ਪੜਚੋਲ ਕਰੋ
ਮੋਬਾਈਲ ਗੇਮਿੰਗ ਐਪ ਧੋਖਾਧੜੀ ਮਾਮਲੇ 'ਚ ED ਵੱਲੋਂ 12 ਕਰੋੜ ਦੀ ਨਕਦੀ ਬਰਾਮਦ
ED Raids : ਮੋਬਾਈਲ ਗੇਮਿੰਗ ਐਪ ਰਾਹੀਂ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ-ਈਡੀ ਨੇ ਸ਼ਨੀਵਾਰ ਨੂੰ ਕੋਲਕਾਤਾ ਵਿੱਚ ਛਾਪਾ ਮਾਰਿਆ। ਇਹ ਛਾਪੇਮਾਰੀ ਮੋਬਾਈਲ ਗੇਮਿੰਗ ਐਪਲੀਕੇਸ਼ਨ ਆਪਰੇਟਰਾਂ ਦੇ ਛੇ ਟਿਕਾਣਿਆਂ 'ਤੇ ਮਾਰੇ ਗਏ ਹਨ। ਈਡੀ ਨੇ ਇਹ ਕਾਰਵਾਈ ਮਨੀ ਲਾਂਡਰਿੰਗ ਰੋਕੂ ਕਾਨੂੰਨ ਯਾਨੀ ਪੀਐਮਐਲਏ ਤਹਿਤ ਕੀਤੀ ਹੈ। ਛਾਪੇਮਾਰੀ ਦੌਰਾਨ ਹੁਣ ਤੱਕ 12 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਇਹ ਖ਼ਬਰ ਲਿਖੇ ਜਾਣ ਤੱਕ ਬਰਾਮਦ ਹੋਈ ਨਕਦੀ ਦੀ ਗਿਣਤੀ ਜਾਰੀ ਸੀ।
ਹੋਰ ਵੇਖੋ






















