Hardik Pandya: ਲਿਮੇਟਡ ਓਵਰ ਕ੍ਰਿਕੇਟ `ਚ ਵੀ ਹਾਰਦਿਕ ਪੰਡਯਾ ਭਾਰਤ ਦਾ ਨੰਬਰ 1 ਕ੍ਰਿਕੇਟਰ, ਆਕਾਸ਼ ਚੋਪੜਾ ਦਾ ਦਾਅਵਾ
ਪਹਿਲੀ ਵਾਰ ਇੰਡੀਆ ਨੇ ਟੀ-20 ਤੇ ਵਨਡੇ ਸੀਰੀਜ਼ ਜਿੱਤਣ 'ਚ ਕਾਮਯਾਬ ਰਹੀ। ਭਾਰਤ ਦੀ ਇਸ ਸਫਲਤਾ 'ਚ ਹਾਰਦਿਕ ਪੰਡਯਾ ਦਾ ਅਹਿਮ ਯੋਗਦਾਨ ਰਿਹਾ। ਪੰਡਯਾ ਨੂੰ ਇੰਗਲੈਂਡ ਖਿਲਾਫ ਖੇਡੀ ਗਈ ਸੀਰੀਜ਼ 'ਚ ਪਲੇਅਰ ਆਫ ਦਾ ਸੀਰੀਜ਼ ਦਾ ਖਿਤਾਬ ਮਿਲਿਆ
ਇੰਗਲੈਂਡ ਖਿਲਾਫ ਖੇਡੀ ਗਈ ਟੀ-20 ਅਤੇ ਵਨਡੇ ਸੀਰੀਜ਼ 'ਚ ਟੀਮ ਇੰਡੀਆ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਪਹਿਲੀ ਵਾਰ ਇੰਡੀਆ ਨੇ ਇਕੱਠੇ ਟੀ-20 ਅਤੇ ਵਨਡੇ ਸੀਰੀਜ਼ ਜਿੱਤਣ 'ਚ ਕਾਮਯਾਬੀ ਹਾਸਲ ਕੀਤੀ ਹੈ। ਭਾਰਤ ਦੀ ਇਸ ਸਫਲਤਾ 'ਚ ਹਰਫਨਮੌਲਾ ਹਾਰਦਿਕ ਪੰਡਯਾ ਦਾ ਅਹਿਮ ਯੋਗਦਾਨ ਰਿਹਾ। ਕ੍ਰਿਕਟ ਮਾਹਿਰ ਆਕਾਸ਼ ਚੋਪੜਾ ਦਾ ਮੰਨਣਾ ਹੈ ਕਿ ਮੌਜੂਦਾ ਸਮੇਂ ਵਿੱਚ ਹਾਰਦਿਕ ਪੰਡਯਾ ਸੀਮਤ ਓਵਰਾਂ ਦੀ ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਮਹੱਤਵਪੂਰਨ ਖਿਡਾਰੀ ਹੈ।
ਹਾਰਦਿਕ ਪੰਡਯਾ ਨੂੰ ਇੰਗਲੈਂਡ ਖਿਲਾਫ ਖੇਡੀ ਗਈ ਵਨਡੇ ਸੀਰੀਜ਼ 'ਚ ਪਲੇਅਰ ਆਫ ਦਾ ਸੀਰੀਜ਼ ਦਾ ਖਿਤਾਬ ਮਿਲਿਆ। ਹਾਰਦਿਕ ਪੰਡਯਾ ਨੇ ਸੀਰੀਜ਼ ਦੇ ਫੈਸਲਾਕੁੰਨ ਮੈਚ 'ਚ ਨਾ ਸਿਰਫ ਚਾਰ ਵਿਕਟਾਂ ਲਈਆਂ ਸਗੋਂ ਉਨ੍ਹਾਂ ਨੇ 71 ਦੌੜਾਂ ਦੀ ਅਹਿਮ ਪਾਰੀ ਵੀ ਖੇਡੀ।
ਆਕਾਸ਼ ਚੋਪੜਾ ਨੇ ਕਿਹਾ ਕਿ ਹਾਰਦਿਕ ਪੰਡਯਾ ਪੂਰੀ ਫਿਟਨੈੱਸ ਹਾਸਲ ਕਰਨ ਤੋਂ ਬਾਅਦ ਸ਼ਾਨਦਾਰ ਖਿਡਾਰੀ ਬਣ ਗਿਆ ਹੈ। ਆਕਾਸ਼ ਚੋਪੜਾ ਦਾ ਕਹਿਣਾ ਹੈ ਕਿ ਹਾਰਦਿਕ ਪੰਡਯਾ ਆਪਣੀ ਜ਼ਿੰਮੇਵਾਰੀ ਨੂੰ ਸਮਝ ਰਿਹਾ ਹੈ ਅਤੇ ਭਾਰਤ ਲਈ ਮੈਚ ਫਿਨਿਸ਼ ਕਰ ਰਿਹਾ ਹੈ।
ਇਸ ਲਈ ਹਾਰਦਿਕ ਪੰਡਯਾ 'ਚ ਬਦਲਾਅ ਆਇਆ ਹੈ
ਆਕਾਸ਼ ਚੋਪੜਾ ਨੇ ਕਿਹਾ, ''ਹਾਰਦਿਕ ਪੰਡਯਾ ਹੁਣ ਪੂਰੀ ਤਰ੍ਹਾਂ ਵਾਪਸ ਆ ਗਿਆ ਹੈ। ਹਾਰਦਿਕ ਪੰਡਯਾ ਚੰਗੀ ਗੇਂਦਬਾਜ਼ੀ ਕਰ ਰਹੇ ਹਨ। ਹੁਣ ਹਾਰਦਿਕ ਪੰਡਯਾ ਨੂੰ ਇੱਕ ਵੱਖਰੇ ਪੱਧਰ ਦੇ ਖਿਡਾਰੀ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਹਾਰਦਿਕ ਪੰਡਯਾ 'ਚ ਇਹ ਬਦਲਾਅ ਆਈਪੀਐੱਲ 'ਚ ਮਿਲੀ ਜ਼ਿੰਮੇਵਾਰੀ ਕਾਰਨ ਆਇਆ ਹੈ।
ਆਕਾਸ਼ ਚੋਪੜਾ ਨੇ ਅੱਗੇ ਕਿਹਾ, ''ਹੁਣ ਹਾਰਦਿਕ ਪੰਡਯਾ ਸਿਰਫ਼ ਫਿਨਿਸ਼ਰ ਨਹੀਂ ਹੈ। ਟੀਮ ਉਸ ਤੋਂ ਹੋਰ ਮੰਗ ਕਰ ਰਹੀ ਹੈ ਅਤੇ ਉਹ ਉਸ ਨੂੰ ਪੂਰਾ ਵੀ ਕਰ ਰਹੀ ਹੈ। ਇਹ ਭਾਰਤ ਲਈ ਬਹੁਤ ਚੰਗਾ ਹੈ। ਹਾਰਦਿਕ ਪੰਡਯਾ ਸੀਮਤ ਓਵਰਾਂ ਦੀ ਲੜੀ ਵਿੱਚ ਭਾਰਤ ਲਈ ਨੰਬਰ ਇੱਕ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਹਨ।