ਪੜਚੋਲ ਕਰੋ
ਚੰਡੀਗੜ੍ਹ ਤੇ ਆਸ ਪਾਸ ਦੀਆਂ ਇਹ ਥਾਵਾਂ ਨੇ ਬੇਹੱਦ ਖਾਸ, ਇੱਕ ਵਾਰ ਜ਼ਰੂਰ ਜਾਓ
1/13

ਯਾਦਵਿੰਦਰਾ ਗਾਰਡਨ, ਜਿਸ ਨੂੰ ਪਿੰਜੌਰ ਗਾਰਡਨ ਵੀ ਕਿਹਾ ਜਾਂਦਾ ਹੈ। ਇਹ ਇੱਕ 17 ਵੀਂ ਸਦੀ ਦਾ ਇਤਿਹਾਸਕ ਬਗੀਚਾ ਹੈ। ਜੋ ਭਾਰਤ ਦੇ ਰਾਜ ਵਿੱਚ ਪੰਚਕੂਲਾ ਜ਼ਿਲ੍ਹੇ ਦੇ ਪਿੰਜੌਰ ਸ਼ਹਿਰ ਵਿੱਚ ਸਥਿਤ ਹੈ। ਇਹ ਮੁਗਲ ਗਾਰਡਨਜ਼ ਆਰਕੀਟੈਕਚਰ ਸ਼ੈਲੀ ਦੀ ਇਕ ਉਦਾਹਰਣ ਹੈ। ਜਿਸ ਦਾ ਨਵੀਨੀਕਰਨ ਪਟਿਆਲਾ ਰਾਜਵੰਸ਼ ਸਿੱਖ ਸ਼ਾਸਕਾਂ ਵਲੋਂ ਕੀਤਾ ਗਿਆ ਸੀ।
2/13

ਚੰਡੀਗੜ੍ਹ ਦਾ ਰੌਕ ਗਾਰਡਨ, ਚੰਡੀਗੜ੍ਹ ਵਿਚ ਇਕ ਮੂਰਤੀਆਂ ਦਾ ਬਗੀਚਾ ਹੈ ਇਸ ਨੂੰ ਇਸ ਦੇ ਸੰਸਥਾਪਕ ਦੇ ਨਾਮ ਨੇਕ ਚੰਦ ਰੌਕ ਗਾਰਡਨ ਨਾਲ ਵੀ ਜਾਣਿਆ ਜਾਂਦਾ ਹੈ।ਜਿਸ ਨੇ 1957 ਵਿਚ ਬਾਗ਼ ਦੀ ਸ਼ੁਰੂ ਕੀਤਾ ਸੀ। ਅੱਜ ਇਹ 40 ਏਕੜ (16 ਹੈਕਟੇਅਰ) ਵਿੱਚ ਫੈਲਿਆ ਹੋਇਆ ਹੈ। ਇਹ ਪੂਰੀ ਤਰ੍ਹਾਂ ਉਦਯੋਗਿਕ ਅਤੇ ਘਰੇਲੂ ਰਹਿੰਦ-ਖੂੰਹਦ ਅਤੇ ਵੇਸਟ ਚੀਜ਼ਾਂ ਤੋਂ ਬਣਾਇਆ ਗਿਆ ਹੈ।
Published at :
ਹੋਰ ਵੇਖੋ



















