World Athletics Championships 2023: ਨੀਰਜ ਚੋਪੜਾ ਮੁੜ ਕਰ ਸਕਦੇ ਕਮਾਲ, ਜੈਵਲਿਨ ਥਰੋਅ ਦੇ ਕੁਆਲੀਫਿਕੇਸ਼ਨ ਰਾਊਂਡ ਦੀ ਉਡੀਕ
Neeraj Chopra Javelin Throw: ਸਵੀਡਨ ਦੇ ਬੁਡਾਪੇਸਟ ਵਿੱਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 2023 ਆਯੋਜਿਤ ਕੀਤੀ ਜਾ ਰਹੀ ਹੈ। ਇਸ 'ਚ ਨੀਰਜ ਚੋਪੜਾ ਦੀ ਨਜ਼ਰ ਕੁਆਲੀਫਿਕੇਸ਼ਨ ਰਾਊਂਡ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ 'ਤੇ ਹੋਵੇਗੀ।
Neeraj Chopra Javelin Throw: ਭਾਰਤ ਦੇ ਸਟਾਰ ਅਥਲੀਟ ਨੀਰਜ ਚੋਪੜਾ ਇੱਕ ਵਾਰ ਫਿਰ ਤਿਰੰਗਾ ਲਹਿਰਾ ਸਕਦੇ ਹਨ। ਸਵੀਡਨ ਦੇ ਬੁਡਾਪੇਸਟ ਵਿੱਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 2023 ਆਯੋਜਿਤ ਕੀਤੀ ਜਾ ਰਹੀ ਹੈ। ਅਜਿਹੇ 'ਚ ਸ਼ੁੱਕਰਵਾਰ ਨੂੰ ਭਾਰਤੀ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਨੀਰਜ 'ਤੇ ਹੋਣਗੀਆਂ। ਗੋਲਡਨ ਬੁਆਏ ਨੀਰਜ ਮੈਨਸ ਜੈਵਲਿਨ ਥਰੋਅ ਮੁਕਾਬਲੇ ਵਿੱਚ ਚੁਣੌਤੀ ਪੇਸ਼ ਕਰਨਗੇ। ਨੀਰਜ ਦਾ ਨਿਸ਼ਾਨਾ ਕੁਆਲੀਫਿਕੇਸ਼ਨ ਰਾਊਂਡ 'ਚ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਉਨ੍ਹਾਂ ਨੂੰ ਗਰੁੱਪ ਵਿੱਚ ਰੱਖਿਆ ਗਿਆ ਹੈ।
ਭਾਰਤ ਦੇ ਨੀਰਜ ਗਰੁੱਪ ਏ ਦਾ ਹਿੱਸਾ ਹਨ। ਇਸ ਵਿੱਚ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਅਤੇ ਜਰਮਨੀ ਦੇ ਜੂਲੀਅਨ ਵੇਬਰ ਵੀ ਸ਼ਾਮਲ ਹਨ। ਪਾਕਿਸਤਾਨ ਦੇ ਅਰਸ਼ਦ ਨਦੀਮ ਗਰੁੱਪ ਬੀ ਦਾ ਹਿੱਸਾ ਹਨ। ਇਸ ਵਿੱਚ ਜੈਕਬ ਵਾਡਲਿਚ ਵਰਗੇ ਸਿਤਾਰੇ ਵੀ ਸ਼ਾਮਲ ਹਨ। ਇਸ ਈਵੈਂਟ ਵਿੱਚ ਕੁੱਲ 37 ਖਿਡਾਰੀ ਹਿੱਸਾ ਲੈ ਰਹੇ ਹਨ। ਨੀਰਜ ਨੂੰ ਇੱਥੇ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ: Virat Kohli: ਵਿਰਾਟ ਕੋਹਲੀ ਦੀ ਇਸ ਹਰਕਤ ਤੋਂ ਖਫਾ ਹੋਇਆ BCCI, ਸੋਸ਼ਲ ਮੀਡੀਆ ਪੋਸਟ ਕਰਕੇ ਸਾਰੇ ਖਿਡਾਰੀਆਂ ਨੂੰ ਮਿਲੀ ਚੇਤਾਵਨੀ
ਨੀਰਜ ਨੂੰ ਫਾਈਨਲ ਵਿੱਚ ਥਾਂ ਬਣਾਉਣ ਲਈ ਘੱਟੋ-ਘੱਟ 83 ਮੀਟਰ ਦੀ ਦੂਰੀ ਤੱਕ ਜੈਵਲਿਨ ਸੁੱਟਣਾ ਹੋਵੇਗਾ। ਜੈਵਲਿਨ ਥਰੋਅ ਈਵੈਂਟ ਦੇ ਫਾਈਨਲ ਲਈ ਕੁਆਲੀਫਾਈ ਕਰਨ ਲਈ 83 ਮੀਟਰ ਕੁਆਲੀਫਾਈਂਗ ਮਾਰਕ ਹੈ। ਨੀਰਜ ਚੋਪੜਾ ਲਈ ਇਹ ਮੁਸ਼ਕਲ ਨਹੀਂ ਹੋਵੇਗਾ। ਉਹ ਲੁਸਾਨੇ ਵਿੱਚ 88.67 ਮੀਟਰ ਦੀ ਦੂਰੀ ਤੱਕ ਥਰੋਅ ਕਰ ਚੁੱਕੇ ਹਨ। ਉਨ੍ਹਾਂ ਨੇ ਗੋਲਡ ਮੈਡਲ ਵੀ ਹਾਸਲ ਕੀਤਾ ਸੀ। ਉਹ ਇਸ ਸਮੇਂ ਵਿਸ਼ਵ ਸੂਚੀ ਵਿੱਚ ਤੀਜੇ ਨੰਬਰ 'ਤੇ ਹਨ। ਨੀਰਜ ਦੇ ਨਾਲ, ਡੀਪੀ ਮਨੂ ਅਤੇ ਕਿਸ਼ੋਰ ਜੇਨਾ ਵੀ ਜੈਵਲਿਨ ਥਰੋਅ ਈਵੈਂਟ ਵਿੱਚ ਹਿੱਸਾ ਲੈਣਗੇ। ਇਹ ਦੋਵੇਂ ਭਾਰਤੀ ਵੀ ਹਨ।
ਨੀਰਜ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 2023 ਵਿੱਚ ਸੋਨ ਤਗਮੇ ਦੇ ਦਾਅਵੇਦਾਰ ਹਨ। ਉਨ੍ਹਾਂ ਨੇ 2022 ਵਿੱਚ ਅਮਰੀਕਾ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਜੇਕਰ ਨੀਰਜ ਇਸ ਵਾਰ ਸੋਨ ਤਮਗਾ ਜਿੱਤਦੇ ਹਨ ਤਾਂ ਉਹ ਇਕ ਖਾਸ ਰਿਕਾਰਡ ਬਣਾ ਦੇਣਗੇ। ਨੀਰਜ ਵਿਸ਼ਵ ਚੈਂਪੀਅਨਸ਼ਿਪ ਵਿੱਚ ਗੋਲਡ ਜਿੱਤਣ ਵਾਲੇ ਦੂਜੇ ਭਾਰਤੀ ਖਿਡਾਰੀ ਬਣ ਜਾਣਗੇ। ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਵਿਅਕਤੀਗਤ ਮੁਕਾਬਲਿਆਂ ਵਿੱਚ ਸੋਨ ਤਮਗਾ ਜਿੱਤਿਆ। ਹੁਣ ਨੀਰਜ ਵੀ ਇਸ ਨੂੰ ਦੁਹਰਾ ਸਕਦੇ ਹਨ।
ਇਹ ਵੀ ਪੜ੍ਹੋ: MS Dhoni: ਰਹਿਮਨਉੱਲਾ ਗੁਰਬਾਜ਼ ਨੇ ਤੋੜਿਆ ਧੋਨੀ ਦਾ 18 ਸਾਲ ਪੁਰਾਣਾ ਰਿਕਾਰਡ, ਪਾਕਿਸਤਾਨ ਖਿਲਾਫ ਹਾਸਲ ਕੀਤੀ ਵੱਡੀ ਪ੍ਰਾਪਤੀ