ਪੜਚੋਲ ਕਰੋ
ਈਦ ਮੁਬਾਰਕ! ਗ਼ਿਲੇ-ਸ਼ਿਕਵੇ ਭੁੱਲ ਇੱਕ-ਦੂਜੇ ਨੂੰ ਗਲ ਲਾ ਮਨਾਈ ਈਦ, ਵੇਖੋ ਦੇਸ਼ ਭਰ ਤੋਂ ਆਈਆਂ ਤਸਵੀਰਾਂ
1/10

ਈਦ ਦਾ ਤਿਉਹਾਰ ਰਮਜ਼ਾਨ ਦੇ ਰੋਜ਼ੇ ਦੇ ਬਾਅਦ ਮਨਾਇਆ ਜਾਂਦਾ ਹੈ। ਇਸ ਵਾਰ ਰਮਜ਼ਾਨ ਦਾ ਮਹੀਨਾ 7 ਮਈ ਤੋਂ ਸ਼ੁਰੂ ਹੋ ਕੇ 4 ਜੂਨ ਨੂੰ ਖ਼ਤਮ ਹੋਇਆ। ਇਸ ਵਾਰ 29 ਰੋਜ਼ੇ ਰੱਖੇ ਗਏ।
2/10

ਜਾਮਾ ਮਸਜਿਦ ਦੇ ਸ਼ਾਹੀ ਇਮਾਮ ਸਈਅਦ ਅਹਿਮਦ ਬੁਖ਼ਾਰੀ ਨੇ ਵੀ ਈਦ ਦਾ ਤਿਉਹਾਰ ਮਨਾਉਣ ਦਾ ਐਲਾਨ ਕੀਤਾ।
3/10

ਇਹ ਤਸਵੀਰ ਗੋਰਖਪੁਰ ਦੇ ਮੁਬਾਰਕ ਖ਼ਾਨ ਸ਼ਹੀਦ ਈਦਗਾਹ ਦੀ ਹੈ।
4/10

ਮੰਗਲਵਾਰ ਨੂੰ ਕੋਲਕਾਤਾ, ਬਨਾਰਸ ਤੇ ਅਸਾਮ ਸਮੇਤ ਵੱਖ-ਵੱਖ ਹਿੱਸਿਆਂ ਵਿੱਚ ਈਦ ਦਾ ਚੰਦ ਵੇਖਿਆ ਗਿਆ। ਇਸ ਦੇ ਨਾਲ ਹੀ ਰਮਜ਼ਾਨ ਦਾ ਮਹੀਨਾ ਖ਼ਤਮ ਹੋ ਗਿਆ।
5/10

ਦਿੱਲੀ ਦੀ ਫਤਿਹਪੁਰੀ ਮਸਜਿਸ ਦੇ ਸ਼ਾਹੀ ਇਮਾਮ ਮੁਫਤੀ ਮੁਕਰਮ ਅਹਿਮਦ ਨੇ ਦੱਸਿਆ ਕਿ ਦੇਸ਼ ਭਰ ਵਿੱਚ ਅੱਜ ਈਦ ਦਾ ਤਿਉਹਾਰ ਮਨਾਇਆ ਜਾਏਗਾ। ਉਨ੍ਹਾਂ ਦੱਸਿਆ ਕਿ ਕੋਲਕਾਤਾ, ਬਿਹਾਰ ਦੇ ਪਟਨਾ ਸਮੇਤ ਕਈ ਇਲਾਕਿਆਂ, ਉੱਤਰ ਪ੍ਰਦੇਸ਼ ਦੇ ਸੰਭਲ ਤੇ ਅਸਾਮ ਦੇ ਇਲਾਵਾ ਕਈ ਥਾਈਂ ਈਦ ਦੇ ਚੰਦ ਦੇ ਦੀਦਾਰ ਹੋਣ ਦੀ ਪੁਸ਼ਟੀ ਹੈ।
6/10

ਬਿਹਾਰ ਦੇ ਮਸ਼ਹੂਰ ਗਾਂਧੀ ਮੈਦਾਨ ਵਿੱਚ ਲੋਕਾਂ ਨੇ ਮਿਲ ਕੇ ਈਦ ਦੀ ਨਮਾਜ਼ ਅਦਾ ਕੀਤੀ।
7/10

ਇਹ ਤਸਵੀਰ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੀ ਈਦਗਾਹ ਮਸਜਿਦ ਦੀ ਹੈ। ਇੱਥੇ ਇਹ ਬੱਚੇ ਇੱਕ ਦੂਜੇ ਨੂੰ ਵਧਾਈ ਦੇ ਰਹੇ ਹਨ।
8/10

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਈਦ ਦੀ ਵਧਾਈ ਦਿੱਤੀ ਹੈ। ਉਨ੍ਹਾਂ ਵਧਾਈ ਸੰਦੇਸ਼ ਵਿੱਚ ਲਿਖਿਆ ਕਿ ਅੱਜ ਦਾ ਖ਼ਾਸ ਦਿਨ ਸਮਾਜ ਵਿੱਚ ਸ਼ਾਂਤੀ ਤੇ ਭਾਈਚਾਰੇ ਨੂੰ ਬੜ੍ਹਾਵਾ ਦਿਓ।
9/10

ਈਦ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪਵਿੱਤਰ ਰਮਜ਼ਾਨ ਮਹੀਨੇ ਸਮਾਪਨ 'ਤੇ ਇਹ ਤਿਉਹਾਰ ਧਰਮ, ਭਾਈਚਾਰਾ ਤੇ ਦਇਆ ਦੇ ਸਾਡੇ ਵਿਸ਼ਵਾਸ ਨੂੰ ਮਜ਼ਬੂਤ ਕਰਦਾ ਹੈ।
10/10

ਦੇਸ਼ ਭਰ ਵਿੱਚ ਅੱਜ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਲੋਕਾਂ ਨੇ ਸਭ ਤੋਂ ਪਹਿਲਾਂ ਆਪਣੀਆਂ ਨਜ਼ਦੀਕੀ ਮਸਜਿਦਾਂ 'ਤੇ ਜਾ ਕੇ ਈਦ ਦੀ ਨਮਾਜ਼ ਅਦਾ ਕੀਤੀ। ਇਸ ਤੋਂ ਬਾਅਦ ਇੱਕ-ਦੂਜੇ ਨੂੰ ਮੁਬਾਰਕਬਾਦ ਦਿੱਤੀ। ਇਹ ਤਸਵੀਰ ਦਿੱਲੀ ਦੀ ਮਸ਼ਹੂਰ ਜਾਮਾ ਮਸਜਿਦ ਦੀ ਹੈ।
Published at : 05 Jun 2019 10:31 AM (IST)
View More






















