(Source: ECI/ABP News)
PBKS vs KKR, IPL 2023 Live: ਪੰਜਾਬ ਨੇ ਕੋਲਕਾਤਾ ਨੂੰ ਡਕਵਰਥ ਲੁਈਸ ਨਿਯਮ ਨਾਲ 7 ਦੌੜਾਂ ਨਾਲ ਹਰਾਇਆ
IPL 2023: IPL 2023 ਦਾ ਦੂਜਾ ਮੈਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਮੁਹਾਲੀ ਵਿੱਚ ਖੇਡਿਆ ਜਾ ਰਿਹਾ ਹੈ।
LIVE

Background
PBKS vs KKR : ਮੀਂਹ ਕਾਰਨ ਖੇਡ ਰੁਕੀ, ਕੋਲਕਾਤਾ ਨੂੰ ਜਿੱਤ ਲਈ 46 ਦੌੜਾਂ ਦੀ ਲੋੜ
ਕੋਲਕਾਤਾ-ਪੰਜਾਬ ਵਿਚਾਲੇ ਮੋਹਾਲੀ 'ਚ ਖੇਡਿਆ ਜਾ ਰਿਹਾ ਮੈਚ ਮੀਂਹ ਕਾਰਨ ਰੁਕ ਗਿਆ ਹੈ। ਕੋਲਕਾਤਾ ਨੂੰ ਜਿੱਤ ਲਈ 24 ਗੇਂਦਾਂ ਵਿੱਚ 46 ਦੌੜਾਂ ਦੀ ਲੋੜ ਹੈ। ਮੀਂਹ ਤੇਜ਼ ਹੋ ਗਿਆ ਹੈ, ਜਿਸ ਕਾਰਨ ਮੈਚ ਰੋਕ ਦਿੱਤਾ ਗਿਆ।
KKR vs PBKS Live: ਕੋਲਕਾਤਾ ਦਾ ਡਿੱਗਿਆ ਛੇਵਾਂ ਵਿਕਟ, ਰਸੇਲ 35 ਦੌੜਾਂ ਬਣਾ ਕੇ ਆਊਟ
ਸੈਮ ਕੁਰਨ ਨੇ ਪੰਜਾਬ ਕਿੰਗਜ਼ ਨੂੰ ਵੱਡੀ ਸਫਲਤਾ ਦਿਵਾਈ। ਕੋਲਕਾਤਾ ਦਾ ਛੇਵਾਂ ਵਿਕਟ ਡਿੱਗਿਆ। ਆਂਦਰੇ ਰਸੇਲ 19 ਗੇਂਦਾਂ ਵਿੱਚ 35 ਦੌੜਾਂ ਬਣਾ ਕੇ ਆਊਟ ਹੋ ਗਏ। ਕੋਲਕਾਤਾ ਨੂੰ ਜਿੱਤ ਲਈ ਅਜੇ 31 ਗੇਂਦਾਂ 'ਚ 62 ਦੌੜਾਂ ਦੀ ਲੋੜ ਹੈ।
KKR vs PBKS Live Score: ਕੋਲਕਾਤਾ ਦਾ ਪੰਜਵਾਂ ਵਿਕਟ ਡਿੱਗਿਆ
ਕੋਲਕਾਤਾ ਨਾਈਟ ਰਾਈਡਰਜ਼ ਦਾ ਪੰਜਵਾਂ ਵਿਕਟ ਡਿੱਗਿਆ। ਰਿੰਕੂ ਸਿੰਘ 4 ਗੇਂਦਾਂ 'ਤੇ 4 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਓਵਰ ਦੀ ਪਹਿਲੀ ਹੀ ਗੇਂਦ 'ਤੇ ਰਾਹੁਲ ਚਾਹਰ ਨੇ ਆਊਟ ਕੀਤਾ।
KKR vs PBKS Live: ਕੋਲਕਾਤਾ ਦਾ ਡਿੱਗਿਆ ਤੀਜਾ ਵਿਕਟ, ਗੁਰਬਾਜ 22 ਦੌੜਾਂ ਬਣਾ ਕੇ ਆਊਟ
ਕੋਲਕਾਤਾ ਨਾਈਟ ਰਾਈਡਰਜ਼ ਦਾ ਤੀਜਾ ਵਿਕਟ ਡਿੱਗਿਆ। ਗੁਰਬਾਜ 16 ਗੇਂਦਾਂ ਵਿੱਚ 22 ਦੌੜਾਂ ਬਣਾ ਕੇ ਆਊਟ ਹੋ ਗਿਆ। ਨਾਥਨ ਐਲਿਸ ਨੇ ਉਸ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਕੇਕੇਆਰ ਦਾ ਸਕੋਰ - 29-3
KKR vs PBKS Live: ਕੋਲਕਾਤਾ ਨਾਈਟ ਰਾਈਡਰਜ਼ ਦੀ ਦੂਜੀ ਵਿਕਟ ਡਿੱਗੀ
ਕੋਲਕਾਤਾ ਨਾਈਟ ਰਾਈਡਰਜ਼ ਦੀ ਦੂਜੀ ਵਿਕਟ ਡਿੱਗੀ। ਅਨੁਕੁਲ ਰਾਏ 5 ਗੇਂਦਾਂ 'ਤੇ 4 ਦੌੜਾਂ ਬਣਾ ਕੇ ਆਊਟ ਹੋ ਗਏ। ਅਰਸ਼ਦੀਪ ਸਿੰਘ ਨੇ ਉਸ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਅਰਸ਼ਦੀਪ ਨੇ ਪੰਜਾਬ ਨੂੰ ਦੂਜੀ ਕਾਮਯਾਬੀ ਦਿਵਾਈ। ਉਸ ਨੇ 1 ਓਵਰ 'ਚ ਸਿਰਫ 4 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਪੰਜਾਬ ਦਾ ਸਕੋਰ - 17-2
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
