ਪੜਚੋਲ ਕਰੋ
(Source: ECI/ABP News)
Break Up Leave: ਦਿਲ ਟੁੱਟੇ ਆਸ਼ਕਾਂ ਦੀ ਹੋਈ ਮੌਜ, ਬ੍ਰੇਕਅੱਪ ਹੋਣ 'ਤੇ ਮਿਲੇਗੀ ਇੱਕ ਹਫ਼ਤੇ ਦੀ ਛੁੱਟੀ
Break Up Leave: ਇਨ੍ਹੀਂ ਦਿਨੀਂ ਭਾਰਤ ਚ ਇੱਕ ਕੰਪਨੀ ਦੀ ਲੀਵ ਪਾਲਿਸੀ ਵਾਇਰਲ ਹੋ ਰਹੀ ਹੈ। ਦਰਅਸਲ ਇਹ ਕੋਈ ਆਮ ਲੀਵ ਪਾਲਿਸੀ ਨਹੀਂ ਹੈ। ਇਹ ਹੈ ਬ੍ਰੇਕਅੱਪ ਲੀਵ ਪਾਲਿਸੀ ਮੁਲਾਜ਼ਮ ਨੂੰ ਦਿਲ ਟੁੱਟਣ ਤੋਂ ਬਾਅਦ ਇੱਕ ਹਫਤੇ ਦੀ ਛੁੱਟੀ ਮਿਲੇਗੀ।

Break Up Leave
1/6

ਲੋੜ ਪੈਣ 'ਤੇ ਕਿਸੇ ਮੁਲਾਜ਼ਮ ਨੂੰ ਛੁੱਟੀ ਮਿਲ ਜਾਵੇ ਤਾਂ ਉਹ ਕਰਮਚਾਰੀ ਅਜਿਹੀ ਕੰਪਨੀ ਨਹੀਂ ਛੱਡਣਾ ਚਾਹੁੰਦੇ। ਪਰ ਕਈ ਕੰਪਨੀਆਂ ਵਿੱਚ ਲੀਵ ਪਾਲਿਸੀ ਕਾਫੀ ਸਖ਼ਤ ਹੁੰਦੀ ਹੈ।
2/6

ਸੋਸ਼ਲ ਮੀਡੀਆ 'ਤੇ ਅਜਿਹੀਆਂ ਕਈ ਖਬਰਾਂ ਆਉਂਦੀਆਂ ਹਨ ਕਿ ਛੁੱਟੀ ਨਾ ਮਿਲਣ ਕਰਕੇ ਕਰਮਚਾਰੀ ਨੇ ਕੰਪਨੀ ਤੋਂ ਅਸਤੀਫਾ ਦੇ ਦਿੱਤਾ।
3/6

ਪਰ ਭਾਰਤ ਵਿੱਚ ਇਨ੍ਹੀਂ ਦਿਨੀਂ ਇੱਕ ਕੰਪਨੀ ਦੀ ਲੀਵ ਪਾਲਿਸੀ ਬਹੁਤ ਵਾਇਰਲ ਹੋ ਰਹੀ ਹੈ। ਦਰਅਸਲ ਇਹ ਇੱਕ ਆਮ ਲੀਵ ਪਾਲਿਸੀ ਨਹੀਂ ਹੈ, ਇਹ ਇੱਕ ਬ੍ਰੇਕਅੱਪ ਲੀਵ ਪਾਲਿਸੀ ਹੈ।
4/6

ਤੁਸੀਂ ਸਹੀ ਪੜ੍ਹਿਆ ਹੈ ਬ੍ਰੇਕਅੱਪ ਲੀਵ। ਜਦੋਂ ਕਿਸੇ ਦਾ ਦਿਲ ਟੁੱਟਦਾ ਹੈ ਤਾਂ ਫਿਰ ਉਹ ਮਾਨਸਿਕ ਤੌਰ 'ਤੇ ਦੁਖੀ ਹੁੰਦਾ ਹੈ। ਬ੍ਰੇਕਅੱਪ ਤੋਂ ਬਾਅਦ ਲੋਕਾਂ ਦਾ ਕੰਮ ਕਰਨ ਦਾ ਮਨ ਨਹੀਂ ਕਰਦਾ। ਅਜਿਹੇ 'ਚ ਲੋਕ ਕੁਝ ਸਮਾਂ ਇਕੱਲੇ ਬਿਤਾਉਣਾ ਚਾਹੁੰਦੇ ਹਨ।
5/6

ਅਜਿਹੇ ਵਿੱਚ ਬੈਂਗਲੁਰੂ ਦੀ ਫਿਨਟੇਕ ਕੰਪਨੀ StockGro ਨੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਿਆ ਹੈ। ਕੰਪਨੀ ਨੇ ਬ੍ਰੇਕਅੱਪ ਤੋਂ ਬਾਅਦ ਕਰਮਚਾਰੀਆਂ ਨੂੰ 7 ਦਿਨਾਂ ਦੀ ਛੁੱਟੀ ਦੇਣ ਦਾ ਫੈਸਲਾ ਕੀਤਾ ਹੈ।
6/6

ਇਸ ਬਾਰੇ ਗੱਲ ਕਰਦੇ ਹੋਏ ਕੰਪਨੀ ਨੇ ਕਿਹਾ ਕਿ ਸਾਰੇ ਕਰਮਚਾਰੀ ਇਸਦੇ ਲਈ ਪਰਿਵਾਰ ਵਾਂਗ ਹਨ ਅਤੇ ਜਦੋਂ ਕਿਸੇ ਦਾ ਬ੍ਰੇਕਅੱਪ ਹੁੰਦਾ ਹੈ। ਇਸ ਲਈ ਉਸ ਨੂੰ ਉਦਾਸੀ ਤੋਂ ਬਾਹਰ ਆਉਣ ਲਈ ਸਮਾਂ ਲੱਗਦਾ ਹੈ। ਇਸ ਲਈ ਇਹ ਛੁੱਟੀ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਹ ਛੁੱਟੀ ਲੈਣ ਲਈ ਕਿਸੇ ਕਿਸਮ ਦਾ ਸਪੱਸ਼ਟੀਕਰਨ ਦੇਣ ਦੀ ਲੋੜ ਨਹੀਂ ਹੈ।
Published at : 03 May 2024 07:08 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
