ਪੜਚੋਲ ਕਰੋ
7 ਮਿੰਟ 'ਚ ਏਅਰ ਟੈਕਸੀ ਰਾਹੀਂ CP ਟੂ ਗੁਰੂਗ੍ਰਾਮ, ਮੁੰਬਈ-ਬੰਗਲੌਰ 'ਚ ਵੀ ਸਰਵਿਸ
ਹੁਣ ਸ਼ਹਿਰਾਂ ਦੇ ਟ੍ਰੈਫਿਕ ਜਾਮ 'ਚ ਫਸੇ ਬਿਨਾਂ ਸਫਰ ਪੂਰਾ ਕਰਨ ਲਈ ਏਅਰ ਟੈਕਸੀ ਲਾਂਚ ਹੋਣ ਜਾ ਰਹੀ ਹੈ। ਇਹ ਸੇਵਾ ਜਲਦ ਹੀ ਦਿੱਲੀ, ਮੁੰਬਈ ਅਤੇ ਬੈਂਗਲੁਰੂ 'ਚ ਸ਼ੁਰੂ ਹੋਣ ਜਾ ਰਹੀ ਹੈ। ਪਹਿਲਾਂ ਇਹ ਦਿੱਲੀ ਤੋਂ ਸ਼ੁਰੂ ਹੋਵੇਗਾ
ਏਅਰ ਟੈਕਸੀ
1/5

Air Taxi-ਜਦੋਂ ਲੋਕ ਟ੍ਰੈਫਿਕ ਜਾਮ ਵਿਚ ਫਸੇ ਹੁੰਦੇ ਹਨ ਤਾਂ ਕਈ ਵਾਰ ਉਨ੍ਹਾਂ ਦੇ ਮਨ ਵਿਚ ਇਹ ਖਿਆਲ ਆਉਂਦਾ ਹੈ ਕਿ ਇਸ ਛੋਟੇ ਜਿਹੇ ਸਫ਼ਰ ਲਈ ਜਿਸ ਵਿਚ ਘੰਟਿਆਂ ਦਾ ਸਮਾਂ ਲੱਗ ਰਿਹਾ ਹੈ, ਕੋਈ ਟੈਕਸੀ ਹੋਵੇਗੀ ਜੋ ਤੁਹਾਨੂੰ ਅਸਮਾਨ ਰਾਹੀਂ ਤੁਹਾਡੀ ਮੰਜ਼ਿਲ 'ਤੇ ਲੈ ਜਾ ਸਕਦੀ ਹੈ। ਇਸ ਲਈ ਅਜਿਹੇ ਯਾਤਰੀਆਂ ਲਈ ਖੁਸ਼ਖਬਰੀ ਹੈ। ਕਿਉਂਕਿ ਉਸ ਦਾ ਇਹ ਸੁਪਨਾ ਜਲਦੀ ਹੀ ਪੂਰਾ ਹੋਣ ਵਾਲਾ ਹੈ। ਹੁਣ ਸ਼ਹਿਰਾਂ ਦੇ ਟ੍ਰੈਫਿਕ ਜਾਮ 'ਚ ਫਸੇ ਬਿਨਾਂ ਸਫਰ ਪੂਰਾ ਕਰਨ ਲਈ ਏਅਰ ਟੈਕਸੀ ਲਾਂਚ ਹੋਣ ਜਾ ਰਹੀ ਹੈ। ਇਹ ਸੇਵਾ ਜਲਦ ਹੀ ਦਿੱਲੀ, ਮੁੰਬਈ ਅਤੇ ਬੈਂਗਲੁਰੂ 'ਚ ਸ਼ੁਰੂ ਹੋਣ ਜਾ ਰਹੀ ਹੈ। ਪਹਿਲਾਂ ਇਹ ਦਿੱਲੀ ਤੋਂ ਸ਼ੁਰੂ ਹੋਵੇਗਾ।
2/5

ਏਅਰ ਟੈਕਸੀ ਸਰਵਿਸ ਨਾਲ ਜੁੜੀ ਜਾਣਕਾਰੀ ਮੁਤਾਬਕ ਇਹ ਸਰਵਿਸ ਭਾਰਤ 'ਚ ਪਹਿਲੀ ਵਾਰ ਨਵੀਂ ਦਿੱਲੀ ਦੇ ਕਨਾਟ ਪਲੇਸ ਤੋਂ ਹਰਿਆਣਾ ਦੇ ਗੁਰੂਗ੍ਰਾਮ ਤੱਕ ਸ਼ੁਰੂ ਹੋਵੇਗੀ। ਦਰਅਸਲ, ਇੰਡੀਗੋ ਦੀ ਮੂਲ ਕੰਪਨੀ ਇੰਟਰਗਲੋਬਲ ਇੰਟਰਪ੍ਰਾਈਜਿਜ਼ ਅਤੇ ਅਮਰੀਕਾ ਦੀ ਆਰਚਰ ਐਵੀਏਸ਼ਨ ਨੇ ਮਿਲ ਕੇ 2026 ਤੱਕ ਭਾਰਤ ਵਿੱਚ ਇਲੈਕਟ੍ਰਿਕ ਏਅਰ ਟੈਕਸੀ ਸਰਵਿਸ ਸ਼ੁਰੂ ਕਰਨ ਦੀ ਤਿਆਰੀ ਕੀਤੀ ਹੈ। ਨਵੀਂ ਦਿੱਲੀ ਤੋਂ ਬਾਅਦ ਯਾਤਰੀ ਮੁੰਬਈ ਅਤੇ ਬੈਂਗਲੁਰੂ 'ਚ ਵੀ ਇਸ ਸਰਵਿਸ ਦਾ ਲਾਭ ਲੈ ਸਕਣਗੇ।
Published at : 23 Apr 2024 06:25 PM (IST)
ਹੋਰ ਵੇਖੋ





















