ਪੜਚੋਲ ਕਰੋ
ਗਰਮੀਆਂ 'ਚ ਸਿਰਫ 5000 ਰੁਪਏ ਵਿੱਚ ਘੁੰਮ ਸਕਦੇ ਹੋ ਇਹ ਪੰਜ ਹਿੱਲ ਸਟੇਸ਼ਨ, ਵੇਖੋ ਪੂਰੀ ਲਿਸਟ
Hill_1
1/6

ਗਰਮੀਆਂ ਦਾ ਮੌਸਮ ਆ ਗਿਆ ਹੈ ਅਤੇ ਕਈ ਰਾਜਾਂ ਵਿੱਚ ਤਾਪਮਾਨ ਪਹਿਲਾਂ ਹੀ ਬਹੁਤ ਵੱਧ ਗਿਆ ਹੈ। ਜਲਦੀ ਹੀ ਬੱਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਹੋਣਗੀਆਂ। ਆਫਿਸ, ਕਾਲਜ ਤੋਂ ਬਾਅਦ ਜੇਕਰ ਤੁਸੀਂ ਵੀ ਇਸ ਗਰਮੀਆਂ ਦੀਆਂ ਛੁੱਟੀਆਂ 'ਚ ਦੋਸਤਾਂ, ਪਰਿਵਾਰ ਜਾਂ ਆਪਣੇ ਕਿਸੇ ਖਾਸ ਨਾਲ ਹਿੱਲ ਸਟੇਸ਼ਨ ਜਾਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਘੱਟ ਬਜਟ ਵਾਲੇ ਹਿੱਲ ਸਟੇਸ਼ਨ ਬਾਰੇ ਦੱਸ ਰਹੇ ਹਾਂ ਜਿਸ ਦੀ ਕੀਮਤ 5000 ਰੁਪਏ ਤੋਂ ਘੱਟ ਹੋਵੇਗੀ। ਇਨ੍ਹਾਂ ਥਾਵਾਂ 'ਤੇ ਜਾਣ ਲਈ ਤੁਹਾਡਾ ਚੰਡੀਗੜ੍ਹ ਦੇ ਆਸ-ਪਾਸ ਹੋਣਾ ਚਾਹੀਦਾ ਹੈ, ਕਿਉਂਕਿ ਇੱਥੋਂ ਤੁਹਾਨੂੰ ਹਿੱਲ ਸਟੇਸ਼ਨ 'ਤੇ ਜਾਣ ਦਾ ਸਾਧਨ ਆਸਾਨੀ ਨਾਲ ਮਿਲ ਜਾਵੇਗਾ।
2/6

1. ਕਸੋਲ, ਹਿਮਾਚਲ ਪ੍ਰਦੇਸ਼ (Kasol, Himachal Pradesh): ਕਸੋਲ ਹਿਮਾਚਲ ਦਾ ਇੱਕ ਬਹੁਤ ਹੀ ਪਿਆਰਾ ਹਿੱਲ ਸਟੇਸ਼ਨ ਹੈ। ਇਹ ਹਿਮਾਚਲ ਪ੍ਰਦੇਸ਼ ਘੁੰਮਣ ਆਉਣ ਵਾਲੇ ਲੋਕਾਂ ਦੀ ਪਹਿਲੀ ਪਸੰਦ ਹੈ। ਕਸੋਲ ਜਾਣ ਲਈ, ਦਿੱਲੀ ਤੋਂ ਕੁੱਲੂ ਲਈ ਬੱਸ ਲਓ ਅਤੇ ਫਿਰ ਕੁੱਲੂ ਤੋਂ ਕਸੋਲ ਲਈ ਬੱਸ ਵਿੱਚ ਚੜ੍ਹੋ। ਦਿੱਲੀ ਤੋਂ ਕਸੋਲ ਦੀ ਦੂਰੀ ਲਗਭਗ 536 ਕਿਲੋਮੀਟਰ ਹੈ। ਇਸ ਯਾਤਰਾ ਵਿੱਚ ਲਗਭਗ 11-12 ਘੰਟੇ ਲੱਗ ਸਕਦੇ ਹਨ। ਇੱਥੇ ਟ੍ਰੈਕਿੰਗ ਅਤੇ ਸੈਰ ਕਰਨ ਦਾ ਮਜ਼ਾ ਹੀ ਵੱਖਰਾ ਹੈ। ਮਨੀਕਰਨ ਗੁਰੂਦੁਆਰਾ, ਖੀਰਗੰਗਾ, ਮਲਾਨਾ, ਜਿਮ ਮੋਰੀਸਨ ਕੈਫੇ ਆਦਿ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਇੱਥੇ 700-800 ਰੁਪਏ ਵਿੱਚ ਆਫ-ਸੀਜ਼ਨ ਵਿੱਚ ਰਹਿਣ ਲਈ ਆਸਾਨੀ ਨਾਲ ਕਮਰਾ ਮਿਲ ਸਕਦਾ ਹੈ।
Published at : 26 Mar 2022 02:02 PM (IST)
ਹੋਰ ਵੇਖੋ





















