ਪੜਚੋਲ ਕਰੋ
Jammu & Kashmir ਪੁਲਿਸ ਨੇ ਕਿਵੇਂ ਫੜੇ ਲਸ਼ਕਰ ਦੇ ਦੋਵੇਂ ਅੱਤਵਾਦੀ, ਇੱਥੇ ਜਾਣੋ ਸਾਰੀ ਕਹਾਣੀ
Jammu Kashmir ਦੇ ਰਾਜੌਰੀ ਵਿੱਚ ਪਿੰਡ ਵਾਸੀਆਂ ਨੇ ਵੱਡੀ ਹਿੰਮਤ ਦਿਖਾਉਂਦੇ ਹੋਏ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀਆਂ ਨੂੰ ਫੜਿਆ। ਪਿੰਡ ਵਾਸੀਆਂ ਨੇ ਭਾਰੀ ਹਥਿਆਰਾਂ ਨਾਲ ਲੈਸ ਦੋਨਾਂ ਅੱਤਵਾਦੀਆਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਇਸ ਦੇ ਨਾਲ ਹੀ ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਦੇ ਬਾਰੇ 'ਚ ਪੁਲਿਸ ਨੇ ਕਿਹਾ ਕਿ ਇਨ੍ਹਾਂ ਅੱਤਵਾਦੀਆਂ 'ਚੋਂ ਇੱਕ ਰਾਜੌਰੀ 'ਚ ਹਾਲ ਹੀ 'ਚ ਹੋਏ ਆਈਈਡੀ ਬਲਾਸਟ ਮਾਮਲੇ ਦਾ ਸਾਜ਼ਿਸ਼ਕਰਤਾ ਹੈ। ਇਸ ਦੇ ਨਾਲ ਹੀ ਅੱਤਵਾਦੀਆਂ ਕੋਲੋਂ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ।
ਹੋਰ ਵੇਖੋ






















