ਪੜਚੋਲ ਕਰੋ
ਸਾਵਧਾਨ! ਤਾਂਬੇ ਦੇ ਬਰਤਨਾਂ 'ਚ ਰੱਖਿਆ ਪਾਣੀ ਸਿਹਤ ਲਈ ਚੰਗਾ...ਪਰ ਜੇ ਇਹ ਗਲਤੀਆਂ ਕੀਤੀਆਂ ਤਾਂ ਹੋ ਸਕਦਾ ਹੈ ਵੱਡਾ ਨੁਕਸਾਨ
ਭਾਰਤ ਵਿੱਚ ਤਾਂਬੇ ਦੇ ਬਰਤਨਾਂ ਦੀ ਵਰਤੋਂ ਸਦੀਆਂ ਤੋਂ ਕੀਤੀ ਜਾਂਦੀ ਰਹੀ ਹੈ। ਪੀਣ ਵਾਲੇ ਪਾਣੀ ਤੋਂ ਲੈ ਕੇ ਖਾਣਾ ਬਣਾਉਣ ਤੇ ਸਟੋਰ ਕਰਨ ਤੱਕ ਤਾਂਬੇ ਦੇ ਬਰਤਨਾਂ ਦੀ ਵਰਤੋਂ ਕੀਤੀ ਜਾਂਦੀ ਹੈ।
![ਭਾਰਤ ਵਿੱਚ ਤਾਂਬੇ ਦੇ ਬਰਤਨਾਂ ਦੀ ਵਰਤੋਂ ਸਦੀਆਂ ਤੋਂ ਕੀਤੀ ਜਾਂਦੀ ਰਹੀ ਹੈ। ਪੀਣ ਵਾਲੇ ਪਾਣੀ ਤੋਂ ਲੈ ਕੇ ਖਾਣਾ ਬਣਾਉਣ ਤੇ ਸਟੋਰ ਕਰਨ ਤੱਕ ਤਾਂਬੇ ਦੇ ਬਰਤਨਾਂ ਦੀ ਵਰਤੋਂ ਕੀਤੀ ਜਾਂਦੀ ਹੈ।](https://feeds.abplive.com/onecms/images/uploaded-images/2023/06/13/379661d9614a1652a3a7fc0db579c06e1686636902549700_original.jpg?impolicy=abp_cdn&imwidth=720)
( Image Source : Freepik )
1/6
![ਬੇਸ਼ੱਕ ਤਾਂਬੇ ਦੀ ਥਾਂ ਸਟੀਲ ਨੇ ਲੈ ਲਈ ਹੈ ਪਰ ਇਸ ਆਧੁਨਿਕ ਜੀਵਨ ਸ਼ੈਲੀ ਨੂੰ ਬਿਹਤਰ ਤੇ ਰੋਗ ਮੁਕਤ ਬਣਾਉਣ ਲਈ ਤਾਂਬੇ ਦੇ ਬਰਤਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।](https://feeds.abplive.com/onecms/images/uploaded-images/2023/06/13/467ee1174284ff0c2b569e8efba21445127d8.jpg?impolicy=abp_cdn&imwidth=720)
ਬੇਸ਼ੱਕ ਤਾਂਬੇ ਦੀ ਥਾਂ ਸਟੀਲ ਨੇ ਲੈ ਲਈ ਹੈ ਪਰ ਇਸ ਆਧੁਨਿਕ ਜੀਵਨ ਸ਼ੈਲੀ ਨੂੰ ਬਿਹਤਰ ਤੇ ਰੋਗ ਮੁਕਤ ਬਣਾਉਣ ਲਈ ਤਾਂਬੇ ਦੇ ਬਰਤਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
2/6
![ਬੇਸ਼ੱਕ ਅੱਜ ਦੇ ਦੌਰ ਵਿੱਚ ਬਹੁਤ ਸਾਰੇ ਲੋਕ ਕੱਚ, ਸਟੀਲ, ਪਲਾਸਟਿਕ ਦੇ ਬਰਤਨਾਂ ਦੀ ਜ਼ਿਆਦਾ ਵਰਤੋਂ ਕਰਦੇ ਹਨ ਪਰ ਕੁਝ ਘਰਾਂ ਵਿੱਚ ਅਜੇ ਵੀ ਤਾਂਬੇ ਦੇ ਭਾਂਡਿਆਂ ਦੀ ਜ਼ਿਆਦਾ ਵਰਤੋਂ ਕੀਤੀ ਜਾ ਜਾਂਦੀ ਹੈ। ਉਨ੍ਹਾਂ ਲੋਕਾਂ ਦਾ ਤਰਕ ਹੈ ਕਿ ਤਾਂਬੇ ਦੇ ਭਾਂਡਿਆਂ ਦੀ ਵਰਤੋਂ ਨਾਲ ਬਿਮਾਰੀਆਂ ਤੇ ਇਨਫੈਕਸ਼ਨ ਤੋਂ ਬਚਿਆ ਜਾ ਸਕਦਾ ਹੈ।](https://feeds.abplive.com/onecms/images/uploaded-images/2023/06/13/134ce63057f068a219a0df338fb0b72309426.jpg?impolicy=abp_cdn&imwidth=720)
ਬੇਸ਼ੱਕ ਅੱਜ ਦੇ ਦੌਰ ਵਿੱਚ ਬਹੁਤ ਸਾਰੇ ਲੋਕ ਕੱਚ, ਸਟੀਲ, ਪਲਾਸਟਿਕ ਦੇ ਬਰਤਨਾਂ ਦੀ ਜ਼ਿਆਦਾ ਵਰਤੋਂ ਕਰਦੇ ਹਨ ਪਰ ਕੁਝ ਘਰਾਂ ਵਿੱਚ ਅਜੇ ਵੀ ਤਾਂਬੇ ਦੇ ਭਾਂਡਿਆਂ ਦੀ ਜ਼ਿਆਦਾ ਵਰਤੋਂ ਕੀਤੀ ਜਾ ਜਾਂਦੀ ਹੈ। ਉਨ੍ਹਾਂ ਲੋਕਾਂ ਦਾ ਤਰਕ ਹੈ ਕਿ ਤਾਂਬੇ ਦੇ ਭਾਂਡਿਆਂ ਦੀ ਵਰਤੋਂ ਨਾਲ ਬਿਮਾਰੀਆਂ ਤੇ ਇਨਫੈਕਸ਼ਨ ਤੋਂ ਬਚਿਆ ਜਾ ਸਕਦਾ ਹੈ।
3/6
![ਆਮ ਤੌਰ 'ਤੇ ਡਾਕਟਰ ਵੀ ਪਾਣੀ ਲਈ ਤਾਂਬੇ ਦਾ ਜੱਗ, ਗਲਾਸ ਤੇ ਬੋਤਲ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ। ਮੰਨਿਆ ਜਾਂਦਾ ਹੈ ਕਿ ਤਾਂਬੇ ਦੇ ਭਾਂਡੇ 'ਚ ਪਾਣੀ ਪੀਣ ਨਾਲ ਇਮਿਊਨਿਟੀ ਵਧਦੀ ਹੈ ਪਰ ਦੱਸ ਦੇਈਏ ਕਿ ਜੇਕਰ ਤੁਸੀਂ ਤਾਂਬੇ ਦੇ ਭਾਂਡੇ 'ਚ ਰੱਖੇ ਪਾਣੀ 'ਚ ਗਲਤੀ ਨਾਲ ਕੋਈ ਚੀਜ਼ ਮਿਲਾਉਂਦੇ ਹੋ ਤਾਂ ਇਹ ਤੁਹਾਡੇ ਲਈ ਜ਼ਹਿਰ ਤੋਂ ਘੱਟ ਨਹੀਂ ਹੋਏਗਾ। ਇਸ ਲਈ ਜਦੋਂ ਵੀ ਤੁਸੀਂ ਤਾਂਬੇ ਦੇ ਭਾਂਡੇ 'ਚ ਰੱਖਿਆ ਪਾਣੀ ਪੀਂਦੇ ਹੋ ਤਾਂ ਇਨ੍ਹਾਂ ਟਿਪਸ ਨੂੰ ਫਾਲੋ ਕਰਨਾ ਨਾ ਭੁੱਲੋ।](https://feeds.abplive.com/onecms/images/uploaded-images/2023/06/13/9876c9a3f300f29c8ee619765c1ad768e18b4.jpg?impolicy=abp_cdn&imwidth=720)
ਆਮ ਤੌਰ 'ਤੇ ਡਾਕਟਰ ਵੀ ਪਾਣੀ ਲਈ ਤਾਂਬੇ ਦਾ ਜੱਗ, ਗਲਾਸ ਤੇ ਬੋਤਲ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ। ਮੰਨਿਆ ਜਾਂਦਾ ਹੈ ਕਿ ਤਾਂਬੇ ਦੇ ਭਾਂਡੇ 'ਚ ਪਾਣੀ ਪੀਣ ਨਾਲ ਇਮਿਊਨਿਟੀ ਵਧਦੀ ਹੈ ਪਰ ਦੱਸ ਦੇਈਏ ਕਿ ਜੇਕਰ ਤੁਸੀਂ ਤਾਂਬੇ ਦੇ ਭਾਂਡੇ 'ਚ ਰੱਖੇ ਪਾਣੀ 'ਚ ਗਲਤੀ ਨਾਲ ਕੋਈ ਚੀਜ਼ ਮਿਲਾਉਂਦੇ ਹੋ ਤਾਂ ਇਹ ਤੁਹਾਡੇ ਲਈ ਜ਼ਹਿਰ ਤੋਂ ਘੱਟ ਨਹੀਂ ਹੋਏਗਾ। ਇਸ ਲਈ ਜਦੋਂ ਵੀ ਤੁਸੀਂ ਤਾਂਬੇ ਦੇ ਭਾਂਡੇ 'ਚ ਰੱਖਿਆ ਪਾਣੀ ਪੀਂਦੇ ਹੋ ਤਾਂ ਇਨ੍ਹਾਂ ਟਿਪਸ ਨੂੰ ਫਾਲੋ ਕਰਨਾ ਨਾ ਭੁੱਲੋ।
4/6
![ਹਾਲ ਹੀ 'ਚ ਹੋਈ ਰਿਸਰਚ ਦੀਆਂ ਰਿਪੋਰਟਾਂ 'ਚ ਕੀਤੇ ਗਏ ਦਾਅਵਿਆਂ ਨੂੰ ਦੇਖਦੇ ਹੋਏ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕੁਝ ਸਾਲਾਂ 'ਚ ਤਾਂਬੇ ਦੀਆਂ ਬੋਤਲਾਂ ਲੋਕਾਂ 'ਚ ਕਾਫੀ ਮਸ਼ਹੂਰ ਹੋ ਗਈਆਂ ਹਨ। ਤਾਂਬਾ ਸਰੀਰ ਲਈ ਫਾਇਦੇਮੰਦ ਹੁੰਦਾ ਹੈ। ਇਸ ਦੇ ਨਾਲ ਹੀ ਇਹ ਬਲੱਡ ਸਰਕੁਲੇਸ਼ਨ ਨੂੰ ਬਿਹਤਰ ਬਣਾਉਣ ਲਈ ਵੀ ਵਧੀਆ ਹੈ। ਇਹ ਹੱਡੀਆਂ ਤੇ ਟਿਸ਼ੂਆਂ ਨੂੰ ਸਿਹਤਮੰਦ ਬਣਾਉਣ ਲਈ ਬਹੁਤ ਵਧੀਆ ਹੈ। ਇਸ ਦੇ ਬਾਵਜੂਦ ਤਾਂਬੇ ਦਾ ਪਾਣੀ ਜ਼ਿਆਦਾ ਪੀਣ ਨਾਲ ਲੀਵਰ-ਕਿਡਨੀ ਨੂੰ ਨੁਕਸਾਨ ਹੋ ਸਕਦਾ ਹੈ। ਤਾਂਬੇ ਦਾ ਪਾਣੀ ਜ਼ਿਆਦਾ ਪੀਣਾ ਸਿਹਤ ਲਈ ਠੀਕ ਨਹੀਂ। ਇਹ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ।](https://feeds.abplive.com/onecms/images/uploaded-images/2023/06/13/b89c4cc90e26a826ef04a7adfea8c40d20856.jpg?impolicy=abp_cdn&imwidth=720)
ਹਾਲ ਹੀ 'ਚ ਹੋਈ ਰਿਸਰਚ ਦੀਆਂ ਰਿਪੋਰਟਾਂ 'ਚ ਕੀਤੇ ਗਏ ਦਾਅਵਿਆਂ ਨੂੰ ਦੇਖਦੇ ਹੋਏ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕੁਝ ਸਾਲਾਂ 'ਚ ਤਾਂਬੇ ਦੀਆਂ ਬੋਤਲਾਂ ਲੋਕਾਂ 'ਚ ਕਾਫੀ ਮਸ਼ਹੂਰ ਹੋ ਗਈਆਂ ਹਨ। ਤਾਂਬਾ ਸਰੀਰ ਲਈ ਫਾਇਦੇਮੰਦ ਹੁੰਦਾ ਹੈ। ਇਸ ਦੇ ਨਾਲ ਹੀ ਇਹ ਬਲੱਡ ਸਰਕੁਲੇਸ਼ਨ ਨੂੰ ਬਿਹਤਰ ਬਣਾਉਣ ਲਈ ਵੀ ਵਧੀਆ ਹੈ। ਇਹ ਹੱਡੀਆਂ ਤੇ ਟਿਸ਼ੂਆਂ ਨੂੰ ਸਿਹਤਮੰਦ ਬਣਾਉਣ ਲਈ ਬਹੁਤ ਵਧੀਆ ਹੈ। ਇਸ ਦੇ ਬਾਵਜੂਦ ਤਾਂਬੇ ਦਾ ਪਾਣੀ ਜ਼ਿਆਦਾ ਪੀਣ ਨਾਲ ਲੀਵਰ-ਕਿਡਨੀ ਨੂੰ ਨੁਕਸਾਨ ਹੋ ਸਕਦਾ ਹੈ। ਤਾਂਬੇ ਦਾ ਪਾਣੀ ਜ਼ਿਆਦਾ ਪੀਣਾ ਸਿਹਤ ਲਈ ਠੀਕ ਨਹੀਂ। ਇਹ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ।
5/6
![ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਸੀਂ ਲੰਬੇ ਸਮੇਂ ਤੱਕ ਇੱਕੋ ਤਾਂਬੇ ਦੇ ਭਾਂਡੇ ਦੀ ਵਰਤੋਂ ਕਰਦੇ ਰਹਿੰਦੇ ਹੋ। ਅਜਿਹਾ ਦੇ ਵੀ ਨਾ ਕਰੋ, ਸਗੋਂ ਵਿੱਚ-ਵਿੱਚ ਬਰਤਨ ਨੂੰ ਸਾਫ਼ ਕਰਦੇ ਰਹੋ। ਲੰਬੇ ਸਮੇਂ ਤੱਕ ਇਸ ਦੀ ਵਰਤੋਂ ਕਰਨ ਨਾਲ ਇਸ ਵਿੱਚ ਬੈਕਟੀਰੀਆ ਵਧਣਾ ਸ਼ੁਰੂ ਹੋ ਜਾਵੇਗਾ, ਜੋ ਸਿਹਤ ਲਈ ਬਹੁਤ ਨੁਕਸਾਨਦੇਹ ਹੈ। ਜੇਕਰ ਕੋਈ ਵਿਅਕਤੀ ਤਾਂਬੇ 'ਚ ਰੱਖਿਆ ਜ਼ਿਆਦਾ ਪਾਣੀ ਪੀਂਦਾ ਹੈ ਤਾਂ ਇਸ ਨਾਲ ਚੱਕਰ ਆਉਣਾ, ਪੇਟ ਦਰਦ, ਕਿਡਨੀ ਫੇਲ੍ਹ ਹੋਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।](https://feeds.abplive.com/onecms/images/uploaded-images/2023/06/13/36bec2b148637723165ed9d633a7d980b413b.jpg?impolicy=abp_cdn&imwidth=720)
ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਸੀਂ ਲੰਬੇ ਸਮੇਂ ਤੱਕ ਇੱਕੋ ਤਾਂਬੇ ਦੇ ਭਾਂਡੇ ਦੀ ਵਰਤੋਂ ਕਰਦੇ ਰਹਿੰਦੇ ਹੋ। ਅਜਿਹਾ ਦੇ ਵੀ ਨਾ ਕਰੋ, ਸਗੋਂ ਵਿੱਚ-ਵਿੱਚ ਬਰਤਨ ਨੂੰ ਸਾਫ਼ ਕਰਦੇ ਰਹੋ। ਲੰਬੇ ਸਮੇਂ ਤੱਕ ਇਸ ਦੀ ਵਰਤੋਂ ਕਰਨ ਨਾਲ ਇਸ ਵਿੱਚ ਬੈਕਟੀਰੀਆ ਵਧਣਾ ਸ਼ੁਰੂ ਹੋ ਜਾਵੇਗਾ, ਜੋ ਸਿਹਤ ਲਈ ਬਹੁਤ ਨੁਕਸਾਨਦੇਹ ਹੈ। ਜੇਕਰ ਕੋਈ ਵਿਅਕਤੀ ਤਾਂਬੇ 'ਚ ਰੱਖਿਆ ਜ਼ਿਆਦਾ ਪਾਣੀ ਪੀਂਦਾ ਹੈ ਤਾਂ ਇਸ ਨਾਲ ਚੱਕਰ ਆਉਣਾ, ਪੇਟ ਦਰਦ, ਕਿਡਨੀ ਫੇਲ੍ਹ ਹੋਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
6/6
![ਤਾਂਬੇ ਦੇ ਭਾਂਡੇ 'ਚ ਰੱਖਿਆ ਪਾਣੀ ਚੰਗਾ ਹੁੰਦਾ ਹੈ ਪਰ ਜੇਕਰ ਤੁਸੀਂ ਪ੍ਰਯੋਗ ਲਈ ਇਸ 'ਚ ਨਿੰਬੂ ਤੇ ਸ਼ਹਿਦ ਮਿਲਾ ਕੇ ਪੀਓ ਤਾਂ ਪੇਟ 'ਚ ਜ਼ਹਿਰ ਬਣ ਜਾਵੇਗਾ। ਕਿਡਨੀ ਜਾਂ ਦਿਲ ਦੇ ਰੋਗੀਆਂ ਨੂੰ ਤਾਂਬੇ ਦੇ ਭਾਂਡੇ 'ਚ ਰੱਖਿਆ ਪਾਣੀ ਬਿਲਕੁਲ ਨਹੀਂ ਪੀਣਾ ਚਾਹੀਦਾ। ਜੇਕਰ ਪੀਣ ਦੀ ਇੱਛਾ ਹੋਵੇ ਵੀ ਤਾਂ ਇਸ ਲਈ ਪਹਿਲਾਂ ਡਾਕਟਰ ਦੀ ਸਲਾਹ ਲਓ।](https://feeds.abplive.com/onecms/images/uploaded-images/2023/06/13/28c03d3961c2e936cc6234f52d82e9655685f.jpg?impolicy=abp_cdn&imwidth=720)
ਤਾਂਬੇ ਦੇ ਭਾਂਡੇ 'ਚ ਰੱਖਿਆ ਪਾਣੀ ਚੰਗਾ ਹੁੰਦਾ ਹੈ ਪਰ ਜੇਕਰ ਤੁਸੀਂ ਪ੍ਰਯੋਗ ਲਈ ਇਸ 'ਚ ਨਿੰਬੂ ਤੇ ਸ਼ਹਿਦ ਮਿਲਾ ਕੇ ਪੀਓ ਤਾਂ ਪੇਟ 'ਚ ਜ਼ਹਿਰ ਬਣ ਜਾਵੇਗਾ। ਕਿਡਨੀ ਜਾਂ ਦਿਲ ਦੇ ਰੋਗੀਆਂ ਨੂੰ ਤਾਂਬੇ ਦੇ ਭਾਂਡੇ 'ਚ ਰੱਖਿਆ ਪਾਣੀ ਬਿਲਕੁਲ ਨਹੀਂ ਪੀਣਾ ਚਾਹੀਦਾ। ਜੇਕਰ ਪੀਣ ਦੀ ਇੱਛਾ ਹੋਵੇ ਵੀ ਤਾਂ ਇਸ ਲਈ ਪਹਿਲਾਂ ਡਾਕਟਰ ਦੀ ਸਲਾਹ ਲਓ।
Published at : 13 Jun 2023 11:46 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਜਨਰਲ ਨੌਲਜ
ਪੰਜਾਬ
ਕਾਰੋਬਾਰ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)