ਪੜਚੋਲ ਕਰੋ
RRB Recruitment 2024: ਰੇਲਵੇ ਵਿੱਚ ਨਿਕਲੀ 7 ਹਜ਼ਾਰ ਤੋਂ ਵੱਧ ਅਸਾਮੀਆਂ ਲਈ ਭਰਤੀ, ਇਸ ਦਿਨ ਤੋਂ ਕਰ ਸਕੋਗੇ ਅਪਲਾਈ
RRB JE Jobs 2024: ਭਾਰਤੀ ਰੇਲਵੇ ਨੇ ਹਜ਼ਾਰਾਂ ਅਸਾਮੀਆਂ ਦੀ ਭਰਤੀ ਕਰਨ ਦਾ ਫੈਸਲਾ ਕੀਤਾ ਹੈ। ਜਿਸ ਲਈ ਉਮੀਦਵਾਰ ਜਲਦੀ ਹੀ ਅਧਿਕਾਰਤ ਸਾਈਟ 'ਤੇ ਜਾ ਕੇ ਅਪਲਾਈ ਕਰਨ ਦੇ ਯੋਗ ਹੋਣਗੇ।
RRB JE Recruitment 2024: ਜੇਕਰ ਤੁਸੀਂ ਰੇਲਵੇ 'ਚ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਹੋ, ਤਾਂ ਇਹ ਖਬਰ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਰੇਲਵੇ ਭਰਤੀ ਬੋਰਡ ਨੇ ਜੂਨੀਅਰ ਇੰਜੀਨੀਅਰ (ਜੇ.ਈ.) ਭਰਤੀ ਪ੍ਰੀਖਿਆ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ ਦੇ ਮੁਤਾਬਕ ਰੇਲਵੇ 'ਚ ਬੰਪਰ ਪੋਸਟਾਂ 'ਤੇ ਭਰਤੀ ਹੋਵੇਗੀ। ਇਸ ਮੁਹਿੰਮ ਲਈ ਅਰਜ਼ੀਆਂ ਦੀ ਪ੍ਰਕਿਰਿਆ ਜਲਦੀ ਸ਼ੁਰੂ ਹੋ ਜਾਵੇਗੀ।
1/5

RRB JE Jobs 2024: ਭਾਰਤੀ ਰੇਲਵੇ ਨੇ ਹਜ਼ਾਰਾਂ ਅਸਾਮੀਆਂ ਦੀ ਭਰਤੀ ਕਰਨ ਦਾ ਫੈਸਲਾ ਕੀਤਾ ਹੈ। ਜਿਸ ਲਈ ਉਮੀਦਵਾਰ ਜਲਦੀ ਹੀ ਅਧਿਕਾਰਤ ਸਾਈਟ 'ਤੇ ਜਾ ਕੇ ਅਪਲਾਈ ਕਰਨ ਦੇ ਯੋਗ ਹੋਣਗੇ।
2/5

ਨੋਟੀਫਿਕੇਸ਼ਨ ਅਨੁਸਾਰ, ਇਸ ਭਰਤੀ ਮੁਹਿੰਮ ਨਾਲ ਰੇਲਵੇ ਵਿੱਚ 7 ਹਜ਼ਾਰ 951 ਅਸਾਮੀਆਂ ਭਰੀਆਂ ਜਾਣਗੀਆਂ। ਇਸ ਮੁਹਿੰਮ ਤਹਿਤ ਕੈਮੀਕਲ ਸੁਪਰਵਾਈਜ਼ਰ/ਰਿਸਰਚ ਅਤੇ ਮੈਟਲਰਜੀਕਲ ਸੁਪਰਵਾਈਜ਼ਰ/ਰਿਸਰਚ ਦੀਆਂ 17 ਅਸਾਮੀਆਂ ਨਿਸ਼ਚਿਤ ਕੀਤੀਆਂ ਗਈਆਂ ਹਨ। ਜਦੋਂ ਕਿ ਜੂਨੀਅਰ ਇੰਜੀਨੀਅਰ, ਡਿਪੂ ਮਟੀਰੀਅਲ ਸੁਪਰਡੈਂਟ ਅਤੇ ਕੈਮੀਕਲ ਅਤੇ ਮੈਟਲਰਜੀਕਲ ਅਸਿਸਟੈਂਟ ਦੀਆਂ 7934 ਅਸਾਮੀਆਂ ਸ਼ਾਮਲ ਹਨ।
3/5

ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 18 ਤੋਂ 36 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
4/5

ਜੇਕਰ ਲੋੜੀਂਦੀ ਵਿਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਇਹ ਪੋਸਟ ਦੇ ਹਿਸਾਬ ਨਾਲ ਵੱਖਰੀ- ਵੱਖਰੀ ਤੈਅ ਕੀਤੀ ਗਈ ਹੈ। ਜਿਸ ਬਾਰੇ ਜਾਣਕਾਰੀ ਉਮੀਦਵਾਰ ਅਧਿਕਾਰਤ ਸਾਈਟ 'ਤੇ ਜਾ ਕੇ ਪ੍ਰਾਪਤ ਕਰ ਸਕਦੇ ਹਨ।
5/5

ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ 500 ਰੁਪਏ ਫੀਸ ਜਮ੍ਹਾ ਕਰਨੀ ਪਵੇਗੀ। CBT ਪ੍ਰੀਖਿਆ ਤੋਂ ਬਾਅਦ 400 ਰੁਪਏ ਵਾਪਸ ਕੀਤੇ ਜਾਣਗੇ। ਜਦਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ 250 ਰੁਪਏ ਫੀਸ ਦੇਣੀ ਪਵੇਗੀ। CBT ਪ੍ਰੀਖਿਆ ਤੋਂ ਬਾਅਦ, ਬੈਂਕ ਫੀਸਾਂ ਨੂੰ ਛੱਡ ਕੇ ਪੈਸੇ ਵਾਪਸ ਕਰ ਦਿੱਤੇ ਜਾਣਗੇ।
Published at : 28 Jul 2024 06:58 AM (IST)
ਹੋਰ ਵੇਖੋ




















