ਪੜਚੋਲ ਕਰੋ
(Source: ECI/ABP News)
Bharat Jodo Yatra: ਕੀ ਰਾਹੁਲ ਗਾਂਧੀ ਨੂੰ ਲੱਗਣ ਲੱਗੀ ਹੈ ਠੰਡ ? ਜੰਮੂ-ਕਸ਼ਮੀਰ ਪਹੁੰਚਦੇ ਹੀ ਪਾਈ ਜੈਕੇਟ, ਵੇਖੋ ਤਸਵੀਰਾਂ
Bharat Jodo Yatra: ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅੱਜ ਕਠੂਆ ਵਿੱਚ ਹੈ। ਯਾਤਰਾ ਦੀ ਅਗਵਾਈ ਕਰ ਰਹੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਆਪਣੀ ਯਾਤਰਾ ਦੇ ਆਖਰੀ ਪੜਾਅ ਲਈ ਵੀਰਵਾਰ ਨੂੰ ਪੰਜਾਬ ਤੋਂ ਜੰਮੂ ਪਹੁੰਚੇ।
ਕੀ ਰਾਹੁਲ ਗਾਂਧੀ ਨੂੰ ਲੱਗਣ ਲੱਗੀ ਹੈ ਠੰਡ ? ਜੰਮੂ-ਕਸ਼ਮੀਰ ਪਹੁੰਚਦੇ ਹੀ ਪਾਈ ਜੈਕੇਟ
1/5

ਇਸ ਤੋਂ ਪਹਿਲਾਂ ਰਾਹੁਲ ਗਾਂਧੀ ਸਖ਼ਤ ਸਰਦੀਆਂ ਵਿੱਚ ਸਿਰਫ਼ ਟੀ-ਸ਼ਰਟ ਪਹਿਨ ਕੇ ਉੱਤਰੀ ਭਾਰਤ ਵਿੱਚ ਘੁੰਮਦੇ ਸਨ ਪਰ ਅੱਜ ਪਹਿਲੀ ਵਾਰ ਉਹ ਜੈਕੇਟ ਵਿੱਚ ਨਜ਼ਰ ਆਏ। ਜੰਮੂ-ਕਸ਼ਮੀਰ ਦੇ ਕਈ ਹਿੱਸਿਆਂ 'ਚ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਹੈ। ਜਿਸ ਕਾਰਨ ਆਖਰਕਾਰ ਰਾਹੁਲ ਗਾਂਧੀ ਨੂੰ ਜੈਕਟ ਪਾਉਣੀ ਪਈ।
2/5

ਹੁਣ ਤੱਕ ਰਾਹੁਲ ਗਾਂਧੀ ਨੂੰ ਯਾਤਰਾ ਦੌਰਾਨ ਕੜਾਕੇ ਦੀ ਠੰਡ ਵਿੱਚ ਸਿਰਫ ਟੀ-ਸ਼ਰਟ ਪਹਿਨਣ ਲਈ ਵਿਰੋਧੀ ਪਾਰਟੀਆਂ ਅਤੇ ਸੋਸ਼ਲ ਮੀਡੀਆ ਉਪਭੋਗਤਾਵਾਂ ਦੁਆਰਾ ਕਈ ਵਾਰ ਟ੍ਰੋਲ ਕੀਤਾ ਗਿਆ ਸੀ। ਜਿਸ ਦੇ ਜਵਾਬ 'ਚ ਰਾਹੁਲ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਠੰਡ ਲੱਗਦੀ ਹੈ ਤਾਂ ਉਹ ਜ਼ਿਆਦਾ ਕੱਪੜੇ ਪਾਉਣਗੇ।
3/5

25 ਜਨਵਰੀ ਨੂੰ 52 ਸਾਲਾ ਕਾਂਗਰਸੀ ਆਗੂ ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਬਨਿਹਾਲ ਵਿਖੇ ਕੌਮੀ ਝੰਡਾ ਲਹਿਰਾਉਣਗੇ। ਨਾਲ ਹੀ ਇਸ ਦੇ ਦੋ ਦਿਨ ਬਾਅਦ 27 ਜਨਵਰੀ ਨੂੰ ਇਹ ਯਾਤਰਾ ਅਨੰਤਨਾਗ ਦੇ ਰਸਤੇ ਸ਼੍ਰੀਨਗਰ 'ਚ ਪ੍ਰਵੇਸ਼ ਕਰਨ ਜਾ ਰਹੀ ਹੈ।
4/5

ਸੁਰੱਖਿਆ ਏਜੰਸੀਆਂ ਨੇ ਰਾਹੁਲ ਗਾਂਧੀ ਨੂੰ ਜੰਮੂ-ਕਸ਼ਮੀਰ 'ਚ ਪੈਦਲ ਯਾਤਰਾ ਕਰਨ ਤੋਂ ਬਚਣ ਦੀ ਬਜਾਏ ਕਾਰ 'ਚ ਯਾਤਰਾ ਕਰਨ ਦੀ ਸਲਾਹ ਦਿੱਤੀ ਸੀ। ਇਸ ਦੇ ਨਾਲ ਹੀ ਰਾਹੁਲ ਗਾਂਧੀ ਕੋਲ ਫਿਲਹਾਲ Z+ ਸ਼੍ਰੇਣੀ ਦੀ ਸੁਰੱਖਿਆ ਹੈ। ਇਸ ਦੇ ਨਾਲ ਹੀ 8/9 ਕਮਾਂਡੋ ਉਨ੍ਹਾਂ ਨੂੰ 24x7 ਸੁਰੱਖਿਆ ਪ੍ਰਦਾਨ ਕਰ ਰਹੇ ਹਨ।
5/5

ਇਹ ਯਾਤਰਾ ਹੁਣ ਤੱਕ 125 ਦਿਨਾਂ ਵਿੱਚ 3,400 ਕਿਲੋਮੀਟਰ ਦਾ ਸਫ਼ਰ ਤੈਅ ਕਰ ਚੁੱਕੀ ਹੈ।ਭਾਰਤ ਜੋੜੋ ਯਾਤਰਾ 7 ਸਤੰਬਰ ਨੂੰ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ। ਇਹ ਯਾਤਰਾ ਹੁਣ ਤੱਕ ਤਾਮਿਲਨਾਡੂ, ਕੇਰਲ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਨੂੰ ਕਵਰ ਕਰ ਚੁੱਕੀ ਹੈ।
Published at : 20 Jan 2023 12:08 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਚੰਡੀਗੜ੍ਹ
ਪਟਿਆਲਾ
ਪੰਜਾਬ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
