ਪੜਚੋਲ ਕਰੋ
ਯੁਵਰਾਜ ਸਿੰਘ ਨੇ ਨਹੀਂ ਇਸ ਖਿਡਾਰੀ ਨੇ ਸਭ ਤੋਂ ਪਹਿਲਾਂ ਠੋਕੇ ਸੀ ਇੱਕ ਓਵਰ ‘ਚ 6 ਛੱਕੇ, ਬਣਾਇਆ ਸੀ ਵਰਲਡ ਰਿਕਾਰਡ
ਭਾਰਤੀ ਟੀਮ ਦੇ ਸਿਕਸਰ ਕਿੰਗ ਕਹੇ ਜਾਣ ਵਾਲੇ ਯੁਵਰਾਜ ਸਿੰਘ ਨੇ ਸਾਲ 2007 ਦੇ ਟੀ-20 ਵਰਲਡ ਕੱਪ ਦੇ ਲੀਗ ਮੈਚ ‘ਚ ਇੰਗਲੈਂਡ ਦੇ ਗੇਂਦਬਾਜ਼ ਸਟੁਅਰਡ ਬ੍ਰਾਡ ਦੇ ਇੱਕ ਹੀ ਓਵਰ ‘ਚ 6 ਛੱਕੇ ਜੜੇ ਸੀ। ਯੁਵਰਾਜ ਸਿੰਘ ਦੇ 6 ਛੱਕਿਆਂ ਵਾਲੀ ਕਹਾਣੀ ਤਾਂ ਸਭ ਨੂੰ ਪਤਾ ਹੈ, ਪਰ ਇਸ ਤੋਂ ਪਹਿਲਾਂ ਵੀ ਇੱਕ ਅੰਤਰਾਸ਼ਟਰੀ ਮੈਚ ‘ਚ ਇੱਕ ਹੀ ਓਵਰ ‘ਚ ਲਗਾਤਾਰ 6 ਗੇਂਦਾਂ ‘ਤੇ 6 ਛੱਕੇ ਠੋਕੇ ਗਏ ਸੀ
ਪਵਨਪ੍ਰੀਤ ਕੌਰ
ਚੰਡੀਗੜ੍ਹ: ਭਾਰਤੀ ਟੀਮ ਦੇ ਸਿਕਸਰ ਕਿੰਗ ਕਹੇ ਜਾਣ ਵਾਲੇ ਯੁਵਰਾਜ ਸਿੰਘ ਨੇ ਸਾਲ 2007 ਦੇ ਟੀ-20 ਵਰਲਡ ਕੱਪ ਦੇ ਲੀਗ ਮੈਚ ‘ਚ ਇੰਗਲੈਂਡ ਦੇ ਗੇਂਦਬਾਜ਼ ਸਟੁਅਰਡ ਬ੍ਰਾਡ ਦੇ ਇੱਕ ਹੀ ਓਵਰ ‘ਚ 6 ਛੱਕੇ ਜੜੇ ਸੀ। ਯੁਵਰਾਜ ਸਿੰਘ ਦੇ 6 ਛੱਕਿਆਂ ਵਾਲੀ ਕਹਾਣੀ ਤਾਂ ਸਭ ਨੂੰ ਪਤਾ ਹੈ, ਪਰ ਇਸ ਤੋਂ ਪਹਿਲਾਂ ਵੀ ਇੱਕ ਅੰਤਰਾਸ਼ਟਰੀ ਮੈਚ ‘ਚ ਇੱਕ ਹੀ ਓਵਰ ‘ਚ ਲਗਾਤਾਰ 6 ਗੇਂਦਾਂ ‘ਤੇ 6 ਛੱਕੇ ਠੋਕੇ ਗਏ ਸੀ, ਇਹ ਗੱਲ ਬਹੁਤ ਹੀ ਘੱਟ ਲੋਕ ਜਾਣਦੇ ਹਨ।
ਇਹ ਕਮਾਲ ਸਾਊਥ ਅਫਰੀਕਾ ਦੇ ਦਿੱਗਜ ਬੱਲੇਬਾਜ਼ ਹਰਸ਼ੇਲ ਗਿਬਸ ਨੇ ਕੀਤਾ ਸੀ। ਸਾਲ 2007 ‘ਚ 16 ਮਾਰਚ ਨੂੰ ਯਾਨੀ ਅੱਜ ਦੇ ਹੀ ਦਿਨ ਹਰਸ਼ੇਲ ਗਿਬਸ ਨੇ ਇਹ ਰਿਕਾਰਡ ਬਣਾਇਆ ਸੀ। ਦਰਅਸਲ ਵੇਸਟ ਇੰਡੀਜ਼ ‘ਚ ਖੇਡੇ ਗਏ ਸਾਲ 2007 ਦੇ ਵਰਲਡ ਕੱਪ ਦੇ ਗਰੁੱਪ ਏ ਦੇ 7ਵੇਂ ਲੀਗ ਮੈਚ ‘ਚ ਸਾਊਥ ਅਫਰੀਕਾ ਟੀਮ ਦਾ ਸਾਹਮਣਾ ਕਮਜ਼ੋਰ ਨੀਦਰਲੈਂਡ ਨਾਲ ਹੋਇਆ।
ਇਸ ਮੈਚ ‘ਚ ਬਾਰਿਸ਼ ਕਾਰਨ ਰੁਕਾਵਟ ਆ ਗਈ ਸੀ ਤੇ ਮੈਚ 40-40 ਓਵਰ ‘ਤੇ ਖੇਡਿਆ ਗਿਆ। ਇਸ ਮੈਚ ‘ਚ ਹਰਸ਼ੇਲ ਨੇ ਤੂਫਾਨੀ ਤੇਵਰ ਦਿਖਾਏ ਤੇ ਇੱਕ ਹੀ ਓਵਰ ‘ਚ 6 ਛੱਕੇ ਮਾਰ ਦਿੱਤੇ। ਇਸ ਤੋਂ ਪਹਿਲਾਂ ਕਿਸੇ ਵੀ ਹੋਰ ਖਿਡਾਰੀ ਨੇ ਅਜਿਹਾ ਨਹੀਂ ਕੀਤਾ ਸੀ ਤੇ ਇਸੇ ਸਾਲ ਕੁੱਝ ਸਮੇਂ ਬਾਅਦ ਯੁਵਰਾਜ ਨੇ ਵੀ ਇੱਕ ਹੀ ਓਵਰ ‘ਚ 6 ਛੱਕੇ ਮਾਰੇ ਸੀ। ਅੱਜ ਤੱਕ ਹੋਰ ਕਿਸੇ ਵੀ ਖਿਡਾਰੀ ਨੇ ਅਜਿਹਾ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ:
ਨਿਊਜ਼ੀਲੈਂਡ 'ਚ ਸਫਾਏ ਮਗਰੋਂ ਬ੍ਰਾਇਨ ਲਾਰਾ ਨੇ ਭਾਰਤੀ ਟੀਮ ਬਾਰੇ ਕਹਿ ਦਿੱਤੀ ਵੱਡੀ ਗੱਲ
ਬੀਸੀਸੀਆਈ ਦਾ ਵੱਡਾ ਫੈਸਲਾ- ਇਰਾਨੀ ਟਰਾਫੀ ਸਮੇਤ ਸਾਰੇ ਘਰੇਲੂ ਪ੍ਰਤੀਯੋਗਤਾਵਾਂ 'ਤੇ ਰੋਕ
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਦੇਸ਼
ਪੰਜਾਬ
ਪੰਜਾਬ
Advertisement