ਪੜਚੋਲ ਕਰੋ

Amritsar news: ਬੰਦੀ ਸਿੰਘਾਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਤ ਪੰਜ ਮੈਂਬਰੀ ਕਮੇਟੀ ਦੀ ਹੋਈ ਇਕੱਤਰਤਾ

Amritsar news: ਅੱਜ ਪੰਜ ਮੈਂਬਰੀ ਉੱਚ ਪੱਧਰੀ ਕਮੇਟੀ ਦੀ ਹੋਈ ਇਕੱਤਰਤਾ ਦੌਰਾਨ ਸਰਕਾਰ ਨਾਲ ਜਲਦ ਬੈਠਕ ਹੋਣ ਦੀ ਆਸ ਪ੍ਰਗਟਾਉਂਦਿਆਂ ਯਤਨ ਨਿਰੰਤਰ ਜਾਰੀ ਰੱਖਣ ਦੀ ਵਚਨਬੱਧਤਾ ਪ੍ਰਗਟਾਈ ਗਈ ਹੈ।

Amritsar news: ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਤਬਦੀਲੀ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਚਾਰਾਜੋਈ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਤ ਕੀਤੀ ਗਈ ਪੰਜ ਮੈਂਬਰੀ ਉੱਚ ਪੱਧਰੀ ਕਮੇਟੀ ਦੀ ਇਕੱਤਰਤਾ ਹੋਈ।

ਅੱਜ ਹੋਈ ਇਕੱਤਰਤਾ ਦੌਰਾਨ ਸਰਕਾਰ ਨਾਲ ਜਲਦ ਬੈਠਕ ਹੋਣ ਦੀ ਆਸ ਪ੍ਰਗਟਾਉਂਦਿਆਂ ਯਤਨ ਨਿਰੰਤਰ ਜਾਰੀ ਰੱਖਣ ਦੀ ਵਚਨਬੱਧਤਾ ਪ੍ਰਗਟਾਈ ਗਈ ਹੈ।

ਇਕੱਤਰਤਾ ਮਗਰੋਂ ਮੀਡੀਆ ਨੂੰ ਸੰਬੋਧਨ ਹੁੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਪੰਜ ਮੈਂਬਰੀ ਕਮੇਟੀ ਦੀ ਹੁਣ ਤੱਕ ਦੀ ਕਾਰਵਾਈ ਦਾ ਮੁਲਾਂਕਣ ਕਰਦਿਆਂ ਇਹ ਮਹਿਸੂਸ ਕੀਤਾ ਗਿਆ ਹੈ ਕਿ ਇਹ ਕਾਰਜ ਸਹਿਜ ਅਤੇ ਗੰਭੀਰਤਾ ਨਾਲ ਕੀਤਾ ਜਾਣ ਵਾਲਾ ਹੈ, ਜਿਸ ਵਿਚ ਕੁਝ ਸਮਾਂ ਲੱਗ ਸਕਦਾ ਹੈ।

ਭਾਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 27 ਜਨਵਰੀ ਤੱਕ ਦਾ ਸਮਾਂ ਦਿੱਤਾ ਗਿਆ ਹੈ, ਪਰ ਇਸ ਨੂੰ ਸਰਕਾਰ ਨਾਲ ਗੱਲਬਾਤ ਰਾਹੀਂ ਸਕਾਰਾਤਮਕ ਅੰਜਾਮ ਤੱਕ ਪਹੁੰਚਾਉਣ ਲਈ ਹੋਰ ਯਤਨ ਲੋੜੀਂਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਅਯੁੱਧਿਆ ਵਿਖੇ 22 ਜਨਵਰੀ ਦੇ ਸਮਾਗਮ ਦੇ ਮੱਦੇਨਜ਼ਰ ਇਸ ਤੋਂ ਮਗਰੋਂ ਹੀ ਗੱਲਬਾਤ ਅੱਗੇ ਵਧਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: Jalandhar News: 25 ਹਜ਼ਾਰ ਰੁਪਏ ਤੱਕ ਵੇਚਦੇ ਸੀ ਜਾਅਲੀ CBSE ਸਰਟੀਫਿਕੇਟ, ਸਕੂਲ ਪ੍ਰਿੰਸੀਪਲ ਸਮੇਤ ਦੋ ਗ੍ਰਿਫਤਾਰ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪੰਜ ਮੈਂਬਰੀ ਕਮੇਟੀ ਇਸ ਸਬੰਧ ਵਿਚ ਇਕਸੁਰ ਹੈ ਕਿ ਇਹ ਮਾਮਲਾ ਸਰਕਾਰ ਨਾਲ ਸੁਖਾਵੇਂ ਮਾਹੌਲ ਵਿਚ ਹੀ ਅੱਗੇ ਵਧਾਉਣ ਨੂੰ ਤਰਜੀਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੇ ਮਾਮਲੇ ’ਤੇ ਕੇਂਦਰ ਸਰਕਾਰ ਦਾ 2019 ਦਾ ਨੋਟੀਫਿਕੇਸ਼ਨ ਲਾਗੂ ਕਰਵਾਉਣਾ ਮੁੱਖ ਪਹਿਲ ਹੈ, ਜਦਕਿ ਇਸ ਦੇ ਨਾਲ ਹੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਹੋਰ ਸਿੱਖ ਬੰਦੀਆਂ ਦੀ ਰਿਹਾਈ ਦਾ ਮਾਮਲਾ ਵੀ ਉਠਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜ ਮੈਂਬਰੀ ਕਮੇਟੀ ਦੀ ਚੱਲ ਰਹੀ ਕਾਰਵਾਈ ਅਤੇ ਭਾਵਨਾ ਬਾਰੇ ਜਲਦ ਹੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਜਾਣੂ ਕਰਵਾਇਆ ਜਾਵੇਗਾ। ਡੇਰਾ ਮੁਖੀ ਨੂੰ 50 ਦਿਨ ਦੀ ਪੈਰੋਲ ਦੇਣ 'ਤੇ ਕਿਹਾ ਕਿ ਕਾਨੂੰਨ ਸਾਰਿਆਂ ਲਈ ਇੱਕ ਹੋਣਾ ਚਾਹੀਦਾ, ਬੰਦੀ ਸਿੰਘਾਂ ਨੂੰ ਵੀ ਜਲਦ ਰਿਹਾਅ ਕੀਤਾ ਜਾਣਾ ਚਾਹੀਦਾ ਹੈ।

ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਹਰਮੀਤ ਕਾਲਕਾ ਨੇ ਕਿਹਾ ਕਿ ਸਾਬਕਾ ਜਥੇਦਾਰ ਸ੍ਰੀ ਆਕਾਲ ਤਖਤ ਸਾਹਿਬ ਗੁਰਦੇਵ ਸਿੰਘ ਕਾਉਂਕੇ ਨੂੰ ਜਿਸ ਤਰ੍ਹਾਂ ਸ਼ਹੀਦ ਕੀਤਾ ਗਿਆ ਸੀ ਅਸੀਂ ਮੌਜੂਦਾ ਜਥੇਦਾਰ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਉਨ੍ਹਾਂ ਨੂੰ ਫਖਰ-ਏ-ਕੌਮ ਐਵਾਰਡ ਦਿੱਤਾ ਜਾਵੇ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਹੋਈ ਇਸ ਇਕੱਤਰਤਾ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਡਾ. ਬਰਜਿੰਦਰ ਸਿੰਘ ਹਮਦਰਦ, ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਬੀਬੀ ਕਮਲਦੀਪ ਕੌਰ ਰਾਜੋਆਣਾ ਹਾਜ਼ਰ ਸਨ।

ਇਹ ਵੀ ਪੜ੍ਹੋ: ਅਮਨ ਅਰੋੜਾ ਨੂੰ ਨਹੀਂ ਮਿਲੀ ਅਦਾਲਤ ਤੋਂ ਰਾਹਤ , 24 ਨੂੰ ਹੋਵੇਗੀ ਅਗਲੀ ਸੁਣਵਾਈ, ਤਿਰੰਗਾ ਲਹਿਰਾਉਣ ਨੂੰ ਲੈ ਕੇ ਫਸਿਆ ਰੇੜਕਾ !

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Weather Forecast: ਤੜਕੇ ਸਵੇਰ ਹੋਈ ਬਾਰਿਸ਼ ਵਧਾਏਗੀ ਮੁਸ਼ਕਿਲ, ਕੜਾਕੇ ਦੀ ਠੰਡ ਨਾਲ ਛਿੜੇਗੀ ਕੰਬਣੀ, ਅਗਲੇ 5 ਦਿਨਾਂ ਲਈ IMD ਦਾ ਅਲਰਟ
ਤੜਕੇ ਸਵੇਰ ਹੋਈ ਬਾਰਿਸ਼ ਵਧਾਏਗੀ ਮੁਸ਼ਕਿਲ, ਕੜਾਕੇ ਦੀ ਠੰਡ ਨਾਲ ਛਿੜੇਗੀ ਕੰਬਣੀ, ਅਗਲੇ 5 ਦਿਨਾਂ ਲਈ IMD ਦਾ ਅਲਰਟ
Power Cut in Punjab: ਪੰਜਾਬ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ
Power Cut in Punjab: ਪੰਜਾਬ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ
Punjab News: ਪੰਜਾਬ ਦੇ ਇਸ ਮਸ਼ਹੂਰ ਹੋਟਲ ਦੇ ਬਾਹਰ ਤਾੜ-ਤਾੜ ਚੱਲੀਆਂ ਗੋ*ਲੀਆਂ, 5 ਜ਼ਖਮੀ, ਜਾਣੋ ਮਾਮਲਾ
Punjab News: ਪੰਜਾਬ ਦੇ ਇਸ ਮਸ਼ਹੂਰ ਹੋਟਲ ਦੇ ਬਾਹਰ ਤਾੜ-ਤਾੜ ਚੱਲੀਆਂ ਗੋ*ਲੀਆਂ, 5 ਜ਼ਖਮੀ, ਜਾਣੋ ਮਾਮਲਾ
Punjab News: ਪੰਜਾਬ ਵਾਸੀ ਜ਼ਰੂਰ ਪੜ੍ਹ ਲੈਣ ਇਹ ਖਬਰ, ਸਰਦੀਆਂ ਦੀਆਂ ਛੁੱਟੀਆਂ ਸਬੰਧੀ ਵੱਡੀ ਅਪਡੇਟ
Punjab News: ਪੰਜਾਬ ਵਾਸੀ ਜ਼ਰੂਰ ਪੜ੍ਹ ਲੈਣ ਇਹ ਖਬਰ, ਸਰਦੀਆਂ ਦੀਆਂ ਛੁੱਟੀਆਂ ਸਬੰਧੀ ਵੱਡੀ ਅਪਡੇਟ
Advertisement
ABP Premium

ਵੀਡੀਓਜ਼

Ranjit Singh Dhadrianwale Rape Murder Case |ਰੇਪ ਨਹੀਂ ਸਾਜਿਸ਼ ਢੱਡਰੀਆਂ ਵਾਲੇ ਦਾ ਵੱਡਾ ਖ਼ੁਲਾਸਾ! |Abp SanjhaMC Election |Raja Warring | Partap Bazwa | ਨਗਰ ਨਿਗਮ ਚੋਣਾਂ 'ਤੋਂ ਬਾਅਦ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਲਾਈਵ!ਵੱਡੇ ਹਾਦਸੇ ਤੋਂ ਬਾਅਦ ਦਹਿਲਿਆ ਪੰਜਾਬ,ਹਾਦਸੇ ਨੇ ਲਈ ਮਾਸੂਮ ਜ਼ਿੰਦਗੀਆਂ ਦੀ ਜਾਨ |MC Election Result | ਨਗਰ ਨਿਗਮ ਚੋਣਾਂ 'ਚ ਕਿਸਨੇ ਮਾਰੀ ਬਾਜ਼ੀ! ਦੇਖੋ ਖਾਸ ਰਿਪੋਰਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Forecast: ਤੜਕੇ ਸਵੇਰ ਹੋਈ ਬਾਰਿਸ਼ ਵਧਾਏਗੀ ਮੁਸ਼ਕਿਲ, ਕੜਾਕੇ ਦੀ ਠੰਡ ਨਾਲ ਛਿੜੇਗੀ ਕੰਬਣੀ, ਅਗਲੇ 5 ਦਿਨਾਂ ਲਈ IMD ਦਾ ਅਲਰਟ
ਤੜਕੇ ਸਵੇਰ ਹੋਈ ਬਾਰਿਸ਼ ਵਧਾਏਗੀ ਮੁਸ਼ਕਿਲ, ਕੜਾਕੇ ਦੀ ਠੰਡ ਨਾਲ ਛਿੜੇਗੀ ਕੰਬਣੀ, ਅਗਲੇ 5 ਦਿਨਾਂ ਲਈ IMD ਦਾ ਅਲਰਟ
Power Cut in Punjab: ਪੰਜਾਬ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ
Power Cut in Punjab: ਪੰਜਾਬ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ
Punjab News: ਪੰਜਾਬ ਦੇ ਇਸ ਮਸ਼ਹੂਰ ਹੋਟਲ ਦੇ ਬਾਹਰ ਤਾੜ-ਤਾੜ ਚੱਲੀਆਂ ਗੋ*ਲੀਆਂ, 5 ਜ਼ਖਮੀ, ਜਾਣੋ ਮਾਮਲਾ
Punjab News: ਪੰਜਾਬ ਦੇ ਇਸ ਮਸ਼ਹੂਰ ਹੋਟਲ ਦੇ ਬਾਹਰ ਤਾੜ-ਤਾੜ ਚੱਲੀਆਂ ਗੋ*ਲੀਆਂ, 5 ਜ਼ਖਮੀ, ਜਾਣੋ ਮਾਮਲਾ
Punjab News: ਪੰਜਾਬ ਵਾਸੀ ਜ਼ਰੂਰ ਪੜ੍ਹ ਲੈਣ ਇਹ ਖਬਰ, ਸਰਦੀਆਂ ਦੀਆਂ ਛੁੱਟੀਆਂ ਸਬੰਧੀ ਵੱਡੀ ਅਪਡੇਟ
Punjab News: ਪੰਜਾਬ ਵਾਸੀ ਜ਼ਰੂਰ ਪੜ੍ਹ ਲੈਣ ਇਹ ਖਬਰ, ਸਰਦੀਆਂ ਦੀਆਂ ਛੁੱਟੀਆਂ ਸਬੰਧੀ ਵੱਡੀ ਅਪਡੇਟ
'ਕਿਸਾਨ ਆਗੂ ਡੱਲੇਵਾਲ ਦੀ ਹਾਲਤ ਗੰਭੀਰ, ਕਿਸੇ ਵੇਲੇ ਵੀ ਪੈ ਸਕਦਾ ਦਿਲ ਦਾ ਦੌਰਾ', ਮਰਨ ਵਰਤ ਦੇ 27ਵੇਂ ਦਿਨ ਬੋਲੇ ਡਾਕਟਰ
'ਕਿਸਾਨ ਆਗੂ ਡੱਲੇਵਾਲ ਦੀ ਹਾਲਤ ਗੰਭੀਰ, ਕਿਸੇ ਵੇਲੇ ਵੀ ਪੈ ਸਕਦਾ ਦਿਲ ਦਾ ਦੌਰਾ', ਮਰਨ ਵਰਤ ਦੇ 27ਵੇਂ ਦਿਨ ਬੋਲੇ ਡਾਕਟਰ
ਇਨ੍ਹਾਂ ਸਬਜ਼ੀਆਂ 'ਚ ਲੁਕਿਆ ਸਿਹਤ ਦਾ ਖਜਾਨਾ, ਬਿਮਾਰੀਆਂ ਤੋਂ ਬਚਣਾ ਤਾਂ ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ
ਇਨ੍ਹਾਂ ਸਬਜ਼ੀਆਂ 'ਚ ਲੁਕਿਆ ਸਿਹਤ ਦਾ ਖਜਾਨਾ, ਬਿਮਾਰੀਆਂ ਤੋਂ ਬਚਣਾ ਤਾਂ ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ
UP 'ਚ ਪੰਜਾਬ ਪੁਲਿਸ ਨੇ ਕੀਤਾ ਐਨਕਾਉਂਟਰ, ਗੁਰਦਾਸਪੁਰ ਦੇ 3 ਨੌਜਵਾਨਾਂ ਨੂੰ ਲੱਗੀ ਗੋਲੀ, ਤਿੰਨਾਂ ਦੀ ਮੌਤ
UP 'ਚ ਪੰਜਾਬ ਪੁਲਿਸ ਨੇ ਕੀਤਾ ਐਨਕਾਉਂਟਰ, ਗੁਰਦਾਸਪੁਰ ਦੇ 3 ਨੌਜਵਾਨਾਂ ਨੂੰ ਲੱਗੀ ਗੋਲੀ, ਤਿੰਨਾਂ ਦੀ ਮੌਤ
ਹੁਣ ਫ੍ਰੀ 'ਚ ਲੈ ਸਕੋਗੇ ਲਾਈਵ ਟੀਵੀ ਅਤੇ OTT ਕੰਟੈਂਟ ਦਾ ਮਜ਼ਾ, BSNLਯੂਜ਼ਰਸ ਦੇ ਲਈ ਸ਼ੁਰੂ ਹੋਈ ਆਹ ਸਪੈਸ਼ਲ ਸਰਵਿਸ
ਹੁਣ ਫ੍ਰੀ 'ਚ ਲੈ ਸਕੋਗੇ ਲਾਈਵ ਟੀਵੀ ਅਤੇ OTT ਕੰਟੈਂਟ ਦਾ ਮਜ਼ਾ, BSNLਯੂਜ਼ਰਸ ਦੇ ਲਈ ਸ਼ੁਰੂ ਹੋਈ ਆਹ ਸਪੈਸ਼ਲ ਸਰਵਿਸ
Embed widget