ਪੜਚੋਲ ਕਰੋ

Hockey WC 2022: ਭਾਰਤੀ ਟੀਮ ਦਾ ਅਗਲਾ ਮੁਕਾਬਲਾ ਵੇਲਸ ਨਾਲ ਹੋਵੇਗਾ, ਜਾਣੋ ਕਦੋ ਅਤੇ ਕਿੱਥੇ ਵੇਖ ਸਕਦੇ ਹੋ ਮੈਚ

ਭਾਰਤੀ ਟੀਮ ਪਹਿਲਾਂ ਹੀ ਕਰਾਸ ਓਵਰ ਟਾਈ ਲਈ ਕੁਆਲੀਫਾਈ ਕਰ ਚੁੱਕੀ ਹੈ, ਇਸ ਲਈ ਗਰੁੱਪ ਗੇੜ ਵਿੱਚ ਸਿਖਰ ’ਤੇ ਬਣੇ ਰਹਿਣ ਅਤੇ ਸਿੱਧੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਲਈ ਵੇਲਜ਼ ਖ਼ਿਲਾਫ਼ ਮੈਚ ਅਹਿਮ ਹੋਵੇਗਾ।

IND vs WAL Live Telecast: ਭਾਰਤੀ ਟੀਮ ਨੇ 15ਵੇਂ ਹਾਕੀ ਵਿਸ਼ਵ ਕੱਪ (Hockey World Cup) ਵਿੱਚ ਚੰਗੀ ਸ਼ੁਰੂਆਤ ਕੀਤੀ ਹੈ। ਸਪੇਨ ਤੋਂ ਪਹਿਲਾ ਮੈਚ ਜਿੱਤਣ ਤੋਂ ਬਾਅਦ ਭਾਰਤੀ ਟੀਮ ਦਾ ਦੂਜਾ ਮੈਚ ਇੰਗਲੈਂਡ ਨਾਲ ਡਰਾਅ ਰਿਹਾ। ਹੁਣ ਉਹ ਵੇਲਜ਼ ਖਿਲਾਫ ਆਪਣੇ ਪੂਲ ਦਾ ਤੀਜਾ ਅਤੇ ਆਖਰੀ ਮੈਚ ਖੇਡੇਗੀ। ਭਾਰਤੀ ਟੀਮ ਪਹਿਲਾਂ ਹੀ ਕਰਾਸ ਓਵਰ ਟਾਈ ਲਈ ਕੁਆਲੀਫਾਈ ਕਰ ਚੁੱਕੀ ਹੈ, ਇਸ ਲਈ ਗਰੁੱਪ ਗੇੜ ਵਿੱਚ ਸਿਖਰ ’ਤੇ ਬਣੇ ਰਹਿਣ ਅਤੇ ਸਿੱਧੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਲਈ ਵੇਲਜ਼ ਖ਼ਿਲਾਫ਼ ਮੈਚ ਅਹਿਮ ਹੋਵੇਗਾ।

ਇਸ ਵਿਸ਼ਵ ਕੱਪ ਵਿੱਚ 16 ਟੀਮਾਂ ਹਿੱਸਾ ਲੈ ਰਹੀਆਂ ਹਨ। ਸਾਰੀਆਂ ਟੀਮਾਂ ਨੂੰ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਹਰੇਕ ਗਰੁੱਪ ਦੀ ਜੇਤੂ ਟੀਮ ਸਿੱਧੇ ਕੁਆਰਟਰ ਫਾਈਨਲ ਵਿੱਚ ਪਹੁੰਚ ਜਾਵੇਗੀ, ਜਦੋਂ ਕਿ ਦੂਜੇ ਅਤੇ ਤੀਜੇ ਦਰਜੇ ਦੀਆਂ ਟੀਮਾਂ ਕਰਾਸਓਵਰ ਮੈਚਾਂ ਦੇ ਤਹਿਤ ਕੁਆਰਟਰ ਫਾਈਨਲ ਵਿੱਚ ਪਹੁੰਚਣ ਦੇ ਯੋਗ ਹੋਣਗੀਆਂ। ਫਿਲਹਾਲ ਇੰਗਲੈਂਡ 4 ਅੰਕਾਂ ਨਾਲ ਪੂਲ-ਡੀ 'ਚ ਸਿਖਰ 'ਤੇ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਵੀ 4 ਅੰਕਾਂ ਨਾਲ ਹੈ ਪਰ ਗੋਲ ਅੰਤਰ ਦੇ ਘੱਟ ਹੋਣ ਕਾਰਨ ਉਹ ਦੂਜੇ ਸਥਾਨ 'ਤੇ ਹੈ। ਹੁਣ ਇਸ ਪੂਲ 'ਚ ਆਖਰੀ ਦੋ ਮੈਚ ਬਾਕੀ ਹਨ, ਉਸ ਤੋਂ ਬਾਅਦ ਇਹ ਤੈਅ ਹੋਵੇਗਾ ਕਿ ਕਿਸ ਨੂੰ ਕੁਆਰਟਰ ਫਾਈਨਲ 'ਚ ਸਿੱਧੀ ਐਂਟਰੀ ਮਿਲੇਗੀ ਅਤੇ ਕਿਸ ਨੂੰ ਕਰਾਸ ਓਵਰ ਮੈਚ ਖੇਡਣੇ ਹੋਣਗੇ।

ਵੇਲਜ਼ 'ਤੇ ਵੱਡੀ ਜਿੱਤ ਦੀ ਲੋੜ ਹੈ

ਜੇਕਰ ਭਾਰਤ ਨੇ ਸਿੱਧੇ ਕੁਆਰਟਰ ਫਾਈਨਲ 'ਚ ਪਹੁੰਚਣਾ ਹੈ ਤਾਂ ਉਸ ਨੂੰ ਵੇਲਜ਼ 'ਤੇ ਵੱਡੀ ਜਿੱਤ ਦਰਜ ਕਰਨ 'ਤੇ ਧਿਆਨ ਦੇਣਾ ਹੋਵੇਗਾ। ਜੇਕਰ ਜਿੱਤ ਛੋਟੀ ਹੁੰਦੀ ਹੈ ਤਾਂ ਉਸ ਨੂੰ ਇੰਗਲੈਂਡ ਅਤੇ ਸਪੇਨ ਵਿਚਾਲੇ ਹੋਣ ਵਾਲੇ ਮੈਚ 'ਚ ਡਰਾਅ ਦੀ ਉਮੀਦ ਕਰਨੀ ਪਵੇਗੀ। ਜੇਕਰ ਭਾਰਤੀ ਟੀਮ ਵੇਲਜ਼ ਤੋਂ ਹਾਰ ਜਾਂਦੀ ਹੈ ਤਾਂ ਉਹ ਸਿਖਰ 'ਤੇ ਨਹੀਂ ਆ ਸਕੇਗੀ ਅਤੇ ਉਸ ਨੂੰ ਕਰਾਸ ਓਵਰ ਮੈਚ ਦੇ ਤਹਿਤ ਕੁਆਰਟਰ ਫਾਈਨਲ ਤੱਕ ਦਾ ਸਫ਼ਰ ਤੈਅ ਕਰਨਾ ਹੋਵੇਗਾ।

ਭਾਰਤੀ ਟੀਮ ਇਸ ਸਮੇਂ ਚੰਗੀ ਲੈਅ ਵਿੱਚ ਹੈ। ਉਹ ਵੇਲਜ਼ ਦੇ ਮੁਕਾਬਲੇ ਵੀ ਬਹੁਤ ਮਜ਼ਬੂਤ ​​ਹੈ। ਭਾਰਤੀ ਟੀਮ ਨੇ ਜਿੱਥੇ ਸਪੇਨ ਖਿਲਾਫ 2-0 ਨਾਲ ਜਿੱਤ ਦਰਜ ਕੀਤੀ ਸੀ, ਉਥੇ ਇੰਗਲੈਂਡ ਖਿਲਾਫ ਮੈਚ ਗੋਲ ਰਹਿਤ ਡਰਾਅ ਰਿਹਾ ਸੀ। ਦੂਜੇ ਪਾਸੇ ਵੇਲਜ਼ ਨੂੰ ਇੰਗਲੈਂਡ ਖਿਲਾਫ 0-5 ਅਤੇ ਸਪੇਨ ਖਿਲਾਫ 0-4 ਨਾਲ ਹਾਰ ਝੱਲਣੀ ਪਈ। ਅਜਿਹੇ 'ਚ ਭਾਰਤੀ ਟੀਮ ਨੂੰ ਵੀ ਵੇਲਜ਼ ਖਿਲਾਫ ਵੱਡੀ ਜਿੱਤ ਦਰਜ ਕਰਨ ਦੀ ਉਮੀਦ ਹੈ।

ਮੈਚ ਕਦੋਂ ਅਤੇ ਕਿੱਥੇ ਵੇਖ ਸਕਦੇ ਹੋ?

ਭਾਰਤ ਅਤੇ ਵੇਲਜ਼ ਵਿਚਾਲੇ ਇਹ ਮੈਚ 19 ਜਨਵਰੀ ਨੂੰ ਸ਼ਾਮ 7 ਵਜੇ ਖੇਡਿਆ ਜਾਵੇਗਾ। ਇਹ ਮੈਚ ਭੁਵਨੇਸ਼ਵਰ ਵਿੱਚ ਖੇਡਿਆ ਜਾਵੇਗਾ। ਇਸ ਮੈਚ ਦਾ ਸਿੱਧਾ ਪ੍ਰਸਾਰਣ ਸਟਾਰ ਸਪੋਰਟਸ ਫਸਟ, ਸਟਾਰ ਸਪੋਰਟਸ ਸਿਲੈਕਟ 2 ਐਸਡੀ ਅਤੇ ਸਟਾਰ ਸਪੋਰਟਸ ਸਿਲੈਕਟ 2 ਐਚਡੀ 'ਤੇ ਕੀਤਾ ਜਾਵੇਗਾ। ਸਾਰੇ ਮੈਚਾਂ ਦੀ ਲਾਈਵ ਸਟ੍ਰੀਮਿੰਗ Disney + Hotstar ਐਪ 'ਤੇ ਉਪਲਬਧ ਹੋਵੇਗੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੱਲੇਵਾਲ ਦਾ ਮਰਨ ਵਰਤ 20ਵੇਂ ਦਿਨ 'ਚ ਦਾਖਲ, ਕਿਹਾ- ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਖੁਦਕੁਸ਼ੀ ਕਰ ਰਹੇ ਕਿਸਾਨ
ਡੱਲੇਵਾਲ ਦਾ ਮਰਨ ਵਰਤ 20ਵੇਂ ਦਿਨ 'ਚ ਦਾਖਲ, ਕਿਹਾ- ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਖੁਦਕੁਸ਼ੀ ਕਰ ਰਹੇ ਕਿਸਾਨ
Punjab News: ਪੰਜਾਬ 'ਚ 18 ਦਸੰਬਰ ਨੂੰ ਕਰਨਾ ਪੈ ਸਕਦਾ ਮੁਸ਼ਕਿਲਾਂ ਦਾ ਸਾਹਮਣਾ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖਬਰ...
ਪੰਜਾਬ 'ਚ 18 ਦਸੰਬਰ ਨੂੰ ਕਰਨਾ ਪੈ ਸਕਦਾ ਮੁਸ਼ਕਿਲਾਂ ਦਾ ਸਾਹਮਣਾ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖਬਰ...
Weather Update: ਚੰਡੀਗੜ੍ਹ ਸਣੇ ਪੰਜਾਬ ਦੇ 21 ਜ਼ਿਲ੍ਹਿਆਂ 'ਚ ਪਵੇਗੀ ਕੜਾਕੇ ਦੀ ਠੰਡ, ਅਲਰਟ ਜਾਰੀ, ਜਾਣੋ ਆਪਣੇ ਸ਼ਹਿਰ ਦਾ ਹਾਲ
Weather Update: ਚੰਡੀਗੜ੍ਹ ਸਣੇ ਪੰਜਾਬ ਦੇ 21 ਜ਼ਿਲ੍ਹਿਆਂ 'ਚ ਪਵੇਗੀ ਕੜਾਕੇ ਦੀ ਠੰਡ, ਅਲਰਟ ਜਾਰੀ, ਜਾਣੋ ਆਪਣੇ ਸ਼ਹਿਰ ਦਾ ਹਾਲ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 15-12-2024
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 15-12-2024
Advertisement
ABP Premium

ਵੀਡੀਓਜ਼

ਡੱਲੇਵਾਲ ਨੇ ਹਾਲ਼ਤ ਨਾਜੁਕ, ਡੱਲੇਵਾਲ ਨੇ ਕਹਿ ਦਿੱਤੀ ਵੱਡੀ ਗੱਲ਼18 ਕਿਸਾਨ ਹੋਏ ਜ਼ਖਮੀ, 1 ਕਿਸਾਨ ਦੀ ਅੱਖ ਵਿੱਚ ਲੱਗੀ ਗੋਲੀ |Farmers Protest | Shambhu Border|ਕਿਸਾਨਾਂ ਦਾ ਤੀਜਾ ਜੱਥਾ ਸ਼ੰਭੂ ਮੌਰਚੇ 'ਚ ਵਾਪਸ  ਪਰਤਿਆ |Abp Sanjha|Farmers Protest | Shambhu Border| 101 ਕਿਸਾਨਾਂ ਦਾ ਜੱਥਾ ਤੀਜੀ ਵਾਰ ਹੋਇਆ ਅਸਫ਼ਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੱਲੇਵਾਲ ਦਾ ਮਰਨ ਵਰਤ 20ਵੇਂ ਦਿਨ 'ਚ ਦਾਖਲ, ਕਿਹਾ- ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਖੁਦਕੁਸ਼ੀ ਕਰ ਰਹੇ ਕਿਸਾਨ
ਡੱਲੇਵਾਲ ਦਾ ਮਰਨ ਵਰਤ 20ਵੇਂ ਦਿਨ 'ਚ ਦਾਖਲ, ਕਿਹਾ- ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਖੁਦਕੁਸ਼ੀ ਕਰ ਰਹੇ ਕਿਸਾਨ
Punjab News: ਪੰਜਾਬ 'ਚ 18 ਦਸੰਬਰ ਨੂੰ ਕਰਨਾ ਪੈ ਸਕਦਾ ਮੁਸ਼ਕਿਲਾਂ ਦਾ ਸਾਹਮਣਾ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖਬਰ...
ਪੰਜਾਬ 'ਚ 18 ਦਸੰਬਰ ਨੂੰ ਕਰਨਾ ਪੈ ਸਕਦਾ ਮੁਸ਼ਕਿਲਾਂ ਦਾ ਸਾਹਮਣਾ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖਬਰ...
Weather Update: ਚੰਡੀਗੜ੍ਹ ਸਣੇ ਪੰਜਾਬ ਦੇ 21 ਜ਼ਿਲ੍ਹਿਆਂ 'ਚ ਪਵੇਗੀ ਕੜਾਕੇ ਦੀ ਠੰਡ, ਅਲਰਟ ਜਾਰੀ, ਜਾਣੋ ਆਪਣੇ ਸ਼ਹਿਰ ਦਾ ਹਾਲ
Weather Update: ਚੰਡੀਗੜ੍ਹ ਸਣੇ ਪੰਜਾਬ ਦੇ 21 ਜ਼ਿਲ੍ਹਿਆਂ 'ਚ ਪਵੇਗੀ ਕੜਾਕੇ ਦੀ ਠੰਡ, ਅਲਰਟ ਜਾਰੀ, ਜਾਣੋ ਆਪਣੇ ਸ਼ਹਿਰ ਦਾ ਹਾਲ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 15-12-2024
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 15-12-2024
ਸਰਦੀਆਂ 'ਚ ਆਪਣੇ Pets ਨੂੰ ਕਿੰਨੀ ਵਾਰ ਨਹਵਾਉਣਾ ਚਾਹੀਦਾ? ਜਾਣੋ ਸਿਹਤ ਮਾਹਰਾਂ ਦੀ ਸਲਾਹ
ਸਰਦੀਆਂ 'ਚ ਆਪਣੇ Pets ਨੂੰ ਕਿੰਨੀ ਵਾਰ ਨਹਵਾਉਣਾ ਚਾਹੀਦਾ? ਜਾਣੋ ਸਿਹਤ ਮਾਹਰਾਂ ਦੀ ਸਲਾਹ
AAP ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਡੇਰਾ ਬਿਆਸ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਲਿਆ ਅਸ਼ੀਰਵਾਦ
AAP ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਡੇਰਾ ਬਿਆਸ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਲਿਆ ਅਸ਼ੀਰਵਾਦ
Punjab News: ਨਗਰ ਨਿਗਮ ਚੋਣਾਂ 'ਚ ਆਪ ਨੇ ਖੋਲ੍ਹਿਆ 'ਗਾਰੰਟੀਆਂ ਦਾ ਪਿਟਾਰਾ' ! ਪ੍ਰਧਾਨ ਨੇ ਕਿਹਾ- ਪੀਣ ਨੂੰ ਮਿਲੇਗਾ ਸਾਫ਼ ਪਾਣੀ ਤੇ ਚਲਾ ਦਿਆਂਗੇ ਇਲੈਕਟ੍ਰਿਕ ਬੱਸਾਂ, ਜਾਣੋ ਹੋਰ ਕੀ ਕਿਹਾ ?
Punjab News: ਨਗਰ ਨਿਗਮ ਚੋਣਾਂ 'ਚ ਆਪ ਨੇ ਖੋਲ੍ਹਿਆ 'ਗਾਰੰਟੀਆਂ ਦਾ ਪਿਟਾਰਾ' ! ਪ੍ਰਧਾਨ ਨੇ ਕਿਹਾ- ਪੀਣ ਨੂੰ ਮਿਲੇਗਾ ਸਾਫ਼ ਪਾਣੀ ਤੇ ਚਲਾ ਦਿਆਂਗੇ ਇਲੈਕਟ੍ਰਿਕ ਬੱਸਾਂ, ਜਾਣੋ ਹੋਰ ਕੀ ਕਿਹਾ ?
ਲੁਧਿਆਣਾ 'ਚ ਮੋਬਾਈਲ ਦੀ ਦੁਕਾਨ 'ਤੇ ਚੋਰਾਂ ਨੇ ਕੀਤਾ ਹੱਥ ਸਾਫ, 20 ਹਜ਼ਾਰ ਡਾਲਰ ਸਣੇ ਹੋਰ ਸਮਾਨ ਲੈਕੇ ਹੋਏ ਫਰਾਰ
ਲੁਧਿਆਣਾ 'ਚ ਮੋਬਾਈਲ ਦੀ ਦੁਕਾਨ 'ਤੇ ਚੋਰਾਂ ਨੇ ਕੀਤਾ ਹੱਥ ਸਾਫ, 20 ਹਜ਼ਾਰ ਡਾਲਰ ਸਣੇ ਹੋਰ ਸਮਾਨ ਲੈਕੇ ਹੋਏ ਫਰਾਰ
Embed widget