ਪੜਚੋਲ ਕਰੋ
ਪਿਛਲੇ ਸਾਲ ਬਾਜ਼ਾਰ 'ਚ ਆਈਆਂ ਹਵਾ ਨਾਲ ਗੱਲਾਂ ਕਰਦੀਆਂ ਇਹ ਕਾਰਾਂ

ਕਾਰ ਕੰਪਨੀਆਂ ਵਿੱਚ ਇਨ੍ਹੀਂ ਦਿਨੀਂ ਕਾਰਾਂ ਦੀ ਸਪੀਡ ਵਧਾਉਣ ਦੀ ਹੋੜ ਮੱਚੀ ਹੋਈ ਹੈ। ਇਹੀ ਵਜ੍ਹਾ ਹੈ ਕਿ ਲਗਪਗ ਸਾਰੀਆਂ ਕਾਰ ਕੰਪਨੀਆਂ ਆਪਣੀਆਂ ਕਾਰਾਂ ਨੂੰ ਪਹਿਲਾਂ ਤੋਂ ਵੱਧ ਪਾਵਰਫੁੱਲ ਕਰਕੇ ਬਾਜ਼ਾਰ ਵਿੱਚ ਉਤਾਰ ਰਹੀਆਂ ਹਨ। ਇਸ ਗੈਲਰੀ ਵਿੱਚ ਸਭ ਤੋਂ ਵੱਧ ਪਾਵਰਫੁੱਲ ਕਾਰਾਂ ਦੀ ਜਾਣਕਾਰੀ ਸਾਂਝੀ ਕਰਾਂਗੇ। ਫਰਾਰੀ 812 ਸੁਪਰਫਾਸਟ 2018 ਵਿੱਚ ਲਾਂਚ ਹੋਈ ਇਹ ਕਾਰ ਸਭ ਤੋਂ ਵੱਧ ਪਾਵਰਫੁੱਲ ਹੈ। ਇਹ 800 ਪੀਐਸ ਦੀ ਪਾਵਰ ਦਿੰਦੀ ਹੈ ਤੇ 2.9 ਸੈਕਿੰਡ ਵਿੱਚ 0 ਤੋਂ 100 ਕਿਲੋਮੀਟਰ ਦੀ ਰਫ਼ਤਾਰ ਫੜ ਲੈਂਦੀ ਹੈ। ਇਸ ਵਿੱਚ ਫਰਾਰੀ ਦਾ ਵੀ 12 ਇੰਝਣ ਲੱਗਾ ਹੈ ਜੋ 718 ਐਨਐਮ ਦਾ ਟਾਰਕ ਦਿੰਦਾ ਹੈ। ਇਸ ਦੀ ਕੀਮਤ 5.20 ਲੱਖ ਰੁਪਏ ਹੈ। ਪੋਰਸ਼ 911 ਜੀਟੀ2 ਆਰਐਸ ਇਹ ਕਾਰ 700 ਪੀਐਸ ਦੀ ਪਾਵਰ ਦਿੰਦੀ ਹੈ ਤੇ 2.8 ਸੈਕਿੰਡ ਵਿੱਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ ਲੈਂਦੀ ਹੈ। ਇਸ ਵਿੱਚ 3.8 ਲੀਟਰ ਦਾ ਟਵਿਨ-ਟਰਬੋ ਇੰਝਣ ਲੱਗਾ ਹੈ ਜੋ 750 ਐਨਐਮ ਦਾ ਟਾਰਕ ਦਿੰਦਾ ਹੈ। ਇਸ ਦੀ ਕੀਮਤ 3.88 ਲੱਖ ਰੁਪਏ ਹੈ। ਲੈਂਬਰਗਿਨੀ ਯੂਰੂਸ ਇਸ ਦੀ ਕੀਮਤ ਤਿੰਨ ਕਰੋੜ ਰੁਪਏ ਹੈ। ਇਹ ਕਾਰ 641 ਪੀਐਸ ਦੀ ਪਾਵਰ ਦਿੰਦੀ ਹੈ ਤੇ 3.6 ਸੈਕਿੰਡ ਵਿੱਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜਦੀ ਹੈ। ਭਾਰਤ ਵਿੱਚ ਕੰਪਨੀ ਦੀ ਇਹ ਪਹਿਲੀ ਸੁਪਰ ਐਸਯੂਵੀ ਹੈ। ਇਸ ਵਿੱਚ 4 ਲੀਟਰ ਦਾ ਵੀ 8 ਟਵਿਨ-ਟਰਬੋ ਇੰਝਣ ਲੱਗਾ ਹੈ ਜੋ 850 ਐਨਐਮ ਦਾ ਟਾਰਕ ਦਿੰਦਾ ਹੈ। ਮਰਸਿਡੀਜ਼ ਮੇਬੈਕ S650 2018 ਵਿੱਚ ਲਾਂਚ ਹੋਈਆਂ ਮਰਸਡੀਜ਼ ਦੀਆਂ ਕਾਰਾਂ ਵਿੱਚੋਂ ਇਹ ਕੰਪਨੀ ਦੀ ਸਭ ਤੋਂ ਪਾਵਰਫੁੱਲ ਕਾਰ ਹੈ। ਇਸ ਵਿੱਚ 6.0 ਲੀਟਰ ਦਾ ਇੰਝਣ ਲੱਗਾ ਹੈ। ਜੋ 630 ਪੀਐਸ ਦੀ ਪਾਵਰ ਤੇ ਹਜ਼ਾਰ ਐਨਐਮ ਦਾ ਟਾਰਕ ਦਿੰਦਾ ਹੈ। ਇਸ ਦੀ ਕੀਮਤ 2.73 ਕਰੋੜ ਹੈ। ਮਰਸਿਡੀਜ਼ AMG S63 ਕੂਪੇ ਇਸ ਦੀ ਕੀਮਤ 2.55 ਕਰੋੜ ਰੁਪਏ ਹੈ। ਇਸ ਵਿੱਚ ਈ63 ਵਾਲਾ 4.0 ਲੀਟਰ ਦਾ ਇੰਝਣ ਲੱਗਾ ਹੈ ਜੋ 612 ਪੀਐਸ ਦੀ ਪਾਵਰ ਤੇ 900 ਐਨਐਮ ਦਾ ਟਾਰਕ ਦਿੰਦਾ ਹੈ। ਇਹ ਪਰਫਾਰਮੈਂਸ ਲਗਜ਼ਰੀ ਕਰੂਜ਼ਰ ਹੈ। ਮਰਸਿਡੀਜ਼ AMG E63 S ਇਸ ਦੀ ਕੀਮਤ 1.5 ਕਰੋੜ ਰੁਪਏ ਹੈ। ਇਹ ਕੰਪਨੀ ਦੀ ਸਭ ਤੋਂ ਪਾਵਰਫੁੱਲ ਸੇਡਾਨ ਹੈ। ਇਹ 612 ਪੀਐਸ ਦੀ ਪਾਵਰ ਦਿੰਦੀ ਹੈ ਤੇ 3.4 ਸੈਕਿੰਡ ਵਿੱਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜਦੀ ਹੈ। ਇਸ ਵਿੱਚ 4.0 ਲੀਟਰ ਦਾ ਬਾਏ-ਟਰਬੋ ਇੰਜਣ ਲੱਗਾ ਹੈ। ਫਰਾਰੀ ਪੋਰਟਫਿਨੋ ਇਹ 600 ਪੀਐਸ ਦੀ ਪਾਵਰ ਦਿੰਦੀ ਹੈ ਤੇ 3.5 ਸੈਕਿੰਡ ਵਿੱਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜਦੀ ਹੈ। ਇਸ ਦੀ ਕੀਮਤ 3.5 ਕਰੋੜ ਰੁਪਏ ਹੈ। ਇਸ ਵਿੱਚ 3.9 ਲੀਟਰ ਦਾ ਟਵਿਨ-ਟਰਬੋ ਵੀ8 ਇੰਝਣ ਲੱਗਾ ਹੈ। BMW M5 ਇਹ 600 ਪੀਐਸ ਦੀ ਪਾਵਰ ਦਿੰਦੀ ਹੈ ਤੇ 3.4 ਸੈਕਿੰਡ ਵਿੱਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜਦੀ ਹੈ। ਇਸ ਨੂੰ ਆਟੋ ਐਕਸਪੋ-2018 ’ਚ ਲਾਂਚ ਕੀਤਾ ਗਿਆ ਸੀ। ਇਸ ਦਾ 4.4 ਲੀਟਰ ਦਾ ਟਵਿਨ-ਟਰਬੋ ਵੀ8 ਇੰਜਣ ਲੱਗਾ ਹੈ ਜੋ 750 ਐਨਐਮ ਦਾ ਟਾਰਕ ਦਿੰਦਾ ਹੈ। ਮਰਸਿਡੀਜ਼ AMG G63 ਇਸ ਵਿੱਚ 4.0 ਲੀਟਰ ਦਾ ਬਾਏ-ਟਰਬੋ ਵੀ8 ਇੰਝਣ ਲੱਗਾ ਹੈ ਜੋ 760 ਐਨਐਮ ਦਾ ਟਾਰਕ ਦਿੰਦਾ ਹੈ। ਇਸ ਦੀ ਕੀਮਤ 2.19 ਕਰੋੜ ਰੁਪਏ ਹੈ। ਇਹ 577 ਪੀਐਸ ਦੀ ਪਾਵਰ ਦਿੰਦੀ ਹੈ ਤੇ 4.5 ਸੈਕਿੰਡ ਵਿੱਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜਦੀ ਹੈ। ਜੈਗੁਆਰ F-ਟਾਈਪ SVR ਇਹ 576 ਪੀਐਸ ਦੀ ਪਾਵਰ ਦਿੰਦੀ ਹੈ ਤੇ 3.7 ਸੈਕਿੰਡ ਵਿੱਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜਦੀ ਹੈ। ਇਸ ਦੀ ਕੀਮਤ 2.80 ਕਰੋੜ ਰੁਪਏ ਹੈ। ਇਸ ਕਾਰ ਵਿੱਚ 5.0 ਲੀਟਰ ਦਾ ਸੁਪਰਚਾਰਜਡ ਵੀ8 ਇੰਝਣ ਲੱਗਾ ਹੈ ਜੋ 700 ਐਨਐਮ ਟਾਰਕ ਜਨਰੇਟ ਕਰਦਾ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















