Cyber Attack: ਡੇਟਿੰਗ ਐਪ 'ਤੇ ਵੱਡਾ ਸਾਈਬਰ ਹਮਲਾ, 72,000 ਔਰਤਾਂ ਦੀਆਂ ਫੋਟੋਆਂ ਲੀਕ, ਮੱਚਿਆ ਹੜਕੰਪ
Cyber Attack: ਪ੍ਰਸਿੱਧ ਡੇਟਿੰਗ ਐਪ ਟੀ 'ਤੇ ਵੱਡਾ ਸਾਈਬਰ ਹਮਲਾ ਹੋਇਆ ਹੈ। ਇਸ ਸਾਈਬਰ ਅਟੈਕ ਵਿੱਚ 72,000 ਔਰਤਾਂ ਦੀਆਂ ਫੋਟੋਆਂ ਲੀਕ ਹੋ ਗਈਆਂ ਹਨ। ਔਰਤਾਂ ਲਈ ਖਾਸ ਤੌਰ 'ਤੇ ਬਣਾਈ ਗਈ ਡੇਟਿੰਗ ਐਪ ਟੀ ਨੇ ਇੱਕ...

Cyber Attack: ਪ੍ਰਸਿੱਧ ਡੇਟਿੰਗ ਐਪ ਟੀ 'ਤੇ ਵੱਡਾ ਸਾਈਬਰ ਹਮਲਾ ਹੋਇਆ ਹੈ। ਇਸ ਸਾਈਬਰ ਅਟੈਕ ਵਿੱਚ 72,000 ਔਰਤਾਂ ਦੀਆਂ ਫੋਟੋਆਂ ਲੀਕ ਹੋ ਗਈਆਂ ਹਨ। ਔਰਤਾਂ ਲਈ ਖਾਸ ਤੌਰ 'ਤੇ ਬਣਾਈ ਗਈ ਡੇਟਿੰਗ ਐਪ ਟੀ ਨੇ ਇੱਕ ਵੱਡੀ ਡੇਟਾ ਉਲੰਘਣਾ ਦੀ ਪੁਸ਼ਟੀ ਕੀਤੀ ਹੈ ਜਿਸ ਵਿੱਚ ਹੈਕਰਾਂ ਨੇ ਲਗਪਗ 72,000 ਔਰਤਾਂ ਦੀਆਂ ਤਸਵੀਰਾਂ ਤੱਕ ਪਹੁੰਚ ਪ੍ਰਾਪਤ ਕੀਤੀ। ਇਸ ਮਗਰੋਂ ਐਪ ਵਰਤਣ ਵਾਲੀਆਂ ਔਰਤਾਂ ਵਿੱਚ ਹੜਕੰਪ ਮੱਚ ਗਿਆ ਹੈ।
ਡੇਟਿੰਗ ਐਪ ਟੀ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਨੇ ਆਪਣੇ ਸਿਸਟਮ ਤੱਕ "ਅਣਅਧਿਕਾਰਤ ਐਕਸੈਸ" ਦੀ ਪਛਾਣ ਕੀਤੀ ਹੈ। ਇਸ ਹੈਕ ਵਿੱਚ ਲੀਕ ਹੋਈਆਂ ਤਸਵੀਰਾਂ ਵਿੱਚ 13,000 ਸੈਲਫੀ ਤੇ ਫੋਟੋ ਆਈਡੀ ਸ਼ਾਮਲ ਹਨ ਜੋ ਖਾਤਾ ਤਸਦੀਕ ਲਈ ਜਮ੍ਹਾਂ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਪੋਸਟਾਂ, ਕੁਮੈਂਟ ਤੇ ਸਿੱਧੇ ਸੰਦੇਸ਼ਾਂ ਤੋਂ ਲਈਆਂ ਗਈਆਂ 59,000 ਹੋਰ ਤਸਵੀਰਾਂ ਵੀ ਸ਼ਾਮਲ ਹਨ। ਹਾਲਾਂਕਿ ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਈਮੇਲ ਤੇ ਫੋਨ ਨੰਬਰ ਲੀਕ ਨਹੀਂ ਹੋਏ ਹਨ ਤੇ ਸਿਰਫ ਉਹ ਉਪਭੋਗਤਾ ਪ੍ਰਭਾਵਿਤ ਹੋਏ ਹਨ ਜੋ ਫਰਵਰੀ 2024 ਤੋਂ ਪਹਿਲਾਂ ਐਪ ਵਿੱਚ ਸ਼ਾਮਲ ਹੋਏ ਸਨ।
ਟੀ ਐਪ ਕੀ ਹੈ?
ਟੀ ਇੱਕ ਵਿਸ਼ੇਸ਼ ਡੇਟਿੰਗ ਐਪ ਹੈ ਜਿੱਥੇ ਔਰਤਾਂ ਗੁਮਨਾਮ ਤੌਰ 'ਤੇ ਪੁਰਸ਼ਾਂ ਨਾਲ ਆਪਣੇ ਡੇਟਿੰਗ ਅਨੁਭਵਾਂ ਬਾਰੇ ਰੀਵਿਊ ਕਰ ਸਕਦੀਆਂ ਹਨ, ਕੁਝ-ਕੁਝ Yelp ਵਾਂਗ। ਇਸ ਦਾ ਸਲੋਗਨ ਹੈ, "ਡੇਟਿੰਗ ਵਿੱਚ ਔਰਤਾਂ ਨੂੰ ਕਦੇ ਵੀ ਆਪਣੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ।" ਐਪ ਵਿੱਚ ਸਿਰਫ਼ ਉਹੀ ਔਰਤਾਂ ਸ਼ਾਮਲ ਹੋ ਸਕਦੀਆਂ ਹਨ ਜੋ ਤਸਦੀਕ ਪ੍ਰਕਿਰਿਆ ਪਾਸ ਕਰਦੀਆਂ ਹਨ। ਇਸ ਪ੍ਰਕਿਰਿਆ ਵਿੱਚ ਉਪਭੋਗਤਾਵਾਂ ਨੂੰ ਆਪਣੀ ਸੈਲਫੀ ਅਪਲੋਡ ਕਰਨੀ ਪੈਂਦੀ ਹੈ ਜੋ ਐਪ ਅਨੁਸਾਰ ਸਮੀਖਿਆ ਤੋਂ ਬਾਅਦ ਮਿਟਾ ਦਿੱਤੀ ਜਾਂਦੀ ਹੈ।
ਕੰਪਨੀ ਨੇ ਕਿਹੜੇ ਕਦਮ ਚੁੱਕੇ?
ਡੇਟਿੰਗ ਐਪ ਕੰਪਨੀ ਟੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਤੀਜੀ ਧਿਰ ਸਾਈਬਰ ਸੁਰੱਖਿਆ ਮਾਹਰ ਨਿਯੁਕਤ ਕੀਤੇ ਹਨ ਤੇ ਸਿਸਟਮ ਨੂੰ ਸੁਰੱਖਿਅਤ ਕਰਨ ਲਈ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈ। ਹਾਲ ਹੀ ਵਿੱਚ ਟੀ ਨੇ ਇੰਸਟਾਗ੍ਰਾਮ 'ਤੇ ਦੱਸਿਆ ਸੀ ਕਿ ਕੁਝ ਹੀ ਦਿਨਾਂ ਵਿੱਚ 20 ਲੱਖ ਤੋਂ ਵੱਧ ਔਰਤਾਂ ਨੇ ਐਪ ਵਿੱਚ ਸ਼ਾਮਲ ਹੋਣ ਲਈ ਬੇਨਤੀਆਂ ਭੇਜੀਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















