ਪੜਚੋਲ ਕਰੋ

ਸਿੱਖ ਧਰਮ ਦੀ ਮਹਾਨ ਸ਼ਖਸੀਅਤ ਬਾਬਾ ਬੁੱਢਾ ਜੀ, ਛੇ ਗੁਰੂ ਸਾਹਿਬਾਨ ਦੀ ਮਾਣੀ ਸੰਗਤ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਆਪਣੇ ਹੱਥੀਂ ਕਰਾਉਣ ਤੇ ਪਹਿਲੀਆਂ ਸੱਤ ਪਾਤਸ਼ਾਹੀਆਂ ਤੇ ਬਾਲਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਰੀਰਕ ਰੂਪ ‘ਚ ਆਪ ਜੀ ਨੂੰ ਦਰਸ਼ਨ ਕਰਨ ਦਾ ਵੀ ਸੁਭਾਗ ਪ੍ਰਾਪਤ ਹੋਇਆ।

ਪਰਮਜੀਤ ਸਿੰਘ ਦੀ ਰਿਪੋਰਟ

ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ‘ਚ ਅੰਮ੍ਰਿਤਸਰ ਤੋਂ ਖੇਮਕਰਨ ਰੋਡ 'ਤੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਸਥਿਤ ਹੈ। ਬੀੜ ਤੋਂ ਭਾਵ ਸੰਘਣਾ ਜੰਗਲ ਜਾਂ ਪਸ਼ੂਆਂ ਦੇ ਚਾਰਨ ਦੀ ਰੱਖ। ਸਿੱਖ ਇਤਿਹਾਸ ‘ਚ ਬਾਬਾ ਬੁੱਢਾ ਜੀ ਅਜਿਹੀ ਮਹਾਨ ਸ਼ਖਸੀਅਤ ਹੋਏ ਹਨ ਜਿਨ੍ਹਾਂ ਨੂੰ ਪਹਿਲੇ ਛੇ ਗੁਰੂ ਸਾਹਿਬਾਨ ਦੇ ਸਾਖਸ਼ਾਤ ਦਰਸ਼ਨਾਂ ਤੇ ਦੂਸਰੀ ਪਾਤਸ਼ਾਹੀ ਤੋਂ ਛੇਂਵੀ ਪਾਤਸ਼ਾਹੀ ਤੱਕ ਗੁਰਿਆਈ ਸੌਂਪਣ ਦੀ ਰਸਮ ਆਪਣੇ ਹੱਥੀਂ ਨਿਭਾਉਣਾ ਨਸੀਬ ਹੋਇਆ ਹੈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਆਪਣੇ ਹੱਥੀਂ ਕਰਾਉਣ ਤੇ ਪਹਿਲੀਆਂ ਸੱਤ ਪਾਤਸ਼ਾਹੀਆਂ ਤੇ ਬਾਲਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਰੀਰਕ ਰੂਪ ‘ਚ ਆਪ ਜੀ ਨੂੰ ਦਰਸ਼ਨ ਕਰਨ ਦਾ ਵੀ ਸੁਭਾਗ ਪ੍ਰਾਪਤ ਹੋਇਆ। ਕਸਬਾ ਝਬਾਲ ਤੋਂ ਲਗਪਗ ਦੋ ਕੁ ਕਿਮੀ ਦੀ ਦੂਰੀ 'ਤੇ ਛੇਹਰਟਾ ਰੋਡ 'ਤੇ ਬਾਬਾ ਖੜਕ ਸਿੰਘ ਜੀ ਦੀ ਯਾਦ ‘ਚ ਦਰਸ਼ਨੀ ਗੇਟ ਬਣਿਆ ਹੋਇਆ ਹੈ ਜਿੱਥੋਂ ਲੰਘ ਕੇ ਸੰਗਤਾਂ ਆਪਣੀਆਂ ਮੁਰਾਦਾਂ ਲੈ ਕੇ ਮਹਾਨ ਅਸਥਾਨ 'ਤੇ ਸਿਜਦਾ ਕਰਨ ਪਹੁੰਚਦੀਆਂ ਹਨ।

ਇਤਿਹਾਸ ਦੱਸਦਾ ਹੈ ਕਿ ਚਿਤੌੜਗੜ੍ਹ ਨੂੰ ਫਤਿਹ ਕਰਨ ਉਪਰੰਤ ਬਾਦਸ਼ਾਹ ਅਕਬਰ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਸ਼ੁਕਰਾਨਾ ਕਰਨ ਵਾਸਤੇ ਗੋਇੰਦਵਾਲ ਸਾਹਿਬ ਆਇਆ ਤਾਂ ਬਾਦਸ਼ਾਹ ਨੇ ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕਰਦਿਆਂ ਪਹਿਲਾਂ ਪੰਗਤ ‘ਚ ਬੈਠ ਕੇ ਪ੍ਰਸ਼ਾਦਾ ਛਕਿਆ। ਸਿੱਖ ਸਿਧਾਂਤ ਤੇ ਸਿੱਖ ਰਹੁਰੀਤਾਂ ਨੂੰ ਵੇਖ ਬਾਦਸ਼ਾਹ ਅਤੀ ਪ੍ਰਸੰਨ ਹੋਇਆ ਜਿਸ ਤੋਂ ਪ੍ਰਭਾਵਿਤ ਹੋ ਕੇ ਗੁਰੂ ਕੇ ਲੰਗਰ ਵਾਸਤੇ ਜਗੀਰ ਦੇਣੀ ਚਾਹੀ ਪਰ ਗੁਰੂ ਸਾਹਿਬ ਨੇ ਜਗੀਰ ਕਲੇਸ਼ ਦਾ ਭੰਡਾਰ ਸਮਝ ਕੇ ਲੈਣ ਤੋਂ ਜਵਾਬ ਦੇ ਕੇ ਆਖਿਆ ਇਹ ਲੰਗਰ ਵੀ ਅਕਾਲ ਪੁਰਖ ਦਾ ਹੈ, ਅਸੀਂ ਇਤਨਾ ਹੀ ਵੰਡਣ ਦੀ ਸ਼ਕਤੀ ਰੱਖਦੇ ਹਾਂ, ਅਧਿਕ ਪਕਾਉਣਾ ਵੰਡਣਾ ਭਾਰ ਮਾਲੂਮ ਹੁੰਦਾ ਹੈ। ਇਹ ਸੁਣ ਕੇ ਬਾਦਸ਼ਾਹ ਅਕਬਰ ਨੇ ਆਖਿਆ ਜੇ ਆਪ ਨਹੀ ਲੈਂਦੇ ਤਾਂ ਜੈਸੀ ਆਪ ਦੀ ਬੇਟੀ ਭਾਨੀ ਹੈ, ਤੈਸੀ ਹੀ ਮੇਰੀ, ਇਸ ਲਈ ਇਹ ਜਗੀਰ ਉਸ ਨੂੰ ਦਿੱਤੀ।

ਸੋ ਇਸ ਤਰ੍ਹਾਂ ਬਾਬਾ ਬੁੱਢਾ ਜੀ ਨੇ ਬੀੜ ਭਾਵ ਛੋਟੇ ਜੰਗਲ ਵਿੱਚ ਆ ਆਸਣ ਲਾਇਆ ਤੇ ਸੰਗਤ ਪੰਗਤ ਦੀ ਪ੍ਰਥਾ ਅਰੰਭ ਕੀਤੀ। ਬਾਬਾ ਬੁੱਢਾ ਜੀ ਵੱਲੋਂ ਆਪਣੀ ਨਿਗਰਾਨੀ ਹੇਠ ਕਾਫੀ ਜ਼ਮੀਨ ਜ਼ਿਮੀਦਾਰਾਂ ਨੂੰ ਵਾਹੀ ਲਈ ਦਿੱਤੀ। ਉਨ੍ਹਾਂ ਪਾਸੋਂ ਦਸਵੰਦ ਇਕੱਠਾ ਕਰ ਕੇ ਗੁਰੂ ਘਰ ਭੇਜਿਆ ਜਾਂਦਾ। ਬਾਬਾ ਬੁੱਢਾ ਜੀ ਵੱਲੋਂ ਵਧੇਰੇ ਸਮਾਂ ਇਸ ਬੀੜ ਵਿੱਚ ਰਹਿਣ ਕਰਕੇ ਇਸ ਦਾ ਨਾਮ “ਬਾਬੇ ਬੁੱਢੇ ਜੀ ਦੀ ਬੀੜ ਪੈ ਗਿਆ।

ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਹੋਏ ਨੂੰ ਕੁਝ ਸਾਲ ਬੀਤ ਗਏ ਪਰ ਉਨ੍ਹਾਂ ਦੇ ਮਹਿਲ ਮਾਤਾ ਗੰਗਾ ਜੀ ਦੀ ਕੁੱਖ ਨੂੰ ਅਜੇ ਭਾਗ ਨਹੀਂ ਸੀ ਲੱਗਾ। ਮਾਤਾ ਜੀ ਸੇਵਾ ਸਿਮਰਨ ਵਿੱਚ ਰੱਤੇ ਰਹਿੰਦੇ। ਜਦੋਂ ਕਦੇ ਕਰਮੋਂ ਜੇਠਾਣੀ ਦੇ ਕੁਬੋਲ ਸੁਣਨੇ ਪੈਂਦੇ ਤਾਂ ਆਪ ਗੁਰੂ ਪਤੀ ਜੀ ਦੀ ਸ਼ਰਨ ਵਿੱਚ ਜਾ ਕੇ ਅਰਜ਼ ਕਰਦੇ ਕਿ ਸੁਆਮੀ ਜੀ ਆਪ ਦਇਆਵਾਨ ਹੋ, ਕਿਰਪਾ ਕਰ, ਮੈਨੂੰ ਵੀ ਸੰਤਾਨ ਦੀ ਪ੍ਰਾਪਤੀ ਹੋਵੇ ਤਾਂ ਕਿ ਕਿਸੇ ਦੇ ਕੌੜੇ ਬਚਨ ਨਾਂ ਸੁਣਨੇ ਪੈਣ ਤਾਂ ਪੰਚਮ ਪਾਤਸ਼ਾਹ ਨੇ ਮਾਤਾ ਗੰਗਾਂ ਜੀ ਨੂੰ ਸਮਝਾਉਦਿਆ ਫੁਰਮਾਇਆ:

ਦਦਾ ਦਾਤਾ ਏਕੁ ਹੈ ਸਭ ਕੋ ਦੇਵਨਹਾਰ

ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ

ਸੋ ਗੁਰੂ ਸਾਹਿਬ ਪਾਸੋਂ ਰੱਬੀ ਉਪਦੇਸ਼ ਸੁਣ ਮਾਤਾ ਜੀ ਦੇ ਮਨ ਵਿੱਚ ਉੱਠਦੇ ਵਲਵਲੇ ਸ਼ਾਂਤ ਹੋ ਜਾਇਆ ਕਰਦੇ। ਇੱਕ ਦਿਨ ਗੁਰੂ ਜੀ ਪਾਸੋਂ ਆਗਿਆ ਲੈ ਮਾਤਾ ਗੰਗਾ ਜੀ ਮਿੱਸੇ ਪ੍ਰਸ਼ਾਦੇ, ਲੱਸੀ, ਗੰਢੇ ਆਦਿ ਲੈ ਬਾਬਾ ਬੁੱਢੇ ਜੀ ਦੀ ਬੀੜ ਪਹੁੰਚੇ। ਬਾਬਾ ਜੀ ਨੇ ਮਾਤਾ ਜੀ ਨੂੰ ਨਮਸਕਾਰ ਕੀਤੀ। ਗੁਰੂ ਕੇ ਲਿਆਂਦੇ ਲੰਗਰ ਵੱਲ ਵੇਖ ਕੇ ਕਹਿਣ ਲੱਗੇ, ਮਾਤਾ ਜੀ ਤੁਸੀਂ ਬੜੀ ਕ੍ਰਿਪਾ ਕੀਤੀ ਹੈ। ਆਪਣੇ ਘਰ ਦੇ ਸੇਵਕ ਵਾਸਤੇ ਖੁਦ ਪ੍ਰਸ਼ਾਦਾ ਲੈ ਕੇ ਆਏ ਹੋ। ਇਸ ਤਰ੍ਹਾਂ ਬਾਬਾ ਬੁੱਢਾ ਜੀ ਨੇ ਅਕਾਲ ਪੁਰਖ ਦੇ ਚਰਨਾਂ ‘ਚ ਅਰਦਾਸ ਕਰਦਿਆਂ ਕਿਹਾ ਕੇ ਵੇਖਣਾ ਮਾਤਾ ਜੀ-

ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ

ਜਾਂ ਕੋ ਬਲ ਗੁਨ ਕਿਨੂੰ ਨ ਸੋਧਾ

ਗਿਆਨੀ ਨਰੈਣ ਸਿੰਘ ਜੀ ਨੇ ਲਿਖਿਆ ਹੈ ਕਿ ਸ਼ਹਿਜ਼ਾਦਾ ਖੜਕ ਸਿੰਘ ਦੇ ਜਨਮ ਹੋਣ 'ਤੇ ਮਾਹਾਰਾਜਾ ਮਾਹਾਰਾਜਾ ਰਣਜੀਤ ਸਿੰਘ ਨੂੰ ਮੱਥਾਂ ਟਕਾਉਣ ਲਈ ਇੱਥੇ ਲਿਆਂਦਾ ਤੇ ਖੁਸ਼ੀ ‘ਚ ਬੇਅੰਤ ਮਾਇਆ ਭੇਟ ਕੀਤੀ। ਅੱਜ ਵੀ ਇੱਥੇ ਪੁਰਾਤਨ ਯਾਦਗਾਰਾਂ ਵਿੱਚੋਂ ਖੂਹ ਮੌਜੂਦ ਹੈ ਜਿਸ 'ਤੇ ਅੱਜ ਵੀ ਭੰਗੀ ਮਿਸਲ ਦੀ ਸਿਲ੍ਹ ਲੱਗੀ ਹੋਈ ਹੈ। ਬਾਬਾ ਬੁੱਢਾ ਜੀ ਦੇ ਮਹਾਨ ਅਸਥਾਨ ਦੀ ਇਮਾਰਤ ਸਿੱਖ ਰਾਜ ਵੇਲੇ ਦੀ ਬਣੀ ਹੋਣ ਕਾਰਨ ਸਿੱਖ ਸੰਗਤਾਂ ‘ਚ ਇਸ ਨੂੰ ਨਵੇਂ ਸਿਰਿਓਂ ਉਸਾਰਨ ਦੀ ਇੱਛਾ ਪੈਦਾ ਹੋਈ। ਇਸ ਵਿੱਚ ਬਾਬਾ ਖੜਕ ਸਿੰਘ ਜੀ ਨੇ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਦੇ ਨਾਲ ਜਗਤ ਪ੍ਰਸਿੱਧੀ ਖੱਟੀ।

ਰੋਜ਼ਾਨਾ ਹੀ ਵੱਡੀ ਗਿਣਤੀ ‘ਚ ਸੰਗਤਾਂ ਇਸ ਮਹਾਨ ਅਸਥਾਨ 'ਤੇ ਹਾਜ਼ਰੀ ਭਰਦੀਆਂ ਹਨ। ਆਪਣੇ ਮਨ ਦੀ ਭਾਵਨਾ ਨਾਲ ਕੜਾਹ ਪ੍ਰਸਾਦਿ, ਮਿੱਸੇ ਪ੍ਰਸ਼ਾਦੇ ਗੰਢੇ ਲੈ ਕੇ ਆਉਂਦੀਆਂ ਹਨ ਤੇ ਮਨ ਦੀਆਂ ਮੁਰਾਦਾਂ ਮੰਗਦੀਆਂ ਹਨ।

ਇਹ ਵੀ ਪੜ੍ਹੋ: SBI Exam 2021: ਕੋਰੋਨਾ ਕਰਕੇ ਆਨਲਾਈਨ ਭਰਤੀ ਪ੍ਰੀਖਿਆ 2021 ਮੁਲਤਵੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Ludhiana News: ਪੁਲਿਸ ਮਹਿਕਮੇ 'ਚ ਹੋਏ ਤਬਾਦਲੇ, ਬਦਲੇ ਗਏ SHO
Ludhiana News: ਪੁਲਿਸ ਮਹਿਕਮੇ 'ਚ ਹੋਏ ਤਬਾਦਲੇ, ਬਦਲੇ ਗਏ SHO
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
Advertisement
ABP Premium

ਵੀਡੀਓਜ਼

Farmers Protest | Supereme Court | ਸੁਪਰੀਮ ਕੋਰਟ ਦੀ ਸੁਣਵਾਈ 'ਤੇ ਡੱਲੇਵਾਲ ਦਾ ਬਿਆਨ ਨਹੀਂ ਚਾਹੀਦੀ ਹਮਦਰਦੀ!Farmers Protes|Dallewal|ਪੰਜਾਬ ਬੰਦ ਨੂੰ ਲੈ ਕੇ ਕਿਸਾਨ ਤਿਆਰ,'ਨਾ ਮਿਲੇਗੀ ਸਬਜ਼ੀ ਤੇ ਨਾ ਹੋਵੇਗੀ ਦੁੱਧ ਦੀ ਸਪਲਾਈ'Weather Updates | ਸੈਲਾਨੀਆਂ ਲਈ ਵੱਡੀ ਖੁਸ਼ਖਬਰੀ, ਹਿਮਾਚਲ 'ਚ ਵਧੀ ਬਰਫ਼ਵਾਰੀ |Abp SanjhaFarmers Protest | ਅੰਨਦਾਤਾ ਨੂੰ ਪੰਜਾਬ ਦੀ ਲੋੜ ਕਿਸਾਨ ਮਹਿਲਾ ਨੇ ਕੀਤੀ ਅਪੀਲ |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana News: ਪੁਲਿਸ ਮਹਿਕਮੇ 'ਚ ਹੋਏ ਤਬਾਦਲੇ, ਬਦਲੇ ਗਏ SHO
Ludhiana News: ਪੁਲਿਸ ਮਹਿਕਮੇ 'ਚ ਹੋਏ ਤਬਾਦਲੇ, ਬਦਲੇ ਗਏ SHO
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ
ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ
ਸਰਦੀਆਂ 'ਚ ਹਾਰਟ ਅਟੈਕ ਤੋਂ ਇਦਾਂ ਬਚੋ? ਇਸ ਤੋਂ ਜ਼ਿਆਦਾ ਨਾ ਹੋਣ ਦਿਓ ਬੀਪੀ ਰੇਟ
ਸਰਦੀਆਂ 'ਚ ਹਾਰਟ ਅਟੈਕ ਤੋਂ ਇਦਾਂ ਬਚੋ? ਇਸ ਤੋਂ ਜ਼ਿਆਦਾ ਨਾ ਹੋਣ ਦਿਓ ਬੀਪੀ ਰੇਟ
ਹੁਣ ਇਨ੍ਹਾਂ ਲੋਕਾਂ ਦੀ ਖੈਰ ਨਹੀਂ! ਸਰਕਾਰ ਤਿਆਰ ਕਰ ਰਹੀ ਲਿਸਟ, 3 ਸਾਲ ਤੱਕ ਨਹੀਂ ਮਿਲੇਗਾ ਸਿਮ ਕੁਨੈਕਸ਼ਨ
ਹੁਣ ਇਨ੍ਹਾਂ ਲੋਕਾਂ ਦੀ ਖੈਰ ਨਹੀਂ! ਸਰਕਾਰ ਤਿਆਰ ਕਰ ਰਹੀ ਲਿਸਟ, 3 ਸਾਲ ਤੱਕ ਨਹੀਂ ਮਿਲੇਗਾ ਸਿਮ ਕੁਨੈਕਸ਼ਨ
Embed widget