ਪੜਚੋਲ ਕਰੋ
(Source: ECI/ABP News)
ਯੁਵਰਾਜ ਸਿੰਘ ਫਿਰ ਚੌਕੇ-ਛੱਕਿਆਂ ਲਈ ਤਿਆਰ
ਇੰਟਰਨੈਸ਼ਨਲ ਕ੍ਰਿਕਟ ਤੋਂ ਹਾਲ ਹੀ ‘ਚ ਸੰਨਿਆਸ ਲੈ ਚੁੱਕੇ ਯੁਵਰਾਜ ਸਿੰਘ ਇੱਕ ਵਾਰ ਫੇਰ ਮੈਦਾਨ ‘ਤੇ ਚੌਕਿਆਂ ਤੇ ਛੱਕਿਆਂ ਦੀ ਬਾਰਸ਼ ਕਰਦੇ ਨਜ਼ਰ ਆਉਣਗੇ। ਯੁਵਰਾਜ ਆਪਣੇ ਬੱਲੇਬਾਜ਼ੀ ਦਾ ਜੌਹਰ ਅਬੂਧਾਬੀ ‘ਚ ਹੋਣ ਵਾਲੀ ਟੀ-10 ਲੀਗ ‘ਚ ਵਿਖਾਉਣਗੇ।

ਨਵੀਂ ਦਿੱਲੀ: ਇੰਟਰਨੈਸ਼ਨਲ ਕ੍ਰਿਕਟ ਤੋਂ ਹਾਲ ਹੀ ‘ਚ ਸੰਨਿਆਸ ਲੈ ਚੁੱਕੇ ਯੁਵਰਾਜ ਸਿੰਘ ਇੱਕ ਵਾਰ ਫੇਰ ਮੈਦਾਨ ‘ਤੇ ਚੌਕਿਆਂ ਤੇ ਛੱਕਿਆਂ ਦੀ ਬਾਰਸ਼ ਕਰਦੇ ਨਜ਼ਰ ਆਉਣਗੇ। ਯੁਵਰਾਜ ਆਪਣੇ ਬੱਲੇਬਾਜ਼ੀ ਦਾ ਜੌਹਰ ਅਬੂਧਾਬੀ ‘ਚ ਹੋਣ ਵਾਲੀ ਟੀ-20 ਲੀਗ ‘ਚ ਵਿਖਾਉਣਗੇ। ਕ੍ਰਿਕਟ ਨੈਕਸਟ ਦੀ ਖ਼ਬਰ ਦੀ ਮੰਨੀਏ ਤਾਂ ਯੁਵਰਾਜ ਦਾ ਖੇਡਣਾ ਲਗਪਗ ਤੈਅ ਹੈ। ਯੁਵਰਾਜ ਦੇ ਖੇਡਣ ਦੀ ਪੁਸ਼ਟੀ ਖੁਦ ਟੀ-10 ਲੀਗ ਦੇ ਚੇਅਰਮੈਨ ਸ਼ਾਜੀ ਉਲ ਮੁਲਕ ਨੇ ਕੀਤੀ ਹੈ।
ਖ਼ਬਰਾਂ ਦੀ ਮੰਨੀਏ ਤਾਂ ਯੁਵਰਾਜ ਨਾਲ ਲੀਗ ਦੇ ਅਧਿਕਾਰੀਆਂ ਦੀ ਗੱਲਬਾਤ ਫਾਈਨਲ ਸਟੇਜ ‘ਚ ਹੈ। ਸ਼ਾਜੀ ਉਲ ਮੁਲਕ ਨੇ ਇਸ ਬਾਰੇ ਕਿਹਾ, “ਗੱਲਬਾਤ ਆਖਰੀ ਦੌਰ ‘ਚ ਹੈ। ਜਲਦੀ ਇਸ ਦਾ ਐਲਾਨ ਕਰਨ ਦੀ ਉਮੀਦ ਹੈ”। ਹੁਣ ਜੇਕਰ ਆਖਰੀ ਦੌਰ ‘ਚ ਗੱਲਬਾਤ ਕਾਮਯਾਬ ਰਹਿੰਦੀ ਹੈ ਤਾਂ ਯੁਵਰਾਜ ਦੇ ਫੈਨਸ ਲਈ ਇੱਕ ਵਾਰ ਫੇਰ ਉਹ ਛੱਕੇ ਜੜਦੇ ਹੋਏ ਨਜ਼ਰ ਆਉਣਗੇ।
ਅਸਲ BCCI ਦੇ ਨਿਯਮਾਂ ਮੁਤਾਬਕ ਵਿਦੇਸ਼ੀ ਲੀਗ ‘ਚ ਸਿਰਫ ਉਹੀ ਖਿਡਾਰੀ ਖੇਡ ਸਕਦਾ ਹੈ ਜੋ ਸੰਨਿਆਸ ਲੈ ਚੁੱਕਿਆ ਹੈ। ਯੁਵਰਾਜ ਨੇ ਇਸੇ ਸਾਲ ਜੁਲਾਈ ‘ਚ ਕ੍ਰਿਕਟ ਨੂੰ ਅਲਵਿਦਾ ਕਿਹਾ ਸੀ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਟ੍ਰੈਂਡਿੰਗ
ਅੰਮ੍ਰਿਤਸਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
