ਪਾਕਿਸਤਾਨ ‘ਚ ਮੁੜ ਵਿਗੜੇ ਹਾਲਾਤ ? ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਸੜਕਾਂ 'ਤੇ ਉੱਤਰੀ ਫੌਜ, ਸਰਕਾਰ ਨੇ ਲਿਆ ਵੱਡਾ ਫੈਸਲਾ
Champions Trophy 2025: ਆਈਸੀਸੀ ਚੈਂਪੀਅਨਜ਼ ਟਰਾਫੀ 2025 ਤੋਂ ਪਹਿਲਾਂ ਪਾਕਿਸਤਾਨ ਵਿੱਚ ਇੱਕ ਅਨੋਖਾ ਨਜ਼ਾਰਾ ਦੇਖਣ ਨੂੰ ਮਿਲੇਗਾ। ਜਿੱਥੇ ਪਾਕਿਸਤਾਨ ਸਰਕਾਰ ਨੇ ਸੜਕਾਂ 'ਤੇ ਫੌਜ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ।

Champions Trophy 2025: ਚੈਂਪੀਅਨਜ਼ ਟਰਾਫੀ 2025 ਦੀ ਸ਼ੁਰੂਆਤ ਵਿੱਚ ਅੱਧੇ ਮਹੀਨੇ ਤੋਂ ਵੀ ਘੱਟ ਸਮਾਂ ਬਾਕੀ ਹੈ। ਇਸ ਟੂਰਨਾਮੈਂਟ ਦਾ ਪਹਿਲਾ ਮੈਚ 19 ਫਰਵਰੀ ਨੂੰ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਣਾ ਹੈ। ਪਾਕਿਸਤਾਨ ਕ੍ਰਿਕਟ ਬੋਰਡ ਤੇ ਪਾਕਿਸਤਾਨ ਸਰਕਾਰ ਇਸ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਉੱਥੋਂ ਦੀਆਂ ਸੜਕਾਂ 'ਤੇ ਫੌਜ ਤਾਇਨਾਤ ਕਰ ਰਹੀ ਹੈ।
ਇਹ ਤਿਕੋਣੀ ਲੜੀ ਆਈਸੀਸੀ ਚੈਂਪੀਅਨਜ਼ ਟਰਾਫੀ 2025 ਤੋਂ ਪਹਿਲਾਂ ਪਾਕਿਸਤਾਨ ਵਿੱਚ ਖੇਡੀ ਜਾਣੀ ਹੈ ਜਿਸ ਲਈ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਪਾਕਿਸਤਾਨੀ ਫੌਜ ਤਾਇਨਾਤ ਕੀਤੀ ਗਈ ਹੈ। ਇਹ ਲੜੀ 8 ਫਰਵਰੀ ਤੋਂ ਸ਼ੁਰੂ ਹੋਵੇਗੀ ਜਿਸ ਵਿੱਚ ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਪਾਕਿਸਤਾਨ ਵਿਰੁੱਧ ਮੈਦਾਨ ਵਿੱਚ ਉਤਰਨਗੀਆਂ।
ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਮੈਚਾਂ ਨੂੰ ਸੁਰੱਖਿਅਤ ਢੰਗ ਨਾਲ ਕਰਵਾਉਣ ਲਈ ਸਖ਼ਤ ਕਦਮ ਚੁੱਕੇ ਹਨ। ਪਾਕਿਸਤਾਨ ਆਰਮੀ ਰੇਂਜਰਾਂ ਨੂੰ ਲਾਹੌਰ ਅਤੇ ਕਰਾਚੀ ਵਿੱਚ ਹੋਣ ਵਾਲੇ ਮੈਚਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਧਾਰਾ 245 ਲਾਗੂ ਹੋਣ ਤੋਂ ਬਾਅਦ 5 ਫਰਵਰੀ ਤੋਂ ਲਾਹੌਰ ਵਿੱਚ ਫੌਜ ਦੀ ਤਾਇਨਾਤੀ ਸ਼ੁਰੂ ਹੋ ਗਈ ਹੈ।
"ਦ ਨੇਸ਼ਨ ਪਾਕਿਸਤਾਨ ਦੇ ਹਵਾਲੇ ਨਾਲ ਸੂਬਾਈ ਸਰਕਾਰ ਵੱਲੋਂ ਭੇਜੇ ਗਏ ਇੱਕ ਸਰਕੂਲਰ ਵਿੱਚ ਕਿਹਾ ਗਿਆ ਹੈ, "ਧਾਰਾ 245 ਦੇ ਤਹਿਤ ਲਾਹੌਰ ਵਿੱਚ ਫੌਜ ਦੇ ਜਵਾਨ ਤਾਇਨਾਤ ਕੀਤੇ ਗਏ ਹਨ।"
ਤਿਕੋਣੀ ਲੜੀ ਦਾ ਸਮਾਂ-ਸਾਰਣੀ
08 ਫਰਵਰੀ 2025: ਪਹਿਲਾ ਵਨਡੇ, ਪਾਕਿਸਤਾਨ ਬਨਾਮ ਨਿਊਜ਼ੀਲੈਂਡ (ਗੱਦਾਫੀ ਸਟੇਡੀਅਮ, ਲਾਹੌਰ)
10 ਫਰਵਰੀ 2025: ਦੂਜਾ ਵਨਡੇ, ਨਿਊਜ਼ੀਲੈਂਡ ਬਨਾਮ ਦੱਖਣੀ ਅਫਰੀਕਾ (ਗੱਦਾਫੀ ਸਟੇਡੀਅਮ, ਲਾਹੌਰ)
12 ਫਰਵਰੀ 2025: ਤੀਜਾ ਇੱਕ ਰੋਜ਼ਾ, ਪਾਕਿਸਤਾਨ ਬਨਾਮ ਦੱਖਣੀ ਅਫਰੀਕਾ (ਨੈਸ਼ਨਲ ਸਟੇਡੀਅਮ, ਕਰਾਚੀ)
14 ਫਰਵਰੀ 2025: ਫਾਈਨਲ ਮੈਚ, (ਨੈਸ਼ਨਲ ਸਟੇਡੀਅਮ, ਕਰਾਚੀ)
ਚੈਂਪੀਅਨਜ਼ ਟਰਾਫੀ 2025 ਲਈ ਪਾਕਿਸਤਾਨ ਦਾ ਸ਼ਡਿਊਲ
19 ਫਰਵਰੀ 2025: ਪਾਕਿਸਤਾਨ ਬਨਾਮ ਨਿਊਜ਼ੀਲੈਂਡ (ਨੈਸ਼ਨਲ ਸਟੇਡੀਅਮ, ਕਰਾਚੀ)
23 ਫਰਵਰੀ 2025: ਪਾਕਿਸਤਾਨ ਬਨਾਮ ਭਾਰਤ (ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਦੁਬਈ)
27 ਫਰਵਰੀ 2025: ਪਾਕਿਸਤਾਨ ਬਨਾਮ ਬੰਗਲਾਦੇਸ਼ (ਰਾਵਲਪਿੰਡੀ ਕ੍ਰਿਕਟ ਸਟੇਡੀਅਮ, ਰਾਵਲਪਿੰਡੀ)
ਤਿਕੋਣੀ ਸੀਰੀਜ਼ ਅਤੇ ਚੈਂਪੀਅਨਜ਼ ਟਰਾਫੀ 2025 ਪਾਕਿਸਤਾਨ ਟੀਮ ਸਕੁਐਡ
ਕਪਤਾਨ: ਮੁਹੰਮਦ ਰਿਜ਼ਵਾਨ (ਵਿਕਟਕੀਪਰ)
ਉਪ-ਕਪਤਾਨ: ਸਲਮਾਨ ਆਗਾ
ਹੋਰ ਖਿਡਾਰੀ: ਬਾਬਰ ਆਜ਼ਮ, ਫਖਰ ਜ਼ਮਾਨ, ਸਾਊਦ ਸ਼ਕੀਲ, ਤੈਯਬ ਤਾਹਿਰ, ਉਸਮਾਨ ਖਾਨ, ਫਹੀਮ ਅਸ਼ਰਫ, ਕਾਮਰਾਨ ਗੁਲਾਮ, ਖੁਸ਼ਦਿਲ ਸ਼ਾਹ, ਅਬਰਾਰ ਅਹਿਮਦ, ਹਾਰਿਸ ਰਉਫ, ਮੁਹੰਮਦ ਹਸਨੈਨ, ਨਸੀਮ ਸ਼ਾਹ, ਸ਼ਾਹੀਨ ਅਫਰੀਦੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
