ਪੜਚੋਲ ਕਰੋ
Punjab Election 2022 : ਪੜਾਈ ਤੋਂ ਇਲਾਵਾ ਖੇਡਾਂ 'ਚ ਵੀ ਚੈਂਪੀਅਨ ਹੈ CM ਕੇਜਰੀਵਾਲ ਦੀ ਧੀ , ਜਾਣੋ ਕਿਹੋ ਜਿਹੀ ਹੈ Harshita Kejriwal ਦੀ ਜ਼ਿੰਦਗੀ
Harshita Kejriwal
1/8

Punjab Election 2022 : ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ (Sunita Kejriwal) ਅਤੇ ਉਨ੍ਹਾਂ ਦੀ ਧੀ ਹਰਸ਼ਿਤਾ (Harshita Kejriwal) ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਲਈ ਚੋਣ ਪ੍ਰਚਾਰ ਕਰਨ ਪਹੁੰਚੀ।
2/8

ਦੱਸ ਦੇਈਏ ਕਿ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਅਤੇ ਭੈਣ ਮਨਪ੍ਰੀਤ ਕੌਰ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੇ ਨਾਲ ਹੀ ਇਮਾਨਦਾਰੀ ਦੀ ਰਾਜਨੀਤੀ ਦਾ ਦਾਅਵਾ ਕਰਕੇ ਦਿੱਲੀ ਵਿੱਚ ਸੱਤਾ ਵਿੱਚ ਆਏ ਅਰਵਿੰਦ ਕੇਜਰੀਵਾਲ ਦੇ ਵੀ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਹਨ ਪਰ ਅੱਜ ਇਸ ਰਿਪੋਰਟ ਵਿੱਚ ਅਸੀਂ ਅਰਵਿੰਦ ਕੇਜਰੀਵਾਲ ਬਾਰੇ ਨਹੀਂ ਸਗੋਂ ਉਨ੍ਹਾਂ ਦੇ ਪਰਿਵਾਰ ਦੇ ਇੱਕ ਅਜਿਹੇ ਮੈਂਬਰ ਬਾਰੇ ਦੱਸਾਂਗੇ ,ਜਿਸ ਨੂੰ ਬਹੁਤ ਸਾਰੇ ਲੋਕ ਨਹੀਂ ਜਾਣਦੇ ਹਨ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਉਨ੍ਹਾਂ ਦੀ ਬੇਟੀ ਹਰਸ਼ਿਤਾ ਦੀ।
3/8

ਦੱਸ ਦੇਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦੋ ਬੱਚੇ ਹਨ। ਉਨ੍ਹਾਂ ਦੀ ਇੱਕ ਬੇਟੀ ਅਤੇ ਇੱਕ ਪੁੱਤਰ ਹੈ।
4/8

ਕੇਜਰੀਵਾਲ ਦੀ ਬੇਟੀ ਹਰਸ਼ਿਤਾ ਦੀ ਪੜ੍ਹਾਈ 'ਚ ਕਾਫੀ ਦਿਲਚਸਪੀ ਹੈ। ਬਾਰ੍ਹਵੀਂ ਜਮਾਤ ਵਿੱਚ 96 ਫੀਸਦੀ ਅੰਕ ਹਾਸਲ ਕਰਨ ਵਾਲੀ ਹਰਸ਼ਿਤਾ ਆਪਣੇ ਮਾਪਿਆਂ ਵਾਂਗ ਹੀ ਹੋਨਹਾਰ ਹੈ।
5/8

ਅਰਵਿੰਦ ਕੇਜਰੀਵਾਲ ਆਈ.ਆਈ.ਟੀ. ਤੋਂ ਗ੍ਰੈਜੂਏਟ ਹੋਣ ਦੇ ਨਾਲ-ਨਾਲ IRS ਅਫਸਰ ਵੀ ਰਹੇ ਹਨ। ਉਨ੍ਹਾਂ ਦੀ ਪਤਨੀ ਵੀ ਆਈਆਰਐਸ ਅਫਸਰ ਰਹਿ ਚੁੱਕੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਬੇਟੀ ਹਰਸ਼ਿਤਾ ਨੇ ਵੀ ਉਨ੍ਹਾਂ ਦੇ ਨਕਸ਼ੇ ਕਦਮ 'ਤੇ ਚੱਲਦਿਆਂ ਆਈਆਈਟੀ ਦਿੱਲੀ ਤੋਂ ਪੜ੍ਹਾਈ ਕੀਤੀ ਹੈ।
6/8

ਤੁਹਾਨੂੰ ਦੱਸ ਦੇਈਏ ਕਿ ਇੰਜੀਨੀਅਰਿੰਗ ਤੋਂ ਬਾਅਦ ਹਰਸ਼ਿਤਾ ਨੇ ਗੁਰੂਗ੍ਰਾਮ ਦੀ ਇੱਕ ਮਲਟੀ ਨੈਸ਼ਨਲ ਕੰਪਨੀ ਵਿੱਚ ਕੰਮ ਕੀਤਾ ਹੈ। ਇਸ ਦੌਰਾਨ ਉਸ ਨੇ ਆਪਣੇ ਪਿਤਾ ਲਈ ਪ੍ਰਚਾਰ ਕਰਨ ਲਈ ਕੰਪਨੀ ਤੋਂ 5 ਮਹੀਨੇ ਦੀ ਛੁੱਟੀ ਲੈ ਲਈ ਸੀ। ਜਿਸ ਤੋਂ ਬਾਅਦ ਉਹ ਕਾਫੀ ਚਰਚਾ 'ਚ ਰਹੀ ਸੀ।
7/8

ਪੜ੍ਹਾਈ ਦੇ ਨਾਲ-ਨਾਲ ਹਰਸ਼ਿਤਾ ਨੂੰ ਖੇਡਾਂ ਵਿੱਚ ਵੀ ਬਹੁਤ ਦਿਲਚਸਪੀ ਹੈ। ਉਹ ਇੱਕ ਫੁੱਟਬਾਲ ਖਿਡਾਰਨ ਵੀ ਹੈ ਅਤੇ ਲਗਭਗ 19 ਫੁੱਟਬਾਲ ਚੈਂਪੀਅਨਸ਼ਿਪਾਂ ਖੇਡ ਚੁੱਕੀ ਹੈ। ਇਸ ਦੇ ਨਾਲ ਹੀ ਉਹ ਅੰਡਰ 19 ਜ਼ਿਲ੍ਹਾ ਫੁਟਬਾਲ ਚੈਂਪੀਅਨਸ਼ਿਪ 2010 ਦੀ ਜੇਤੂ ਵੀ ਰਹੀ।
8/8

ਖੇਡਾਂ ਦੇ ਨਾਲ-ਨਾਲ ਉਹ ਕਲਾਸੀਕਲ ਓਡੀਸੀ ਡਾਂਸ ਵੀ ਕਰਦੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਹਰਸ਼ਿਤਾ ਹਿੰਦੀ ਅੰਗਰੇਜ਼ੀ ਤੋਂ ਇਲਾਵਾ ਫ੍ਰੈਂਚ ਵੀ ਜਾਣਦੀ ਹੈ।
Published at : 12 Feb 2022 03:30 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਆਈਪੀਐਲ
ਸਿਹਤ
Advertisement
ਟ੍ਰੈਂਡਿੰਗ ਟੌਪਿਕ
