ਪੰਜਾਬੀ ਪੁੱਤ ਨੇ ਵਿਦੇਸ਼ 'ਚ ਪਾਈ ਧੱਕ, ਗਿੱਲ ਨੇ ਇੰਗਲੈਂਡ 'ਚ ਤੋੜਿਆ ਗਾਵਸਕਰ ਦਾ ਰਿਕਾਰਡ
Shubman Gill Break Sunil Gavaskar Record: ਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਇਤਿਹਾਸ ਰੱਚ ਦਿੱਤਾ ਹੈ। ਉਨ੍ਹਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

Shubman Gill Hundred Knock In England: ਪੰਜਾਬ ਦੇ ਸ਼ੇਰ ਪੁੱਤ ਅਤੇ ਭਾਰਤੀ ਟੈਸਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਇਤਿਹਾਸ ਰੱਚ ਦਿੱਤਾ ਹੈ। ਸ਼ੁਭਮਨ ਗਿੱਲ ਨੇ ਐਜਬੈਸਟਨ ਟੈਸਟ ਦੀ ਦੂਜੀ ਪਾਰੀ ਵਿੱਚ ਸੈਂਕੜਾ ਲਗਾਇਆ ਹੈ। ਗਿੱਲ ਨੇ 129 ਗੇਂਦਾਂ ਵਿੱਚ ਇਹ ਸੈਂਕੜਾ ਲਾਇਆ, ਜਿਸ ਵਿੱਚ 9 ਚੌਕੇ ਅਤੇ 3 ਛੱਕੇ ਲੱਗੇ।
ਇਸ ਸੈਂਕੜੇ ਦੇ ਨਾਲ ਹੀ ਗਿੱਲ ਨੇ ਭਾਰਤ ਦੇ ਮਹਾਨ ਖਿਡਾਰੀ ਸੁਨੀਲ ਗਾਵਸਕਰ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਸੁਨੀਲ ਗਾਵਸਕਰ ਇੱਕੋ ਟੈਸਟ ਮੈਚ ਵਿੱਚ ਦੋਹਰਾ ਸੈਂਕੜਾ ਅਤੇ ਇੱਕ ਸੈਂਕੜਾ ਲਗਾਉਣ ਵਾਲੇ ਇਕਲੌਤੇ ਭਾਰਤੀ ਖਿਡਾਰੀ ਸਨ, ਪਰ ਸ਼ੁਭਮਨ ਗਿੱਲ ਨੇ ਹੁਣ ਇਹ ਰਿਕਾਰਡ ਆਪਣੇ ਨਾਮ ਕਰ ਲਿਆ ਹੈ।
ਸ਼ੁਭਮਨ ਗਿੱਲ ਦਾ ਬੱਲਾ ਇੰਗਲੈਂਡ ਦੌਰੇ 'ਤੇ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਦੂਜਾ ਟੈਸਟ ਮੈਚ ਐਜਬੈਸਟਨ ਵਿਖੇ ਖੇਡਿਆ ਜਾ ਰਿਹਾ ਹੈ। ਗਿੱਲ ਨੇ ਇਸ ਮੈਚ ਦੀਆਂ ਦੋਵੇਂ ਪਾਰੀਆਂ ਵਿੱਚ 350 ਤੋਂ ਵੱਧ ਦੌੜਾਂ ਬਣਾਈਆਂ ਹਨ। ਗਿੱਲ ਨੇ ਇਸ ਦੂਜੇ ਟੈਸਟ ਮੈਚ ਦੀ ਪਹਿਲੀ ਪਾਰੀ ਵਿੱਚ 387 ਗੇਂਦਾਂ ਵਿੱਚ 269 ਦੌੜਾਂ ਬਣਾਈਆਂ, ਜਿਸ ਵਿੱਚ ਉਨ੍ਹਾਂ ਨੇ 30 ਚੌਕੇ ਅਤੇ ਤਿੰਨ ਛੱਕੇ ਲਗਾਏ। ਗਿੱਲ ਦੂਜੀ ਪਾਰੀ ਵਿੱਚ ਵੀ ਬੜਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ। ਗਿੱਲ ਨੂੰ ਐਜਬੈਸਟਨ ਦੀ ਪਿੱਚ ਪਸੰਦ ਆ ਰਹੀ ਹੈ। ਕਪਤਾਨ ਦੂਜੀ ਪਾਰੀ ਵਿੱਚ 130 ਗੇਂਦਾਂ ਵਿੱਚ 100 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਹਨ।
India skipper Shubman Gill follows up his double hundred with another 💯 at Edgbaston 👏#WTC27 #ENGvIND 📝: https://t.co/Av3A67xTry pic.twitter.com/BLABEIsdeL
— ICC (@ICC) July 5, 2025
ਇੰਗਲੈਂਡ ਵਿੱਚ ਬਣਾਈਆਂ 500 ਤੋਂ ਵੱਧ ਦੌੜਾਂ
ਸ਼ੁਭਮਨ ਗਿੱਲ ਨੇ ਇੰਗਲੈਂਡ ਵਿਰੁੱਧ ਪਹਿਲੇ ਟੈਸਟ ਵਿੱਚ ਵੀ ਸ਼ਾਨਦਾਰ ਬੱਲੇਬਾਜ਼ੀ ਕੀਤੀ। ਭਾਰਤੀ ਕਪਤਾਨ ਨੇ ਲੀਡਜ਼ ਟੈਸਟ ਦੀ ਪਹਿਲੀ ਪਾਰੀ ਵਿੱਚ 227 ਗੇਂਦਾਂ ਵਿੱਚ 147 ਦੌੜਾਂ ਬਣਾਈਆਂ, ਜਿਸ ਵਿੱਚ 19 ਚੌਕੇ ਅਤੇ ਇੱਕ ਛੱਕਾ ਲਾਇਆ। ਹਾਲਾਂਕਿ, ਦੂਜੀ ਪਾਰੀ ਵਿੱਚ, ਗਿੱਲ 16 ਗੇਂਦਾਂ ਵਿੱਚ ਸਿਰਫ਼ 8 ਦੌੜਾਂ ਹੀ ਬਣਾ ਸਕੇ। ਭਾਰਤ ਪਹਿਲਾ ਟੈਸਟ ਹਾਰ ਗਿਆ, ਪਰ ਭਾਰਤੀ ਬੱਲੇਬਾਜ਼ਾਂ ਨੇ ਇੰਗਲੈਂਡ ਵਿੱਚ ਜ਼ਬਰਦਸਤ ਪ੍ਰਦਰਸ਼ਨ ਦਿਖਾਇਆ।
ਸ਼ੁਭਮਨ ਗਿੱਲ ਇਸ ਸੀਰੀਜ਼ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਗਿੱਲ ਨੇ ਇਸ ਸੀਰੀਜ਼ ਵਿੱਚ ਤਿੰਨ ਹੋਰ ਮੈਚ ਖੇਡਣੇ ਹਨ। ਹੁਣ ਤੱਕ ਗਿੱਲ ਨੇ ਸਿਰਫ਼ ਦੋ ਮੈਚਾਂ ਵਿੱਚ 500 ਤੋਂ ਵੱਧ ਦੌੜਾਂ ਬਣਾਈਆਂ ਹਨ। ਇੱਕ ਸੀਰੀਜ਼ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਆਸਟ੍ਰੇਲੀਆਈ ਦਿੱਗਜ ਡੌਨ ਬ੍ਰੈਡਮੈਨ ਦੇ ਕੋਲ ਹੈ। 1930 ਦੀ ਐਸ਼ੇਜ਼ ਸੀਰੀਜ਼ ਵਿੱਚ ਡੌਨ ਬ੍ਰੈਡਮੈਨ ਨੇ ਪੰਜ ਮੈਚਾਂ ਵਿੱਚ 974 ਦੌੜਾਂ ਬਣਾਈਆਂ। ਜੇਕਰ ਗਿੱਲ ਇਸੇ ਤਰ੍ਹਾਂ ਬੱਲੇਬਾਜ਼ੀ ਕਰਦੇ ਰਹੇ, ਤਾਂ ਉਹ ਡੌਨ ਬ੍ਰੈਡਮੈਨ ਦਾ 95 ਸਾਲ ਪੁਰਾਣਾ ਰਿਕਾਰਡ ਤੋੜ ਸਕਦੇ ਹਨ।




















