈਰ ਕਰਦੇ ਹੋ, ਤਾਂ ਸਰੀਰ ਉੱਤੇ ਕੀ ਅਸਰ ਪੈਂਦਾ ਹੈ।
3/7

ਸੌਣ ਤੋਂ ਪਹਿਲਾਂ ਸੈਰ ਕਰਨ ਨਾਲ ਦਿਮਾਗ ਨੂੰ ਆਰਾਮ ਮਿਲਦਾ ਹੈ ਅਤੇ ਚੰਗੀ ਨੀਂਦ ਆਉਂਦੀ ਹੈ।
4/7

ਰਾਤ ਦੇ ਖਾਣੇ ਤੇ ਨੀਂਦ ਵਿੱਚ ਲਗਪਗ 3 ਘੰਟੇ ਦਾ ਅੰਤਰ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਰਾਤ ਦੇ ਖਾਣੇ ਤੋਂ ਬਾਅਦ ਅਤੇ ਸੌਣ ਤੋਂ ਪਹਿਲਾਂ ਸੈਰ ਕਰਦੇ ਹੋ ਤਾਂ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ।
5/7

ਸੌਣ ਤੋਂ ਅੱਧਾ ਜਾਂ ਇੱਕ ਘੰਟਾ ਪਹਿਲਾਂ ਸੈਰ ਕਰਨ ਨਾਲ ਵੀ ਭਾਰ ਘੱਟ ਹੁੰਦਾ ਹੈ। ਜੇਕਰ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਤੁਹਾਨੂੰ ਇਸ ਨੂੰ ਆਪਣੀ ਰੁਟੀਨ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
6/7

ਸੌਣ ਤੋਂ ਪਹਿਲਾਂ ਸੈਰ ਕਰਨ ਨਾਲ ਵੀ ਬੀਪੀ ਕੰਟਰੋਲ 'ਚ ਰਹਿੰਦਾ ਹੈ। ਇਸ ਨਾਲ ਦਿਲ ਦੀ ਸਿਹਤ ਵੀ ਠੀਕ ਰਹਿੰਦੀ ਹੈ।
7/7

ਰਾਤ ਦੇ ਖਾਣੇ ਤੋਂ ਤੁਰੰਤ ਬਾਅਦ ਸੌਣ ਨਾਲ ਗੈਸ ਅਤੇ ਐਸੀਡਿਟੀ ਹੋ ਸਕਦੀ ਹੈ। ਜੇਕਰ ਤੁਸੀਂ ਵੀ ਇਸ ਵਰਗੀ ਸਿਹਤ ਦਿੱਕਤਾਂ ਤੋਂ ਪ੍ਰੇਸ਼ਾਨ ਹੋ ਤਾਂ ਸੈਰ ਕਰਨਾ ਸ਼ੁਰੂ ਕਰੋ। ਇਹ ਆਦਤ ਤੁਹਾਨੂੰ ਫਾਇਦਿਆਂ ਦੇਵੇਗੀ।
Published at : 06 Jun 2024 06:51 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
