(Source: ECI/ABP News)
SA vs NED: ਨੀਦਰਲੈਂਡ ਨੇ ਦੱਖਣੀ ਅਫਰੀਕਾ ਨੂੰ ਦਿੱਤਾ 246 ਦੌੜਾਂ ਦਾ ਟੀਚਾ, ਸਕਾਟ ਐਡਵਰਡਸ ਨੇ ਤੁਫਾਨੀ ਪਾਰੀ ਨਾਲ ਪਲਟਿਆ ਮੈਚ
SA vs NED: ਇਕ ਵਾਰ ਤਾਂ ਨੀਦਰਲੈਂਡ ਨੇ 34ਵੇਂ ਓਵਰ 'ਚ 140 ਦੌੜਾਂ 'ਤੇ 7 ਵਿਕਟ ਗੁਆ ਦਿੱਤੇ ਸਨ, ਉਦੋਂ ਇਦਾਂ ਲੱਗ ਰਿਹਾ ਸੀ ਕਿ ਸਕੋਰ 170-180 ਤੱਕ ਮੁਸ਼ਕਿਲ ਨਾਲ ਪਹੁੰਚੇਗਾ ਪਰ ਨੀਦਰਲੈਂਡ ਨੇ ਆਖਰੀ 13 ਓਵਰਾਂ 'ਚ 122 ਦੌੜਾਂ ਬਣਾ ਕੇ ਪੂਰਾ ਹੀ ਮੈਚ ਪਲਟ ਦਿੱਤਾ।
![SA vs NED: ਨੀਦਰਲੈਂਡ ਨੇ ਦੱਖਣੀ ਅਫਰੀਕਾ ਨੂੰ ਦਿੱਤਾ 246 ਦੌੜਾਂ ਦਾ ਟੀਚਾ, ਸਕਾਟ ਐਡਵਰਡਸ ਨੇ ਤੁਫਾਨੀ ਪਾਰੀ ਨਾਲ ਪਲਟਿਆ ਮੈਚ ODI World Cup 2023 South Africa won 246 runs against Netherlands full match highlights HPCA Stadium SA vs NED: ਨੀਦਰਲੈਂਡ ਨੇ ਦੱਖਣੀ ਅਫਰੀਕਾ ਨੂੰ ਦਿੱਤਾ 246 ਦੌੜਾਂ ਦਾ ਟੀਚਾ, ਸਕਾਟ ਐਡਵਰਡਸ ਨੇ ਤੁਫਾਨੀ ਪਾਰੀ ਨਾਲ ਪਲਟਿਆ ਮੈਚ](https://feeds.abplive.com/onecms/images/uploaded-images/2023/10/17/ed378913a853cfa177e40492709073441697553520286647_original.png?impolicy=abp_cdn&imwidth=1200&height=675)
South Africa vs Netherlands: ਨੀਦਰਲੈਂਡ ਨੇ ਦੱਖਣੀ ਅਫਰੀਕਾ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ। ਧਰਮਸ਼ਾਲਾ 'ਚ ਪਹਿਲਾਂ ਖੇਡਦਿਆਂ ਨੀਦਰਲੈਂਡ ਨੇ 43 ਓਵਰਾਂ 'ਚ 8 ਵਿਕਟਾਂ 'ਤੇ 245 ਦੌੜਾਂ ਬਣਾਈਆਂ। ਇਕ ਸਮੇਂ ਨੀਦਰਲੈਂਡ ਦਾ ਸਕੋਰ 27 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 112 ਦੌੜਾਂ ਸੀ। ਉਦੋਂ ਅਜਿਹਾ ਲੱਗ ਰਿਹਾ ਸੀ ਕਿ ਸਕੋਰ 170 ਤੋਂ 180 ਤੱਕ ਨਹੀਂ ਜਾ ਸਕੇਗਾ ਪਰ ਕਪਤਾਨ ਸਕਾਟ ਐਡਵਰਡਸ ਨੇ 69 ਗੇਂਦਾਂ 'ਤੇ 78 ਦੌੜਾਂ ਦੀ ਤੂਫਾਨੀ ਪਾਰੀ ਖੇਡ ਕੇ ਮੈਚ ਦਾ ਰੁਖ ਕਰ ਦਿੱਤਾ। ਨੀਦਰਲੈਂਡ ਨੇ ਆਖਰੀ 13 ਓਵਰਾਂ ਵਿੱਚ 122 ਦੌੜਾਂ ਬਣਾਈਆਂ।
ਬਹੁਤ ਖਰਾਬ ਰਹੀ ਨੀਦਰਲੈਂਡ ਦੀ ਸ਼ੁਰੂਆਤ
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਨੀਦਰਲੈਂਡ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਓਪਨਰ ਵਿਕਰਮਜੀਤ ਸਿੰਘ 16 ਗੇਂਦਾਂ 'ਚ 02 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਮੈਕਸ ਓਡਾਊਡ 25 ਗੇਂਦਾਂ 'ਚ 18 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਬੇਸ ਡੀ ਲੀਡੇ ਵੀ ਸੱਤ ਗੇਂਦਾਂ ਵਿੱਚ ਦੋ ਦੌੜਾਂ ਬਣਾ ਕੇ ਪਰਤ ਗਏ।
40 ਦੇ ਸਕੋਰ 'ਤੇ ਜਦੋਂ ਤਿੰਨ ਵਿਕਟਾਂ ਡਿੱਗੀਆਂ ਤਾਂ ਕੋਲਿਨ ਐਕਰਮੈਨ ਅਤੇ ਸਾਈਬ੍ਰੈਂਡ ਏਂਜਲਬ੍ਰੇਟ ਨੇ ਸੰਜਮ ਨਾਲ ਖੇਡਣਾ ਸ਼ੁਰੂ ਕੀਤਾ, ਪਰ ਦੋਵੇਂ ਜ਼ਿਆਦਾ ਦੇਰ ਕ੍ਰੀਜ਼ 'ਤੇ ਟਿਕ ਨਹੀਂ ਸਕੇ। ਏਕਰਮੈਨ 25 ਗੇਂਦਾਂ 'ਚ 13 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਏਂਜਲਬ੍ਰੇਟ 37 ਗੇਂਦਾਂ 'ਚ 19 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ 112 ਦੇ ਸਕੋਰ 'ਤੇ ਤੇਜਾ ਨਿਦਾਮਨੁਰੂ ਵੀ 25 ਗੇਂਦਾਂ 'ਚ ਤਿੰਨ ਚੌਕਿਆਂ ਦੀ ਮਦਦ ਨਾਲ 20 ਦੌੜਾਂ ਬਣਾ ਕੇ ਆਊਟ ਹੋ ਗਏ।
112 ਦੌੜਾਂ 'ਤੇ 6 ਵਿਕਟਾਂ ਡਿੱਗਣ ਤੋਂ ਬਾਅਦ ਲੋਗਨ ਵੈਨ ਬੀਕ ਤੋਂ ਵੱਡੀਆਂ ਉਮੀਦਾਂ ਸਨ ਪਰ ਉਨ੍ਹਾਂ ਨੇ ਵੀ ਨਿਰਾਸ਼ ਕੀਤਾ। ਉਹ 27 ਗੇਂਦਾਂ 'ਚ ਇਕ ਚੌਕੇ ਦੀ ਮਦਦ ਨਾਲ ਸਿਰਫ 10 ਦੌੜਾਂ ਬਣਾ ਕੇ ਆਊਟ ਹੋ ਗਏ।
ਇਹ ਵੀ ਪੜ੍ਹੋ: SMAT: ਪੰਜਾਬ ਨੇ ਬਣਾਇਆ ਟੀ-20 ਕ੍ਰਿਕਟ ਦੇ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ, ਤੋੜਿਆ RCB ਦਾ 10 ਸਾਲ ਪੁਰਾਣਾ ਰਿਕਾਰਡ
ਸਕਾਟ ਐਡਵਰਡਸ ਅਤੇ ਰੋਲਫ ਵਾਨ ਡਰ ਮੇਰਵੇ ਨੇ ਕੀਤੀ ਜ਼ੋਰਦਾਰ ਵਾਪਸੀ
140 ਦੇ ਸਕੋਰ 'ਤੇ 34ਵੇਂ ਓਵਰ 'ਚ ਸੱਤਵਾਂ ਵਿਕਟ ਡਿੱਗੀ ਸੀ। ਉਦੋਂ ਅਜਿਹਾ ਲੱਗ ਰਿਹਾ ਸੀ ਕਿ ਨੀਦਰਲੈਂਡ ਦੀ ਟੀਮ ਸ਼ਾਇਦ ਹੀ 170 ਦੇ ਸਕੋਰ ਤੱਕ ਪਹੁੰਚ ਸਕੇਗੀ ਪਰ ਸਕਾਟ ਐਡਵਰਡਸ ਅਤੇ ਰੋਲਫ ਵੈਨ ਡੇਰ ਮੇਰਵੇ ਨੇ ਤੂਫਾਨੀ ਬੱਲੇਬਾਜ਼ੀ ਕਰਕੇ ਮੈਚ ਦਾ ਰੁਖ ਪਲਟ ਦਿੱਤਾ। ਰੋਲਫ ਵਾਨ ਡੇਰ ਮੇਰਵੇ ਨੇ 19 ਗੇਂਦਾਂ ਵਿੱਚ ਤਿੰਨ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 29 ਦੌੜਾਂ ਬਣਾਈਆਂ।
140 ਦੇ ਸਕੋਰ 'ਤੇ 34ਵੇਂ ਓਵਰ 'ਚ ਸੱਤਵਾਂ ਵਿਕਟ ਡਿੱਗੀ ਸੀ। ਉਦੋਂ ਅਜਿਹਾ ਲੱਗ ਰਿਹਾ ਸੀ ਕਿ ਨੀਦਰਲੈਂਡ ਦੀ ਟੀਮ ਸ਼ਾਇਦ ਹੀ 170 ਦੇ ਸਕੋਰ ਤੱਕ ਪਹੁੰਚ ਸਕੇਗੀ ਪਰ ਸਕਾਟ ਐਡਵਰਡਸ ਅਤੇ ਰੋਲਫ ਵਾਨ ਡਰ ਮਰਵ ਨੇ ਤੂਫਾਨੀ ਬੱਲੇਬਾਜ਼ੀ ਕਰਕੇ ਮੈਚ ਦਾ ਰੁਖ ਪਲਟ ਦਿੱਤਾ। ਰੋਲਫ ਵਾਨ ਡੇਰ ਮੇਰਵੇ ਨੇ 19 ਗੇਂਦਾਂ ਵਿੱਚ ਤਿੰਨ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 29 ਦੌੜਾਂ ਬਣਾਈਆਂ।
ਉੱਥੇ ਹੀ ਕਪਤਾਨ ਸਕਾਟ ਐਡਵਰਡਸ 69 ਗੇਂਦਾਂ ਵਿੱਚ 10 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 78 ਦੌੜਾਂ ਬਣਾ ਕੇ ਨਾਬਾਦ ਪਰਤੇ। ਆਰੀਅਨ ਦੱਤ ਨੇ ਵੀ ਉਨ੍ਹਾਂ ਨਾਲ ਵੱਡੇ ਸ਼ਾਟ ਖੇਡੇ। ਦੱਤ ਨੇ ਸਿਰਫ਼ 9 ਗੇਂਦਾਂ 'ਚ ਤਿੰਨ ਛੱਕਿਆਂ ਦੀ ਮਦਦ ਨਾਲ 23 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ: Sania Mirza: ਤਲਾਕ ਦੀਆਂ ਖਬਰਾਂ ਵਿਚਾਲੇ ਦੁਬਈ 'ਚ ਡੇਟ 'ਤੇ ਗਈ ਸਾਨੀਆ ਮਿਰਜ਼ਾ ? ਤਸਵੀਰ ਸ਼ੇਅਰ ਕਰ ਬੋਲੀ- "ਬ੍ਰੇਕਫਾਸਟ ਡੇਟ"
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)