ਡਰਾਈਵਿੰਗ ਕਰਦੇ ਸਮੇਂ ਝਪਕੀ ਆਉਣ 'ਤੇ ਅਲਰਟ ਕਰੇਗੀ ਇਹ ਖਾਸ ਡਿਵਾਈਸ, ਨੀਂਦ ਨੂੰ ਤੋੜ ਹਾਦਸਿਆਂ ਨੂੰ ਲਗਾਵੇਗੀ ਲਗਾਮ
ਇੰਜਨੀਅਰਿੰਗ ਦੇ 22 ਸਾਲਾ ਵਿਦਿਆਰਥੀ ਪ੍ਰਦੀਪ ਨੇ ਆਪਣੇ ਦੋ ਦੋਸਤਾਂ ਨਾਲ ਮਿਲ ਕੇ ਅਜਿਹੀ ਤਕਨੀਕ 'ਤੇ ਕੰਮ ਸ਼ੁਰੂ ਕੀਤਾ, ਜੋ ਸੜਕ ਹਾਦਸਿਆਂ 'ਤੇ ਬ੍ਰੇਕ ਲਗਾ ਸਕਦੀ ਹੈ।
ਨਵੀਂ ਦਿੱਲੀ: 2020 'ਚ ਦੇਸ਼ 'ਚ ਲਾਪਰਵਾਹੀ ਨਾਲ ਗੱਡੀ ਚਲਾਉਣ ਕਾਰਨ 1.20 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਯਾਨੀ ਪਿਛਲੇ ਸਾਲ ਹਰ ਰੋਜ਼ ਔਸਤਨ 328 ਲੋਕ ਸੜਕ ਹਾਦਸਿਆਂ ਵਿੱਚ ਮਾਰੇ ਗਏ। ਇਸ ਤੋਂ ਪਹਿਲਾਂ ਸਾਲ 2019 ਵਿੱਚ ਇਹ ਅੰਕੜਾ 1.36 ਲੱਖ ਅਤੇ 2018 ਵਿੱਚ 1.35 ਲੱਖ ਮੌਤਾਂ ਦਾ ਸੀ। ਇਹ ਅੰਕੜੇ NCRB ਯਾਨੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੁਆਰਾ ਜਾਰੀ ਕੀਤੇ ਗਏ ਹਨ। ਇਨ੍ਹਾਂ ਲਾਪਰਵਾਹੀਆਂ ਵਿੱਚ ਡਰਾਈਵਰ ਦਾ ਸੌਂ ਜਾਣਾ ਜਾਂ ਝਪਕੀ ਲੈਣਾ ਵੀ ਸ਼ਾਮਲ ਹੈ।
ਕਈ ਵਾਰ ਅਜਿਹਾ ਹੁੰਦਾ ਹੈ ਕਿ ਗੱਡੀ ਚਲਾਉਂਦੇ ਸਮੇਂ ਡਰਾਈਵਰ ਝਪਕੀ ਲੈਂਦਾ ਹੈ ਅਤੇ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ। ਲੰਬੇ ਸਫ਼ਰ ਦੌਰਾਨ ਗੱਡੀ ਚਲਾਉਣ 'ਤੇ ਥਕਾਵਟ ਕਾਰਨ ਸਾਡੀਆਂ ਅੱਖਾਂ ਭਾਰੀ ਹੋਣ ਲੱਗਦੀਆਂ ਹਨ। ਅਜਿਹੀ ਸਥਿਤੀ ਵਿੱਚ, ਬ੍ਰੇਕ ਲੈ ਕੇ ਜਾਂ ਡਰਾਈਵਰ ਬਦਲਣਾ ਇੱਕ ਵਧੀਆ ਆਪਸ਼ਨ ਹੈ। ਹਾਲਾਂਕਿ ਬਹੁਤ ਸਾਰੇ ਲੋਕ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਜਿਸ ਕਾਰਨ ਹਾਦਸੇ ਵਾਪਰਦੇ ਹਨ।
ਹੁਣ ਇੰਜਨੀਅਰਿੰਗ ਦੇ ਵਿਦਿਆਰਥੀਆਂ ਨੇ ਅਜਿਹਾ ਤਰੀਕਾ ਲਿਆ ਹੈ, ਜੋ ਨੀਂਦ ਜਾਂ ਝਪਕੀ ਦੀ ਸਥਿਤੀ ਵਿੱਚ ਡਰਾਈਵਰ ਨੂੰ ਅਲਰਟ ਕਰ ਦੇਵੇਗਾ। ਦੱਸ ਦਈਏ ਕਿ ਵਿਸ਼ਾਖਾਪਟਨਮ ਵਿਚ ਇੰਜੀਨੀਅਰਿੰਗ ਦੇ 22 ਸਾਲਾ ਵਿਦਿਆਰਥੀ ਪ੍ਰਦੀਪ ਵਰਮਾ ਨੇ ਦੋਸਤਾਂ ਨਾਲ ਮਿਲ ਕੇ ਇਸ ਤਕਨੀਕ ਨੂੰ ਵਿਕਸਿਤ ਕੀਤਾ। ਪ੍ਰਦੀਪ ਨੇ ਆਪਣੇ ਦੋ ਦੋਸਤਾਂ ਰੋਹਿਤ ਅਤੇ ਗਿਆਨ ਸਾਈਂ ਨਾਲ ਮਿਲ ਕੇ ਅਜਿਹੀ ਤਕਨੀਕ 'ਤੇ ਕੰਮ ਸ਼ੁਰੂ ਕੀਤਾ, ਜਿਸ ਰਾਹੀਂ ਅਜਿਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਬ੍ਰੇਕ ਲਗਾਈ ਜਾ ਸਕੇ। ਉਸ ਨੇ ਅਜਿਹਾ ਸਿਸਟਮ ਬਣਾਉਣ ਬਾਰੇ ਸੋਚਿਆ, ਜੋ ਸੜਕ ਅਤੇ ਡਰਾਈਵਰ ਦੋਵਾਂ ਦੀ ਨਿਗਰਾਨੀ ਕਰ ਸਕੇ।
ਵਿਦਿਆਰਥੀਆਂ ਨੇ ਖੁਦ ਫੰਡ ਇਕੱਠਾ ਕੀਤਾ ਅਤੇ ਡਿਵਾਈਸ ਨੂੰ ਵਿਕਸਤ ਕਰਨ ਲਈ ਕਾਲਜ ਦੀ ਲੈਬ ਦੀ ਵਰਤੋਂ ਕੀਤੀ। ਵਿਦਿਆਰਥੀਆਂ ਨੇ ਡਿਵਾਈਸ ਵਿੱਚ ਉਦਯੋਗਿਕ ਗ੍ਰੇਡ ਏਆਈ ਕੈਮਰੇ ਲਗਾਏ, ਜੋ ਡਰਾਈਵਰ ਦੀ ਝਪਕਦੀ ਗਤੀ ਦੀ ਨਿਗਰਾਨੀ ਕਰਨ ਲਈ ਪ੍ਰੋਗਰਾਮ ਕੀਤੇ ਗਏ।
ਪ੍ਰਦੀਪ ਨੇ ਦੱਸਿਆ ਕਿ ਜੇਕਰ ਡਰਾਈਵਰ ਦੇ ਪਲਕ ਝਪਕਣ ਦੀ ਰਫਤਾਰ ਘੱਟ ਹੋ ਜਾਂਦੀ ਹੈ ਤਾਂ ਅਜਿਹੀ ਸਥਿਤੀ 'ਚ ਡਿਵਾਈਸ 'ਚੋਂ ਉੱਚੀ ਆਵਾਜ਼ ਆਉਂਦੀ ਹੈ ਅਤੇ ਇਹ ਡਰਾਈਵਰ ਨੂੰ ਚੌਕਸ ਕਰਦੀ ਹੈ। ਇਸ ਡਿਵਾਈਸ ਨੂੰ ਡਰਾਈਵਰ ਦੇ ਮਾਈਕ੍ਰੋ ਸਲੀਪ ਪੈਟਰਨ ਨੂੰ ਟਰੇਸ ਕਰਨ ਲਈ ਵੀ ਪ੍ਰੋਗਰਾਮ ਕੀਤਾ ਗਿਆ ਹੈ। ਮਾਈਕਰੋ ਸਲੀਪ ਪੈਟਰਨ, ਇਹ ਦੱਸਦਾ ਹੈ ਕਿ ਇੱਕ ਵਿਅਕਤੀ ਕਿੰਨੇ ਸਕਿੰਟਾਂ ਦੀ ਨੀਂਦ ਲੈ ਰਿਹਾ ਹੈ।
ਇਹ ਡਿਵਾਈਸ ਇੰਟਰਨੈਟ ਨਾਲ ਕਨੈਕਟ ਹੋਵੇਗੀ। ਲੋਕੇਸ਼ਨ ਟ੍ਰੈਕ ਕਰਨ ਲਈ ਇਸ 'ਚ GPS ਵੀ ਲਗਾਇਆ ਗਿਆ ਹੈ। ਡਿਵਾਈਸ ਇਹ ਵੀ ਦੱਸਦੀ ਹੈ ਕਿ ਡਰਾਈਵਰ ਸੁਰੱਖਿਅਤ ਢੰਗ ਨਾਲ ਗੱਡੀ ਚਲਾ ਰਿਹਾ ਹੈ ਜਾਂ ਨਹੀਂ। ਡਰਾਈਵਰ ਨੂੰ ਇਹ ਵੀ ਦੱਸਦਾ ਹੈ ਕਿ ਕਿਵੇਂ ਸਹੀ ਢੰਗ ਨਾਲ ਗੱਡੀ ਚਲਾਉਣੀ ਹੈ।
ਇਹ ਵੀ ਪੜ੍ਹੋ: ਇਹ ਹੈ ਦੁਨੀਆ ਦਾ ਅਨੋਖਾ ਸ਼ਹਿਰ ਜਿੱਥੇ ਮੌਤ ਨੂੰ ਨਹੀਂ ਮਿਲਦੀ ਐਂਟਰੀ, ਪਿਛਲੇ 70 ਸਾਲ ਤੋਂ ਇੱਥੇ ਨਹੀਂ ਹੋਈ ਕੋਈ ਮੌਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin