RSS ਨਾਲ ਜੁੜੇ ਸੰਗਠਨ ਨੇ ਲਾਇਆ ਇਲਜ਼ਾਮ, ਕਿਹਾ BCCI ਨੇ ਚੀਨੀ ਸਪਾਂਸਰਾ ਨਾਲ ਜਾਰੀ ਰਹਿ ਕੀਤਾ ਦੇਸ਼ ਦਾ ਨਿਰਾਦਰ
ਸਵਦੇਸ਼ੀ ਜਾਗਰਣ ਮੰਚ (ਐਸਜੇਐਮ) ਨੇ ਬੀਸੀਸੀਆਈ ਦੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਲਈ ਚੀਨੀ ਸਪਾਂਸਰਾਂ ਨਾਲ ਜਾਰੀ ਰਹਿਣ ਦੇ ਫੈਸਲੇ ਤੇ ਹੈਰਾਨੀ ਜਤਾਈ ਹੈ।
ਨਵੀਂ ਦਿੱਲੀ: ਸਵਦੇਸ਼ੀ ਜਾਗਰਣ ਮੰਚ (ਐਸਜੇਐਮ) ਨੇ ਬੀਸੀਸੀਆਈ ਦੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਲਈ ਚੀਨੀ ਸਪਾਂਸਰਾਂ ਨਾਲ ਜਾਰੀ ਰਹਿਣ ਦੇ ਫੈਸਲੇ ਤੇ ਹੈਰਾਨੀ ਜਤਾਈ ਹੈ।ਰਾਸ਼ਟਰੀ ਸਵੈਮ ਸੇਵਕ (ਆਰਐਸਐਸ) ਨਾਲ ਜੁੜੇ ਐਸਜੇਐਮ ਨੇ ਸੋਮਵਾਰ ਨੂੰ ਕਿਹਾ ਕਿ ਲੋਕਾਂ ਨੂੰ ਇਸ ਟੀ 20 ਕ੍ਰਿਕਟ ਲੀਗ ਦਾ ਬਾਈਕਾਟ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ।
ਐਸਜੇਐਮ ਦੇ ਕੋ-ਕਨਵੀਨਰ ਅਸ਼ਵਨੀ ਮਹਾਜਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਅਤੇ ਆਈਪੀਐਲ ਨੇ ਚੀਨੀ ਸੈਨਿਕਾਂ ਨਾਲ ਝੜਪਾਂ ਵਿੱਚ ਸ਼ਹੀਦ ਹੋਏ ਭਾਰਤੀ ਸੈਨਿਕਾਂ ਦੀ ਬੇਅਦਬੀ ਕੀਤੀ ਹੈ।
ਮਹਾਜਨ ਨੇ ਕਿਹਾ, "ਜਦੋਂ ਦੇਸ਼ ਆਰਥਿਕਤਾ ਨੂੰ ਚੀਨੀ ਦਬਦਬੇ ਤੋਂ ਮੁਕਤ ਕਰਨ ਲਈ ਸਖਤ ਮਿਹਨਤ ਕਰ ਰਿਹਾ ਹੈ, ਤਾਂ ਸਰਕਾਰ ਚੀਨ ਨੂੰ ਸਾਡੇ ਬਾਜ਼ਾਰਾਂ ਤੋਂ ਦੂਰ ਰੱਖਣ ਲਈ ਸਾਰੇ ਯਤਨ ਕਰ ਰਹੀ ਹੈ, ਅਜਿਹੇ ਵਿੱਚ ਆਈਪੀਐਲ ਦਾ ਫੈਸਲਾ ਲੋਕਾਂ ਦੇ ਭਲੇ ਦੇ ਵਿਰੁੱਧ ਹੈ।" .
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਕ੍ਰਿਕਟ ਲੀਗ ਦਾ ਬਾਈਕਾਟ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਬੀਸੀਸੀਆਈ ਅਤੇ ਆਈਪੀਐਲ ਪ੍ਰਬੰਧਕਾਂ ਨੂੰ ਚੀਨੀ ਕੰਪਨੀਆਂ ਦੇ ਨਾਲ ਰਹਿਣ ਦੇ ਫੈਸਲੇ ਤੇ ਵਿਚਾਰ ਕਰਨ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਦੇਸ਼ ਦੀ ਸੁਰੱਖਿਆ ਅਤੇ ਮਾਣ-ਸਨਮਾਨ ਤੋਂ ਇਲਾਵਾ ਹੋਰ ਕੁਝ ਨਹੀਂ ਹੈ।