Apple iPhone 16- iPhone ਲਈ ਭਾਰਤੀ ਲੋਕਾਂ ਦਾ ਕ੍ਰੇਜ ਵੇਖ ਗਦਗਦ ਹੋਈ Apple ਕੰਪਨੀ, ਕਰ ਦਿੱਤਾ ਵੱਡਾ ਐਲਾਨ...
Apple iPhone 16 -ਹਾਲ ਹੀ ਵਿਚ ਲਾਂਚ ਹੋਏ ਆਈਫੋਨ 16 (iPhone 16) ਦਾ ਭਾਰਤ ਵਿਚ ਕਾਫੀ ਕ੍ਰੇਜ ਦੇਖਿਆ ਗਿਆ। ਇਸ ਨੂੰ ਖਰੀਦਣ ਲਈ ਦਿੱਲੀ ਅਤੇ ਮੁੰਬਈ ‘ਚ ਲੋਕ ਰਾਤ ਤੋਂ ਹੀ ਸਟੋਰ ਦੇ ਸਾਹਮਣੇ ਕਤਾਰਾਂ ‘ਚ ਖੜ੍ਹੇ ਹੋ ਗਏ ਸਨ।
Apple iPhone 16 -ਹਾਲ ਹੀ ਵਿਚ ਲਾਂਚ ਹੋਏ ਆਈਫੋਨ 16 (iPhone 16) ਦਾ ਭਾਰਤ ਵਿਚ ਕਾਫੀ ਕ੍ਰੇਜ ਦੇਖਿਆ ਗਿਆ। ਇਸ ਨੂੰ ਖਰੀਦਣ ਲਈ ਦਿੱਲੀ ਅਤੇ ਮੁੰਬਈ ‘ਚ ਲੋਕ ਰਾਤ ਤੋਂ ਹੀ ਸਟੋਰ ਦੇ ਸਾਹਮਣੇ ਕਤਾਰਾਂ ‘ਚ ਖੜ੍ਹੇ ਹੋ ਗਏ ਸਨ।
ਇਸ ਦੀਆਂ ਵੀਡੀਓਜ਼ ਅਤੇ ਫੋਟੋਆਂ ਵੀ ਵਾਇਰਲ ਹੋਈਆਂ ਸਨ, ਜਿਸ ਵਿਚ ਸੈਂਕੜੇ ਲੋਕ ਆਈਫੋਨ ਖਰੀਦਣ ਲਈ ਘੰਟਿਆਂਬੱਧੀ ਲਾਈਨ ਵਿਚ ਖੜ੍ਹੇ ਸਨ। ਐਪਲ ਕੰਪਨੀ, ਭਾਰਤੀਆਂ ਵਿਚ ਆਈਫੋਨ ਦੇ ਕ੍ਰੇਜ਼ ਤੋਂ ਇੰਨੀ ਖੁਸ਼ ਸੀ ਕਿ ਹੁਣ ਉਸ ਨੇ 4 ਹੋਰ ਸਟੋਰ ਖੋਲ੍ਹਣ ਦਾ ਐਲਾਨ ਕੀਤਾ ਹੈ।
ਦੱਸ ਦਈਏ ਕਿ ਅਜੇ ਐਪਲ ਦੇ ਦੇਸ਼ ‘ਚ ਸਿਰਫ 2 ਸਟੋਰ ਹਨ ਜੋ ਦਿੱਲੀ ਅਤੇ ਮੁੰਬਈ ‘ਚ ਸਥਿਤ ਹਨ। ਐਪਲ ਕੰਪਨੀ ਨੇ ਆਖਿਆ ਹੈ ਕਿ ਕੰਪਨੀ ਛੇਤੀ ਹੀ ਭਾਰਤ ਵਿਚ ਆਪਣਾ ਪਹਿਲਾ ‘ਮੇਡ ਇਨ ਇੰਡੀਆ’ ਆਈਫੋਨ 16 ਪ੍ਰੋ (Apple iPhone 16) ਅਤੇ ਆਈਫੋਨ 16 ਪ੍ਰੋ ਮੈਕਸ ਪੇਸ਼ ਕਰੇਗੀ। ਐਪਲ ਦੇ ਰਿਟੇਲ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ Deirdre O’Brien ਨੇ ਕਿਹਾ, ‘ਅਸੀਂ ਆਪਣੀ ਟੀਮ ਵਿਚ ਵਾਧਾ ਕਰਦੇ ਹੋਏ ਖੁਸ਼ ਹਾਂ ਕਿਉਂਕਿ ਅਸੀਂ ਭਾਰਤ ਵਿੱਚ ਹੋਰ ਸਟੋਰ ਖੋਲ੍ਹਣ ਦੀ ਯੋਜਨਾ ਬਣਾ ਰਹੇ ਹਾਂ। ਅਸੀਂ ਇਸ ਦੇਸ਼ ਵਿੱਚ ਆਪਣੇ ਗਾਹਕਾਂ ਦੇ ਜਨੂੰਨ ਤੋਂ ਪ੍ਰੇਰਿਤ ਹਾਂ ਅਤੇ ਉਨ੍ਹਾਂ ਦੀ ਸਹੂਲਤ ਲਈ 4 ਨਵੇਂ ਸਟੋਰ ਖੋਲ੍ਹਾਂਗੇ।
ਕਿਹੜੇ ਸ਼ਹਿਰਾਂ ਨੂੰ ਲਾਭ ਹੋਵੇਗਾ?
ਕੰਪਨੀ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ‘ਚ ਪੁਣੇ, ਬੈਂਗਲੁਰੂ, ਦਿੱਲੀ-ਐੱਨਸੀਆਰ ਅਤੇ ਮੁੰਬਈ ‘ਚ ਚਾਰ ਹੋਰ ਸਟੋਰ ਖੋਲ੍ਹੇ ਜਾਣਗੇ। ਇਸ ਤੋਂ ਪਹਿਲਾਂ, ਐਪਲ ਨੇ ਭਾਰਤ ਵਿਚ ਆਪਣੇ ਪਹਿਲੇ ਦੋ ਸਟੋਰ 2023 ਵਿੱਚ ਦਿੱਲੀ ਅਤੇ ਮੁੰਬਈ ਵਿੱਚ ਖੋਲ੍ਹੇ ਸਨ। ਸਾਲ 2025 ਤੱਕ ਦੇਸ਼ ‘ਚ ਐਪਲ ਦੇ 6 ਸਟੋਰ ਹੋਣਗੇ।
ਭਾਰਤ ਵਿਚ ਨਵੇਂ ਫੋਨਾਂ ਦਾ ਨਿਰਮਾਣ
ਐਪਲ ਨੇ ਬਿਆਨ ‘ਚ ਕਿਹਾ ਹੈ ਕਿ ਕੰਪਨੀ ਹੁਣ ਭਾਰਤ ‘ਚ iPhone 16 Pro ਅਤੇ iPhone 16 Pro Max ਸਮੇਤ ਸਾਰੇ iPhone 16 ਦਾ ਨਿਰਮਾਣ ਕਰ ਰਹੀ ਹੈ। ਕੰਪਨੀ ਨੇ ਸਾਲ 2017 ਵਿੱਚ ਪਹਿਲੀ ਵਾਰ ਭਾਰਤ ਵਿੱਚ ਆਈਫੋਨ ਦਾ ਨਿਰਮਾਣ ਸ਼ੁਰੂ ਕੀਤਾ ਸੀ। ਕੰਪਨੀ ਦੇ ਅਨੁਸਾਰ, ਭਾਰਤ ਵਿੱਚ ਨਿਰਮਿਤ ਆਈਫੋਨ 16 ਪ੍ਰੋ ਅਤੇ ਪ੍ਰੋ ਮੈਕਸ ਜਲਦੀ ਹੀ ਸਥਾਨਕ ਗਾਹਕਾਂ ਲਈ ਅਤੇ ਦੁਨੀਆ ਭਰ ਦੇ ਚੋਣਵੇਂ ਦੇਸ਼ਾਂ ਵਿੱਚ ਨਿਰਯਾਤ ਲਈ ਉਪਲਬਧ ਹੋਣਗੇ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।