PBKS- SRH: ਪੰਜਾਬ ਕਿੰਗਜ਼ ਇਲੈਵਨ ਨੂੰ ਅੱਜ ਟੱਕਰ ਦਏਗੀ ਸਨਰਾਈਜ਼ਰਸ ਹੈਦਰਾਬਾਦ, ਕ੍ਰਿਕਟ ਐਸੋਸੀਏਸ਼ਨ ਨੇ ਫੈਨਜ਼ ਲਈ ਕੀਤਾ ਖਾਸ ਪ੍ਰਬੰਧ
IPL, PBKS and SRH Chandigarh News: ਆਈਪੀਐੱਲ ਦਾ ਕ੍ਰੇਜ਼ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਜਿੱਥੇ ਕੁਝ ਪ੍ਰਸ਼ੰਸਕ ਘਰ ਬੈਠੇ ਮੁਕਾਬਲਿਆਂ ਦਾ ਆਨੰਦ ਮਾਣ ਰਹੇ ਹਨ, ਉੱਥੇ ਹੀ ਕਈ ਸਟੇਡੀਅਮ ਵਿੱਚ ਇਸਦੇ
IPL, PBKS and SRH Chandigarh News: ਆਈਪੀਐੱਲ ਦਾ ਕ੍ਰੇਜ਼ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਜਿੱਥੇ ਕੁਝ ਪ੍ਰਸ਼ੰਸਕ ਘਰ ਬੈਠੇ ਮੁਕਾਬਲਿਆਂ ਦਾ ਆਨੰਦ ਮਾਣ ਰਹੇ ਹਨ, ਉੱਥੇ ਹੀ ਕਈ ਸਟੇਡੀਅਮ ਵਿੱਚ ਇਸਦੇ ਨਜ਼ਾਰੇ ਲੈ ਰਹੇ ਹਨ। ਦੱਸ ਦੇਈਏ ਕਿ ਅੱਜ ਸ਼ਾਮ 7:30 ਵਜੇ ਤੋਂ ਪੰਜਾਬ ਕਿੰਗਜ਼ ਇਲੈਵਨ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਨਿਊ ਚੰਡੀਗੜ੍ਹ, ਮੋਹਾਲੀ ਸਥਿਤ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਗਰਾਊਂਡ 'ਚ ਮੁਕਾਬਲਾ ਹੋਣ ਜਾ ਰਿਹਾ ਹੈ। ਆਈਪੀਐਲ ਦਾ ਇਹ ਮੈਚ ਬਹੁਤ ਰੋਮਾਂਚਕ ਰਹਿਣ ਵਾਲਾ ਹੈ।
ਦੋਵੇਂ ਟੀਮਾਂ ਚੰਡੀਗੜ੍ਹ ਪਹੁੰਚ ਚੁੱਕੀਆਂ ਹਨ। ਕੱਲ੍ਹ ਦੋਵੇਂ ਟੀਮਾਂ ਮੈਦਾਨ ਵਿੱਚ ਪਹੁੰਚੀਆਂ ਅਤੇ ਉਨ੍ਹਾਂ ਨੇ ਅਭਿਆਸ ਕੀਤਾ ਸੀ। ਇਸ ਮੈਦਾਨ 'ਤੇ ਇਹ ਦੂਜਾ ਅੰਤਰਰਾਸ਼ਟਰੀ ਪੱਧਰ ਦਾ ਮੁਕਾਬਲਾ ਹੈ। ਇਸ ਤੋਂ ਪਹਿਲਾਂ 23 ਮਾਰਚ ਨੂੰ ਇੱਥੇ ਸਿਰਫ਼ ਆਈਪੀਐਲ ਮੈਚ ਖੇਡਿਆ ਗਿਆ ਸੀ।
ਅਭਿਆਸ ਕਰਦੀਆਂ ਨਜ਼ਰ ਆਈਆਂ ਟੀਮਾਂ
ਇਸ ਤੋਂ ਪਹਿਲਾਂ ਸੋਮਵਾਰ ਨੂੰ ਮੱਲਾਪੁਰ ਦੇ ਇਸ ਕ੍ਰਿਕਟ ਸਟੇਡੀਅਮ 'ਚ ਦੋਵੇਂ ਟੀਮਾਂ ਨੇ ਅਭਿਆਸ ਕੀਤਾ। ਸਨਰਾਈਜ਼ਰਜ਼ ਹੈਦਰਾਬਾਦ ਦੇ ਬੱਲੇਬਾਜ਼ ਗਲੇਨ ਫਿਲਿਪਸ, ਏਡਨ ਮਾਰਕਰਮ, ਰਾਹੁਲ ਤ੍ਰਿਪਾਠੀ, ਮਯੰਕ ਅਗਰਵਾਲ ਅਤੇ ਅਨਮੋਲਪ੍ਰੀਤ ਸਿੰਘ ਨੇ ਬੱਲੇਬਾਜ਼ੀ ਕੀਤੀ। ਆਲਰਾਊਂਡਰ ਵਾਸ਼ਿੰਗਟਨ ਸੁੰਦਰ, ਅਭਿਸ਼ੇਕ ਸ਼ਰਮਾ, ਸ਼ਾਹਵਾਜ਼ ਅਹਿਮਦ ਨੇ ਬੱਲੇਬਾਜ਼ੀ ਦਾ ਅਭਿਆਸ ਕੀਤਾ।
ਇਸਦੇ ਨਾਲ ਹੀ ਕਿੰਗਜ਼ ਇਲੈਵਨ ਵੱਲੋਂ, ਆਲਰਾਊਂਡਰਾਂ ਨੇ ਕੁਰਾਨ, ਅਰਸ਼ਦੀਪ ਸਿੰਘ ਅਤੇ ਹਰਪ੍ਰੀਤ ਬਰਾੜ ਨੇ ਪਹਿਲਾਂ ਫੁੱਟਬਾਲ ਖੇਡ ਕੇ ਆਪਣੀ ਫਿਟਨੈਸ ਵਿੱਚ ਸੁਧਾਰ ਕੀਤਾ। ਜਦਕਿ ਜਿਤੇਸ਼ ਸ਼ਰਮਾ, ਪ੍ਰਭ ਸਿਮਰਨ ਸਿੰਘ ਨੇ ਬੱਲੇਬਾਜ਼ੀ ਦਾ ਅਭਿਆਸ ਕੀਤਾ।
ਪਿਛਲੀ ਵਾਰ ਦਾਖਲੇ ਲਈ ਦਰਸ਼ਕਾਂ ਦੀ ਲੰਬੀ ਕਤਾਰ ਦੇਖੀ ਗਈ ਸੀ। ਮੈਚ ਸ਼ੁਰੂ ਹੋਣ ਦੇ ਕਰੀਬ ਡੇਢ ਘੰਟੇ ਤੱਕ ਵੀ ਦਰਸ਼ਨ ਬਾਹਰ ਕਤਾਰ ਵਿੱਚ ਖੜ੍ਹੇ ਰਹੇ। ਇਸ ਦੇ ਮੱਦੇਨਜ਼ਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਇਸ ਵਾਰ ਜਲਦੀ ਐਂਟਰੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਇਸ ਸਬੰਧੀ ਪੁਲਿਸ ਪ੍ਰਸ਼ਾਸਨ ਵੀ ਤਿਆਰ ਹੈ। ਪੁਲੀਸ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਇਸ ਵਾਰ ਐਂਟਰੀ ਗੇਟਾਂ ਦੀ ਗਿਣਤੀ ਵੀ ਵਧਾਈ ਗਈ ਹੈ ਤਾਂ ਜੋ ਲੋਕਾਂ ਨੂੰ ਸਹੀ ਸਮੇਂ 'ਤੇ ਐਂਟਰੀ ਮਿਲ ਸਕੇ।
Read More: Watch: ਧੋਨੀ ਲਈ ਫੈਨਜ਼ ਦਾ ਕ੍ਰੇਜ਼ ਦੇਖ ਉਡੇ ਆਂਦਰੇ ਰਸੇਲ ਦੇ ਹੋਸ਼, ਸਟੇਡੀਅਮ 'ਚ ਰੌਲਾ ਪੈਣ 'ਤੇ ਬੰਦ ਕੀਤੇ ਕੰਨ